ਸਕਾਲਰ ਫੀਲਡਜ਼ ਪਬਲਿਕ ਸਕੂਲ ਦਾ ਸਾਲਾਨਾ ਸਮਾਰੋਹ ਕਰਵਾਇਆ
ਅਜੀਤ ਡੈਸਕ
20-02-2026
ਇਸ ਤੋਂ ਇਲਾਵਾ ਜਮਾਤ ਪਹਿਲੀ 'ਏ' ਅਤੇ ਦੂਜੀ 'ਬੀ' ਦੇ ਵਿਦਿਆਰਥੀਆਂ ਵਲੋਂ ਗਿੱਧਾ ਅਤੇ ਭੰਗੜੇ ਦੀ ਜੋਸ਼ੀਲੀ ਪ੍ਰਸਤੁਤੀ ਸਮਾਰੋਹ ਦੀ ਆਕਰਸ਼ਨ ਰਹੀ | ਇਸ ਮੌਕੇ ਪੰਜਾਬੀ ਵਿਰਾਸਤ, ਲੋਕ-ਧਾਰਾ ਅਤੇ ਸਭਿਆਚਾਰਕ ਚੇਤਨਾ ਨੂੰ ਸੰਜੀਵ ਰੂਪ ਵਿਚ ਦਰਸਾਇਆ | ਅੰਤ ਵਿਚ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਚੰਦਨਦੀਪ ਕੌਰ ਨੇ ਕਿਹਾ ਕਿ ਅਜਿਹੇ ਸਭਿਆਚਾਰਕ ਸਮਾਗਮ ਬੱਚਿਆਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੇ ਹਨ | ਉਨ੍ਹਾਂ ਨੇ ਸਮਾਰੋਹ ਦੀ ਸਫਲਤਾ ਲਈ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦਾ ਦਿਲੋਂ ਧੰਨਵਾਦ ਕੀਤਾ |