ਪਟਿਆਲਾ, 19 ਫਰਵਰੀ (ਅ.ਸ. ਆਹਲੂਵਾਲੀਆ)-ਗਿਆਨੀ ਰਘਬੀਰ ਸਿੰਘ ਦੀ ਇਸ ਤਰ੍ਹਾਂ ਬਰਖ਼ਾਸਤਗੀ ਨੇ ਪੰਥ ਹਿਤੈਸ਼ੀਆਂ ਦੇ ਹਿਰਦੇ ਵਲੂੰਧਰੇ ਗਏ ਹਨ | ਉਨ੍ਹਾਂ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਸੱਚ ਦੇ ਮਾਰਗ ਉੱਤੇ ਚੱਲਣ ਦੀ ਸਜ਼ਾ ਉਨ੍ਹਾਂ ਵਲੋਂ ਦਿੱਤੀ ਗਈ ਜਿਨ੍ਹਾਂ ਵਲੋਂ ਸਾਥ ਦਿੱਤਾ ਜਾਣਾ ਚਾਹੀਦਾ ਸੀ | ਇਹ ਗੱਲ ਭਾਜਪਾ ਦੇ ਸੂਬਾਈ ਬੁਲਾਰੇ ਗੁਰਜੀਤ ਸਿੰਘ ਕੋਹਲੀ ਨੇ ਕਹੀ | ਉਨ੍ਹਾਂ ਕਿਹਾ ਕਿ ਅੱਜ ਅਜਿਹੇ ਸੱਚੇ ਸੁੱਚੇ ਕਿਰਦਾਰ ਵਾਲੇ ਨੁਮਾਇੰਦਿਆਂ ਦੀ ਕੌਮ ਨੂੰ ਲੋੜ ਹੈ ਤਾਂ ਕਿ ਸਿੱਖ ਕਦਰਾਂ ਕੀਮਤਾਂ ਦੀ ਸੰਸਾਰ ਵਲੋਂ ਕੀਤੀ ਜਾਂਦੀ ਪ੍ਰਸੰਸਾ ਨੂੰ ਹਾਂ-ਪੱਖੀ ਹੁੰਗਾਰਾ ਮਿਲਦਾ ਰਹੇ | ਜਦੋਂ ਕਿ ਗਿਆਨੀ ਰਘਬੀਰ ਸਿੰਘ ਵਲੋਂ ਲੰਘੇ ਦਿਨੀਂ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰ ਇਕ ਪਰਿਵਾਰ ਦੇ ਲਈ ਖ਼ਰਚਣ ਨੂੰ ਗ਼ਲਤ ਦੱਸਿਆ ਗਿਆ ਸੀ | ਉਨ੍ਹਾਂ ਨੂੰ ਉਸ ਗੱਲ ਦੀ ਸਜ਼ਾ ਦਿੱਤੀ ਗਈ ਜੋ ਅੱਜ ਪੂਰੀ ਕੌਮ ਕਹਿ ਰਹੀ ਹੈ |