ਭਾਦਸੋਂ, 19 ਫਰਵਰੀ (ਪ੍ਰਦੀਪ ਦੰਦਰਾਲਾ, ਗੁਰਬਖ਼ਸ ਸਿੰਘ ਵੜੈਚ)-ਅਧਿਆਪਕਾਂ ਅਤੇ ਲੋਕਾਂ ਦੇ ਸਾਂਝੇ ਯਤਨਾਂ ਨਾਲ ਕਲੱਸਟਰ ਜਿੰਦਲਪੁਰ ਅਤੇ ਚਹਿਲ ਵਲੋਂ ਪੰਜਾਬ ਫਾਰਮ ਜਿੰਦਲਪੁਰ ਵਿਖੇ ਬੜੇ ਉਤਸ਼ਾਹ ਨਾਲ ਪ੍ਰੋਗਰਾਮ ਨਵੀਂ ਪੁਲਾਂਘ ਕਰਵਾਇਆ ਗਿਆ¢ ਜਿਸ ਦਾ ਉਦਘਾਟਨ ਮਨਪ੍ਰੀਤ ਸਿੰਘ ਕਰਤਾਰ ਕੰਬਾਈਨ ਭਾਦਸੋਂ ਅਤੇ ਬਲਵਿੰਦਰ ਸਿੰਘ ਟਿਵਾਣਾ ਪੰਜਾਬ ਫਾਰਮ ਜਿੰਦਲਪੁਰ ਵਲੋਂ ਸਾਂਝੇ ਰੂਪ 'ਚ ਕੀਤਾ ਗਿਆ¢ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਮਾਪੇ ਬੜੇ ਉਤਸ਼ਾਹਿਤ ਨਾਲ ਸ਼ਾਮਿਲ ਹੋਏ¢ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੇਖ ਕੇ ਲੋਕ ਅੱਸ-ਅੱਸ ਕਰ ਉਠੇ ਅਤੇ ਉਨ੍ਹਾਂ ਆਪਣੇ ਸਕੂਲਾਂ ਦੇ ਅਧਿਆਪਕਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ¢ ਮਾਪਿਆਂ ਨੇ ਇਸ ਮÏਕੇ ਕਿਹਾ ਕਿ ਇਹ ਬਹੁਤ ਚੰਗਾ ਉਪਰਾਲਾ ਹੈ ਜੋ ਸਿੱਖਿਆ ਵਿਭਾਗ ਨੇ ਕੀਤਾ ¢ਇਸ ਮÏਕੇ ਮਾਪਿਆਂ ਨੇ ਆਖਿਆ ਕਿ ਅਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ¢ ਪ੍ਰੋਗਰਾਮ ਵਿਚ ਵਿਸ਼ੇਸ਼ ਤÏਰ 'ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਟਿਆਲਾ ਮੈਡਮ ਸ਼ਾਲੂ ਮਹਿਰਾ ਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਮਨਵਿੰਦਰ ਕੌਰ ਭੁੱਲਰ ਨੇ ਕਿਹਾ ਕਿ ਅਧਿਆਪਕਾਂ ਨੇ ਬੜੀ ਮਿਹਨਤ ਕਰਕੇ ਇਹ ਪ੍ਰੋਗਰਾਮ ਨਵੀਂ ਪੁਲਾਂਘ ਨੂੰ ਕਰਵਾਇਆ ਹੈ¢ ਇਸ ਵਿਚ ਆਏ ਮਾਪਿਆਂ ਦਾ ਇਕੱਠ, ਬੱਚਿਆਂ ਦੀਆਂ ਸਟੇਜ ਤੋਂ ਕੀਤੀਆਂ ਪੇਸ਼ਕਾਰੀਆਂ ਦੱਸਦੀਆਂ ਹਨ ਕਿ ਅਣਥੱਕ ਮਿਹਨਤ ਦੇ ਨਾਲ ਪ੍ਰੋਗਰਾਮ ਦੀ ਤਿਆਰੀ ਕੀਤੀ ਗਈ ਹੈ¢ ਸਿੱਖਿਆ ਵਿਭਾਗ ਵਲੋਂ ਦਾਖ਼ਲਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੋ ਕਿ ਸਾਰੇ ਪੰਜਾਬ ਦੇ ਵਿਚ ਚਲ ਰਹੀ ਹੈ ¢ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਓ ¢ਇਸ ਮÏਕੇ ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਨੂੰ ਘਰਾਂ ਵਿਚ ਵੀ, ਜਿਹੜਾ ਸਕੂਲਾਂ ਵਲੋਂ ਕੰਮ ਦਿੱਤਾ ਜਾਂਦਾ ਹੈ, ਉਸ ਨੂੰ ਜਰੂਰ ਕਰਵਾਇਆ ਜਾਵੇ, ਤਾਂ ਜੋ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਪ੍ਰੀਖਿਆਵਾਂ ਹੋਣੀਆਂ ਹਨ, ਉਨ੍ਹਾਂ 'ਚੋਂ ਬੱਚੇ ਵਧੀਆ ਨੰਬਰ ਲੈਣ¢ ਅੱਜ ਸਾਨੂੰ ਆਪਣੇ ਬੱਚਿਆਂ ਵੱਲ ਵਿਸ਼ੇਸ਼ ਤÏਰ 'ਤੇ ਘਰਾਂ ਵਿਚ ਧਿਆਨ ਦੇਣ ਦੀ ਲੋੜ ਹੈ¢ ਖਾਸ ਤÏਰ 'ਤੇ ਫੋਨਾਂ 'ਤੇ ਲੰਮਾ ਸਮਾਂ ਲੱਗੇ ਰਹਿਣ ਵਾਲੇ ਬੱਚਿਆਂ ਵੱਲ ਨਜ਼ਰ ਰੱਖਣ ਦੀ ਲੋੜ ਹੈ¢ ਸਾਡੇ ਸਕੂਲਾਂ ਦੇ ਵਿਚ ਹਰ ਸਾਲ ਵੱਡੀ ਗਿਣਤੀ 'ਚ ਲਾਇਬਰੇਰੀ ਕਿਤਾਬਾਂ ਆਉਂਦੀਆਂ ਹਨ¢ ਇਨ੍ਹਾਂ ਨੂੰ ਘਰਾਂ ਵਿਚ ਜਿੱਥੇ ਮਾਪਿਆਂ ਨੂੰ ਆਪ ਪੜਨ ਦੀ ਲੋੜ ਹੈ¢ ਉਥੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਪੜ੍ਹ ਲਈ ਪ੍ਰੇਰਿਤ ਕਰਨ ਦੀ ਲੋੜ ਹੈ¢ ਉੱਘੇ ਚਿੰਤਕ ਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਨੇ ਅਧਿਆਪਕਾਂ ਅਤੇ ਸਮਾਜ ਦੇ ਲੋਕਾਂ ਵਲੋਂ ਰਲ ਕੇ ਕੀਤੇ ਨਿਵੇਕਲੇ ਉਪਰਾਲੇ ਦੀ ਸਰਹਾਣਾ ਕੀਤੀ ਅਤੇ ਭਵਿੱਖ ਵਿਚ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਅਜਿਹੇ ਮੰਚ ਮੁਹਈਆ ਕਰਵਾਉਣ ਦੀ ਉਮੀਦ ਪ੍ਰਗਟ ਕੀਤੀ¢ ਬੀਪੀਈਓ ਭਾਦਸੋਂ ਜਗਜੀਤ ਸਿੰਘ ਨÏਹਰਾ ਨੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿਚ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ ਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ¢ ਸੀ.ਐੱਚ.ਟੀ. ਗੁਰਪ੍ਰੀਤ ਸਿੰਘ ਪੰਧੇਰ ਤੇ ਜਸਪਾਲ ਸਿੰਘ ਚਹਿਲ ਨੇ ਪ੍ਰੋਗਰਾਮ ਵਿੱਚ ਪਹੁੰਚੇ ਅਧਿਕਾਰੀਆਂ ਤੇ ਸ਼ਖਸ਼ੀਅਤਾਂ ਦਾ ਵਿਸ਼ੇਸ਼ ਤÏਰ ਧੰਨਵਾਦ ਕੀਤਾ¢ਇਸ ਸਮੇਂ ਪਿ੍ੰਸੀਪਲ ਸੰਦੀਪ ਨਾਗਰ, ਸੁਖਜਿੰਦਰ ਸਿੰਘ ਟÏਹੜਾ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ, ਮਲਕੀਤ ਸਿੰਘ ਟਿਵਾਣਾ ਪੰਜਾਬ ਬਿਜਲੀ ਬੋਰਡ, ਜੱਗੀ ਜੋਹਲ, ਲਲਿਤ ਮੋਦਗਿਲ, ਰਾਜਵੰਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਜਗਜੀਤ ਸਿੰਘ ਵਾਲੀਆ, ਲਖਵਿੰਦਰ ਸਿੰਘ ਕÏਲੀ, ਰਿਟਾ: ਮੁੱਖ ਅਧਿਆਪਕ ਸ਼ੀਸ਼ਾ ਸਿੰਘ, ਬਚਿੱਤਰ ਸਿੰਘ ਦੰਦਰਾਲਾ ਖਰੋੜ, ਹਰਵਿੰਦਰ ਸਿੰਘ ਸੀ.ਐੱਚ.ਟੀ., ਭਜਨ ਸਿੰਘ ਧਨੌਰੀ, ਗੀਤਾ ਕੌਰ, ਸਤਵੀਰ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ, ਜਸਪ੍ਰੀਤ ਸਿੰਘ, ਰਮਨਜੀਤ ਕੌਰ, ਗੁਰਪ੍ਰੀਤ ਸਿੰਘ, ਸਰਪੰਚ ਹਰਵਿੰਦਰ ਕੌਰ ਹਕੀਮਪੁਰਾ, ਸਾਬਕਾ ਸਰਪੰਚ ਹਰਦੀਪ ਸਿੰਘ, ਸਰਪੰਚ ਰਣਜੀਤ ਕੌਰ ਸਾਹਪੁਰ, ਸਰਪੰਚ ਅਮਰਜੀਤ ਕੌਰ ਰੰਨੋ, ਸਾਬਕਾ ਸਰਪੰਚ ਰਘਵੀਰ ਸਿੰਘ, ਸਰਪੰਚ ਰਾਜਵੀਰ ਕੌਰ ਛੰਨਾ ਨੱਥੂ ਵਾਲੀਆਂ, ਸਰਪੰਚ ਸੰਤੋਖ ਸਿੰਘ ਖਿਜਰਪੁਰ, ਸਾਬਕਾ ਸਰਪੰਚ ਜਸਵਿੰਦਰ ਕੌਰ, ਸਰਪੰਚ ਸੁਰਿੰਦਰ ਸਿੰਘ ਸਮਸਪੁਰ, ਸਾਬਕਾ ਸਰਪੰਚ ਨੇਤਰ ਸਿੰਘ ਘੁੰਡਰ, ਸਰਪੰਚ ਸੁਰਿੰਦਰ ਕੌਰ ਜਿੰਦਲਪੁਰ , ਸਾਬਕਾ ਸਰਪੰਚ ਕਰਨੈਲ ਸਿੰਘ, ਪੰਚ ਸੀਮਾ ਰਾਣੀ ਤਰਖੇੜੀ, ਪੀ.ਆਰ.ਟੀ.ਸੀ. ਦੇ ਰਿਟਾਇਰਡ ਇੰਸਪੈਕਟਰ ਬਲਕਾਰ ਸਿੰਘ ਤੇ ਸਮੂਹ ਮਾਪੇ ਹਾਜ਼ਰ ਸਨ¢