ਪੰਜਾਬੀ 'ਵਰਸਿਟੀ ਵਿਖੇ 'ਖੋਜ, ਨਵੀਨਤਾ ਅਤੇ ਬੌਧਿਕ ਸੰਪਤੀ ਅਧਿਕਾਰ' ਬਾਰੇ ਕਰਵਾਇਆ ਸੈਮੀਨਾਰ
ਅਜੀਤ ਡੈਸਕ
20-02-2026
ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਡਾ. ਸੁਖਜੀਤ ਕੌਰ ਨੇ ਨੌਜਵਾਨ ਖ਼ੋਜੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਪ੍ਰਯੋਗਸ਼ਾਲਾ ਦੀ ਖੋਜ ਨੂੰ ਅਸਲ ਜੀਵਨ ਦੀਆਂ ਲੋੜਾਂ 'ਚ ਬਦਲਣ | ਸੈਮੀਨਾਰ ਦੇ ਕਨਵੀਨਰ ਡਾ ਬਲਵਿੰਦਰ ਸਿੰਘ ਸੂਚ ਨੇ ਮਾਹਿਰਾਂ ਅਤੇ ਭਾਗੀਦਾਰਾਂ ਦਾ ਸਵਾਗਤ ਕੀਤਾ | ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਗੁਰਪ੍ਰੀਤ ਸਿੰਘ ਨੇ ਸੈਮੀਨਾਰ ਦੇ ਉਦੇਸ਼ਾਂ ਅਤੇ ਮੌਜੂਦਾ ਯੁੱਗ 'ਚ ਉੱਚ ਸਿੱਖਿਆ ਸੰਸਥਾਵਾਂ ਲਈ ਇਸ ਦੀ ਸਾਰਥਿਕਤਾ ਬਾਰੇ ਜਾਣਕਾਰੀ ਸਾਂਝੀ ਕੀਤੀ | ਪੇਟੈਂਟ ਅਟਾਰਨੀ ਡਾ. ਰਾਹੁਲ ਤਨੇਜਾ ਅਤੇ ਡਾ. ਸ਼ਾਵੇਤਾ ਸੇਨ ਨੇ ਖੋਜਕਰਤਾਵਾਂ ਨੂੰ ਪੇਟੈਂਟ, ਡਿਜ਼ਾਈਨ ਅਤੇ ਟ੍ਰੇਡਮਾਰਕ ਪ੍ਰਾਪਤ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ |