11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਗਿਆਨੀ ਰਘਬੀਰ ਸਿੰਘ ਦਾ ਬਿਆਨ ਐੱਸ.ਜੀ.ਪੀ.ਸੀ 'ਚ ਇਕ ਪਰਿਵਾਰ ਦੀ ਘੁਸਪੈਠ ਦੀ ਦਾਸਤਾਨ ਹੈ-ਰਣਧੀਰ ਰੱਖੜਾ

ਅਜੀਤ ਡੈਸਕ 20-02-2026
ਪਟਿਆਲਾ, 19 ਫਰਵਰੀ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਪ੍ਰੈੱਸ ਬਿਆਨ 'ਚ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਸੁਚਾਰੂ ਪ੍ਰਬੰਧ ਲਈ ਜੋ ਜਾਗੀਰਾਂ ਗੁਰੂ ਘਰਾਂ ਦੇ ਨਾਮ ਕਰਵਾਈਆਂ ਸਨ, ਉਸ ਨਾਲ ਕਾਬਜ਼ ਮਹੰਤ ਭਿ੍ਸ਼ਟ ਹੋ ਗਏ | ਉਨ੍ਹਾਂ ਨੇ ਗੁਰਦੁਆਰਿਆਂ ਨੂੰ ਆਪਣੀ ਅਯਾਸੀ ਅਤੇ ਲੁੱਟ ਖਸੁੱਟ ਦੇ ਅੱਡੇ ਬਣਾ ਲਿਆ ਸੀ | ਗੁਰਦੁਆਰਾ ਸੁਧਾਰ ਲਹਿਰ ਦੌਰਾਨ ਉਨ੍ਹਾਂ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾ ਕੇ ਖ਼ਾਲਸਾ ਪੰਥ ਨੇ ਜਿਸ ਸ਼੍ਰੋਮਣੀ ਕਮੇਟੀ ਦੇ ਹਵਾਲੇ ਪ੍ਰਬੰਧ ਕੀਤਾ ਸੀ, ਉਹ ਕਮੇਟੀ ਹੁਣ ਉਨ੍ਹਾਂ ਮਹੰਤਾਂ ਤੋਂ ਵੀ ਜ਼ਿਆਦਾ ਭਿ੍ਸ਼ਟ ਹੋ ਚੁੱਕੀ ਹੈ | ਜਿਸ ਦੇ ਪ੍ਰਬੰਧ ਹੇਠ ਰੋਜਾਨਾ ਜ਼ਮੀਨ ਘੁਟਾਲੇ ਉਜਾਗਰ ਹੋ ਰਹੇ ਹਨ | ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵੀ ਸੁਰੱਖਿਅਤ ਨਹੀਂ ਹਨ | ਇਸ ਦੀ ਪੁਸ਼ਟੀ ਗਿਆਨੀ ਰਘਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕੀਤੀ ਹੈ | ਸਿੱਖ ਪੰਥ ਅਜੇ ਛਪੇ ਹੋਏ ਸਰੂਪਾਂ ਬਾਰੇ ਘਪਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਲੜਾਈ ਲੜ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਤਾਂ ਗੁਰੂ ਸਾਹਿਬਾਨ ਦੇ ਦਸਤਖ਼ਤ ਵਾਲੇ ਹੱਥ ਲਿਖਤ ਸਰੂਪਾਂ ਦਾ ਖਜਾਨਾ ਵੀ ਲੁਟਾ ਚੁੱਕੀ ਹੈ | ਜਿਸ ਦੀ ਭਰਪਾਈ ਕਿਸੇ ਵੀ ਕੀਮਤ 'ਤੇ ਨਹੀਂ ਹੋ ਸਕਦੀ | ਗਿਆਨੀ ਰਘਬੀਰ ਸਿੰਘ ਦਾ ਸਪਸ਼ਟ ਕਹਿਣਾ ਹੈ ਕਿ ਇਹ ਸਾਰੇ ਗੁਨਾਹ ਇਕ ਪਰਿਵਾਰ ਦੀ ਛਤਰ ਛਾਇਆ ਹੇਠ ਹੋ ਰਹੇ ਹਨ | ਰੱਖੜਾ ਨੇ ਕਿਹਾ ਕਿ ਇਸ ਪਰਿਵਾਰ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਪਣੇ ਸਾਰੇ ਗੁਨਾਹ ਕਬੂਲ ਕਰਕੇ ਇਕ ਵਾਰ ਤਾਂ ਭਾਰ ਹੌਲਾ ਕਰ ਲਿਆ ਸੀ ਪਰ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਡੇਢ ਮਹੀਨੇ ਬਾਅਦ ਹੀ ਮੁੱਕਰ ਕੇ, ਆਪਣੇ ਮਾਫ਼ ਹੋਏ ਗੁਨਾਹਾਂ ਨੂੰ ਹੋਰ ਵੀ ਵੱਡਾ ਕਰਦਿਆਂ ਗੁਰੂ ਨੂੰ ਬੇਦਾਵਾ ਲਿਖ ਦਿੱਤਾ ਸੀ | ਇਹ ਬੇਦਾਵੀਏ ਲੋਕ ਗੁਰੂ ਦਾ ਭੈ ਮੰਨਣ ਤੋਂ ਇੰਨੇ ਇਨਕਾਰੀ ਹਨ ਕਿ ਸਿੱਖਾਂ ਦੀ ਜੰਮਣ ਭੋਂ, ਪੰਜਾਬ ਦੀ ਧਰਤੀ ਦੇ ਮੁੱਖ ਮੰਤਰੀ ਬਣਨ ਲਈ ਲੋਕਾਂ ਨੂੰ ਲਾਲਚ ਦੇਂਦੇ ਫਿਰ ਰਹੇ ਹਨ | ਇਸ ਲਈ ਸਿੱਖਾਂ ਨੂੰ 14 ਨਵੰਬਰ 1920 ਵਾਲੇ ਸਰਬੱਤ ਖ਼ਾਲਸਾ ਵਾਂਗ ਸਮੂਹ ਸੰਗਤ ਦਾ ਨੁਮਾਇੰਦਾ ਇਕੱਠ ਸੱਦ ਕੇ ਗੁਰੂ ਘਰ ਦਾ ਪ੍ਰਬੰਧ ਸੰਭਾਲਣ ਲਈ ਨਵਾਂ ਸਿਸਟਮ ਬਣਾਉਣਾ ਚਾਹੀਦਾ ਹੈ |
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ-ਚੇਅਰਮੈਨ ਸੰਧੂ ਅਗਲੀ ਖ਼ਬਰ ਪੰਚਾਇਤ ਸੰਮਤੀ ਸਨੌਰ 'ਚ ਵੀਹ ਵਰਿ੍ਹਆਂ ਤੋਂ ਐੱਸ.ਸੀ. ਭਾਈਚਾਰਾ ਰਾਜਨੀਤੀ ਤੋਂ ਪੀੜਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।