11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਆਮ ਆਦਮੀ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ-ਚੇਅਰਮੈਨ ਸੰਧੂ

ਅਜੀਤ ਡੈਸਕ 20-02-2026
ਭਾਦਸੋਂ, 19 ਫਰਵਰੀ (ਪ੍ਰਦੀਪ ਦੰਦਰਾਲਾ)-ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਦੇ ਖ਼ੇਤਰ 'ਚ ਪਾਰਟੀ ਵਲੋਂ ਲਗਾਈ ਗਈ ਡਿਊਟੀ ਅਨੁਸਾਰ ਪੰਜਾਬ ਸਟੇਟ ਕੰਟੇਨਰ ਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਲਿਮਿਟਿਡ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਦÏਰਾ ਕਰਦਿਆਂ ਆਖਿਆ ਕਿ ਬੂਥ ਪੱਧਰ ਤੇ ਦਿਨੋ-ਦਿਨ ਆਮ ਆਦਮੀ ਪਾਰਟੀ ਮਜ਼ਬੂਤ ਹੁੰਦੀ ਜਾ ਰਹੀ ਹੈ, ਜਿਸ ਨੂੰ ਵੇਖ ਕੇ ਸਾਫ਼ ਲੱਗ ਰਿਹਾ ਹੈ ਕਿ ਪੰਜਾਬ ਅੰਦਰ ਆਪ ਦੀ ਸਰਕਾਰ ਦੁਬਾਰਾ ਫਿਰ ਬਣਨ ਜਾ ਰਹੀ ਹੈ ¢ ਬਾਅਦ ਵਿਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੰਧੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਸੰਗਠਨ 'ਚ ਬੂਥ ਪੱਧਰ 'ਤੇ ਪੁਨਰ ਵਿਚਾਰ, ਫੇਰਬਦਲ ਅਤੇ ਵਿਸਥਾਰ ਦਾ ਕੰਮ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਦੀ ਡਿਊਟੀ ਪਟਿਆਲਾ ਦਿਹਾਤੀ ਦੇ ਪਿੰਡਾਂ 'ਚ ਲਗਾਈ ਗਈ ਹੈ, ਜਿਸ ਨੂੰ ਨਿਭਾਉਂਦਿਆਂ ਅੱਜ ਉਨ੍ਹਾਂ ਪਿੰਡ ਦੰਦਰਾਲਾ ਖਰÏੜ, ਨਿਊ ਫਤਿਹਪੁਰ,, ਰੋੜੇਵਾਲ, ਕਾਠਮੱਠੀ, ਧਨÏਰਾ, ਧਨÏਰੀ, ਸਿੰਬੜੋ, ਲÏਟ ਆਦਿ ਪਿੰਡਾਂ ਦਾ ਦÏਰਾ ਕੀਤਾ ਜਿਸ ਦÏਰਾਨ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਚਲਾਈ ਜਾ ਰਹੀ ਸਿਹਤ ਬੀਮਾ ਯੋਜਨਾ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਤੇ ਧਾਰਮਿਕ ਯਾਤਰਾ ਪ੍ਰੋਗਰਾਮ ਵਧੀਆ ਢੰਗ ਲਾਗੂ ਕੀਤੀ ਜਾ ਰਹੀ ਹੈ ਜਿਸ ਦਾ ਪਿੰਡਾਂ ਦੇ ਲੋਕਾਂ ਉੱਪਰ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ¢ ਸੰਧੂ ਨੇ ਅੱਗੇ ਆਖਿਆ ਕਿ ਦਿਹਾਤੀ ਖੇਤਰ ਦੇ ਲੋਕਾਂ ਨੇ ਕਿਸਾਨਾਂ ਦੇ ਖੇਤਾਂ ਨੂੰ ਨਹਿਰੀ ਪਾਣੀ ਪਹੁੰਚਾਉਣ, ਖਾਲੇ ਪੱਕੇ ਕਰਾਉਣ ਆਦਿ ਕਰਕੇ ਰੱਜ ਕੇ ਪ੍ਰਸ਼ੰਸਾ ਕੀਤੀ ਹੈ , ਉਨ੍ਹਾਂ ਆਖਿਆ ਕਿ ਕਿਸਾਨਾਂ ਨੇ ਇਸ ਗੱਲੋਂ ਵੀ ਰਾਹਤ ਮਹਿਸੂਸ ਕੀਤੀ ਹੈ ਕਿ ਹੁਣ ਉਨ੍ਹਾਂ ਨੂੰ ਮੋਟਰਾਂ ਚਲਾਉਣ ਲਈ ਰਾਤ ਭਰ ਜਾਗਣਾ ਨਹੀਂ ਪੈਂਦਾ ਜਿਸ ਨਾਲ ਕਿਸਾਨੀ ਪੂਰੀ ਤਰ੍ਹਾਂ ਸੁੱਖ 'ਚ ਪੈ ਗਈ ਹੈ¢ ਇਸ ਮÏਕੇ ਇੰਦਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੀਆਂ ਬੂਥ ਪੱਧਰ 'ਤੇ ਬਣੀਆਂ ਕਮੇਟੀਆਂ ਅਤੇ ਸਾਰੇ ਵਿੰਗਾਂ ਦਾ ਨਿਰੀਖਣ ਕਰਦਿਆਂ ਆਖਿਆ ਕਿ ਸਰਕਾਰ ਦੁਆਰਾ ਚਲਾਏ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਕਰਕੇ ਆਮ ਆਦਮੀ ਪਾਰਟੀ ਦਾ ਮਜ਼ਬੂਤ ਸੰਗਠਨ ਬਣ ਕੇ ਜਲਦ ਤਿਆਰ ਹੋ ਜਾਵੇਗਾ¢ ਇਸ ਮÏਕੇ ਸਰਪੰਚ ਹਰਪ੍ਰੀਤ ਸਿੰਘ ਕਨਸੂਹਾ, ਸਰਪੰਚ ਬੇਅੰਤ ਸਿੰਘ ਖਰÏੜ, ਮਨਜੀਤ ਸਿੰਘ ਬਲਾਕ ਪ੍ਰਧਾਨ, ਸ਼ਲਿੰਦਰ ਸਿੰਘ, ਯੂਥ ਵਿੰਗ ਪਟਿਆਲਾ ਦਿਹਾਤੀ ਦੇ ਕੋਆਰਡੀਨੇਟਰ ਕਰਨਦੀਪ ਸਿੰਘ ਪੂਨੀਆ, ਕੁਲਦੀਪ ਸਿੰਘ ਰੋੜੇਵਾਲ, ਸਤਨਾਮ ਸ਼ਰਮਾ, ਮਲਕੇਸ਼ ਸਿੰਘ, ਨਿਰਮਲ ਸਿੰਘ, ਅਮਰੀਕ ਸਿੰਘ ਤੋਂ ਇਲਾਵਾ ਆਪ ਵਰਕਰ ਹਾਜ਼ਰ ਸਨ¢
ਪਿਛਲੀ ਖ਼ਬਰ ਚੋਰ ਮੋਰੀਆਂ ਫੜਨ ਵਾਲੇ ਮੇਅਰ-ਕਮਿਸ਼ਨਰ ਦੀ ਜੋੜੀ ਬਿਲਡਿੰਗ ਸ਼ਾਖਾ 'ਤੇ ਲਗਾਮ ਲਗਾਉਣ 'ਚ ਅਸਫ਼ਲ ਕਿਉਂ? ਅਗਲੀ ਖ਼ਬਰ ਗਿਆਨੀ ਰਘਬੀਰ ਸਿੰਘ ਦਾ ਬਿਆਨ ਐੱਸ.ਜੀ.ਪੀ.ਸੀ 'ਚ ਇਕ ਪਰਿਵਾਰ ਦੀ ਘੁਸਪੈਠ ਦੀ ਦਾਸਤਾਨ ਹੈ-ਰਣਧੀਰ ਰੱਖੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।