12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

200 ਸਾਲ ਪੁਰਾਤਨ ਇਤਿਹਾਸਕ ਘਾਹ ਕਲਾ ਨੂੰ ਹੀਰਾ ਮਹਿਲ 'ਚ ਮਿਲਿਆ ਸ਼ਾਹੀ ਸਨਮਾਨ

ਅਜੀਤ ਡੈਸਕ 20-02-2026
ਨਾਭਾ, 19 ਫਰਵਰੀ (ਜਗਨਾਰ ਸਿੰਘ ਦੁਲੱਦੀ)-ਇਤਿਹਾਸਕ ਹੀਰਾ ਮਹਿਲ 'ਚ ਇਕ ਵਿਸ਼ੇਸ਼ ਮੌਕੇ ਦੌਰਾਨ ਦੇਸ਼ ਦੇ ਇਕੱਲੇ ਅੱਖਾਂ ਬੰਦ ਕਰਕੇ ਘਾਹ ਨਾਲ ਕਲਾ ਕਿਰਤਿਆਂ ਤਿਆਰ ਕਰਨ ਵਾਲੇ ਗ੍ਰਾਸ ਆਰਟਿਸਟ ਅਭਿਸ਼ੇਕ ਕੁਮਾਰ ਚੌਹਾਨ ਨੇ ਸ਼ਾਹੀ ਪਰਿਵਾਰ ਨੂੰ ਅਧਿਆਤਮਿਕ ਮਹੱਤਤਾ ਨਾਲ ਜੁੜੀ ਇਕ ਵਿਲੱਖਣ ਕਲਾ ਰਚਨਾ ਭੇਟ ਕੀਤੀ | ਇਸ ਮੌਕੇ ਉਨ੍ਹਾਂ ਵਲੋਂ ਸ੍ਰੀ ''ੴ (ਇਕ ਓਅੰਕਾਰ)'' ਦਾ ਖ਼ਾਸ ਤੌਰ 'ਤੇ ਤਿਆਰ ਕੀਤਾ ਕਲਾਤਮਕ ਫ਼ੋਟੋ ਫਰੇਮ ਰਾਣੀ ਪ੍ਰੀਤਿ ਸਿੰਘ ਅਤੇ ਕੁੰਵਰ ਅਭੀਉਦੈ ਪ੍ਰਤਾਪ ਸਿੰਘ ਨੂੰ ਸਨਮਾਨ ਸਵਰੂਪ ਭੇਟ ਕੀਤਾ ਗਿਆ | ਇਹ ਕਲਾ ਰਚਨਾ ''ਇਕ ਓਅੰਕਾਰ'' ਸਾਹਿਬ ਦੇ ਮੂਲ ਪਵਿੱਤਰ ਸਰੂਪ ਤੋਂ ਪ੍ਰੇਰਿਤ ਹੈ, ਜੋ ਗੁਰਦੁਆਰਾ ਸ੍ਰੀ ਬੇਰ ਸਾਹਿਬ 'ਚ ਵੀ ਸੁਸ਼ੋਭਿਤ ਹੈ | ਇਸ ਕਲਾਕਾਰ ਵਲੋਂ ਲਗਭਗ 1100 ਕੁਦਰਤੀ ਘਾਹ ਦੇ ਤਿਨਕਿਆਂ ਨੂੰ ਕਰੀਬ 11,000 ਵਾਰ ਮੋੜ ਕੇ ਲਗਭਗ 10 ਘੰਟਿਆਂ 'ਚ ਅੱਖਾਂ ਬੰਦ ਕਰਕੇ ਮੂਲ ਮੰਤਰ ਸਾਹਿਬ ਦਾ ਜਾਪ ਕਰਦਿਆਂ ਇਹ ਅਦਭੁੱਤ ਕਲਾ ਰਚਨਾ ਤਿਆਰ ਕੀਤੀ ਗਈ ਹੈ | ਜਦੋਂ ਸ਼ਾਹੀ ਪਰਿਵਾਰ ਨੂੰ ਦੱਸਿਆ ਗਿਆ ਕਿ ਪੂਰੀ ਕਲਾ ਪ੍ਰਕਿਰਿਆ ਬਿਨਾਂ ਵੇਖੇ ਸਿਰਫ ਧਿਆਨ, ਭਗਤੀ ਅਤੇ ਅਨੁਸ਼ਾਸਿਤ ਅਭਿਆਸ ਰਾਹੀਂ ਕੀਤੀ ਗਈ ਹੈ ਤਾਂ ਉਹ ਇਸ ਵਿਲੱਖਣ ਹੁਨਰ ਤੋਂ ਬਹੁਤ ਪ੍ਰਭਾਵਿਤ ਹੋਏ | ਰਾਣੀ ਪ੍ਰੀਤੀ ਸਿੰਘ ਨੇ ਹੈਰਾਨੀ ਜ਼ਾਹਿਰ ਕਰਦਿਆਂ ਕਲਾਕਾਰ ਤੋਂ ਪੁੱਛਿਆ ਕਿ ਅੱਖਾਂ ਬੰਦ ਕਰਕੇ ਇੰਨੀ ਸੂਖਮ ਅਤੇ ਨਾਜ਼ੁਕ ਕਲਾ ਕਿਵੇਂ ਸੰਭਵ ਹੈ | ਉਪਰੰਤ ਉਨ੍ਹਾਂ ਨੇ ਕਲਾਕਾਰ ਨੂੰ ਵਧਾਈ ਦਿੱਤੀ ਅਤੇ ਉਸ ਦੀ ਲਗਨ ਅਤੇ ਕਲਾ-ਸਾਧਨਾ ਦੀ ਖੁੱਲ੍ਹ ਕੇ ਸਰਾਹਨਾ ਕੀਤੀ | ਨਾਭਾ ਰਿਆਸਤ ਆਪਣੇ ਆਪ 'ਚ ਇਕ ਸ਼ਾਨਦਾਰ ਇਤਿਹਾਸਕ ਵਿਰਾਸਤ ਹੈ, ਜਦਕਿ ਘਾਹ ਕਲਾ ਦੇਸ਼ ਦੀ ਸੰਸਕਿ੍ਤਿਕ ਧਰੋਹਰ ਦਾ ਜੀਵੰਤ ਪ੍ਰਗਟਾਵਾ ਹੈ | ਜਦੋਂ ਹੀਰਾ ਮਹਿਲ 'ਚ ਸ਼ਾਹੀ ਇਤਿਹਾਸ ਅਤੇ ਅਧਿਆਤਮਿਕ ਕਲਾ ਦਾ ਇਹ ਮਿਲਾਪ ਹੋਇਆ ਤਾਂ ਇਹ ਇਕ ਵਿਸ਼ੇਸ਼ ਇਤਿਹਾਸਕ ਪਲ ਬਣ ਗਿਆ | ਪੁਰਾਤਨ ਸਮਿਆਂ 'ਚ ਰਿਆਸਤਾਂ 'ਚ ''ਨਵ ਰਤਨ'' ਦੀ ਪਰੰਪਰਾ ਹੁੰਦੀ ਸੀ, ਜਿਸ ਅਧੀਨ ਵੱਖ-ਵੱਖ ਖੇਤਰਾਂ ਦੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੂੰ ਦਰਬਾਰ 'ਚ ਮਾਨ-ਸਨਮਾਨ ਮਿਲਦਾ ਸੀ | ਅੱਜ ਉਸੇ ਰੂਹ ਅਨੁਸਾਰ ਇਕ ਵਿਲੱਖਣ ਗ੍ਰਾਸ ਆਰਟਿਸਟ ਦਾ ਸ਼ਾਹੀ ਪਰਿਵਾਰ ਵਲੋਂ ਸਨਮਾਨ ਕੀਤਾ ਜਾਣਾ ਸੰਸਕਿ੍ਤਿਕ ਉਤਥਾਨ ਅਤੇ ਕਲਾਤਮਕ ਵਿਰਾਸਤ ਦੇ ਪੁਨਰਜਾਗਰਣ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ | ਅਭਿਸ਼ੇਕ ਕੁਮਾਰ ਚੌਹਾਨ ਨਾ ਸਿਰਫ ਦੇਸ਼ ਦੇ ਇਕੱਲੇ ਅੱਖਾਂ ਬੰਦ ਕਰਕੇ ਘਾਹ ਨਾਲ ਕਲਾ ਬਣਾਉਣ ਵਾਲੇ ਕਲਾਕਾਰ ਹਨ, ਸਗੋਂ ਉਹ ਆਪਣੇ ਪੂਰਵਜਾਂ ਦੀ ਕਲਾਤਮਕ ਵਿਰਾਸਤ ਨੂੰ ਵੀ ਅੱਗੇ ਵਧਾ ਰਹੇ ਹਨ | ਇਸ ਵਿਲੱਖਣ ਮਾਧਿਅਮ ਰਾਹੀਂ ਮੂਰਤੀਆਂ ਤਿਆਰ ਕਰਨ 'ਚ ਉਨ੍ਹਾਂ ਦੀ ਨਵੀਂ ਸੋਚ ਨੂੰ ਵੀ ਸਾਹੀ ਪਰਿਵਾਰ ਵਲੋਂ ਪ੍ਰਸੰਸਾ ਮਿਲੀ ਹੈ |
ਪਿਛਲੀ ਖ਼ਬਰ 'ਨਵੀਂ ਪੁਲਾਂਘ' ਪ੍ਰੋਗਰਾਮ ਰਾਹੀਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੇ ਮਨ ਮੋਹਿਆ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ 'ਖੋਜ, ਨਵੀਨਤਾ ਅਤੇ ਬੌਧਿਕ ਸੰਪਤੀ ਅਧਿਕਾਰ' ਬਾਰੇ ਕਰਵਾਇਆ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।