ਰਾਜਪੁਰਾ, 28 ਜਨਵਰੀ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਏਜੰਟ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਵਾਸੀ ਪਿੰਡ ਸੂਹਰੋਂ ਨੇ ਬਿਆਨ ਦਰਜ ਕਰਵਾਏ ਹਨ ਕਿ ਕਰਨ ਕਪੂਰ ਵਾਸੀ ਮੋਹਾਲੀ ਨੇ ਉਸ ਦੇ ਲੜਕੇ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 8 ਲੱਖ ਰੁਪਏ 'ਚ ਗੱਲ ਤੈਅ ਕੀਤੀ ਸੀ | ਜਿਸ ਤੋਂ ਬਾਅਦ ਉਕਤ ਵਿਅਕਤੀ ਨੇ 4 ਲੱਖ ਰੁਪਏ ਖ਼ੁਦ ਅਤੇ 4 ਲੱਖ ਰੁਪਏ ਬਤੌਰ ਸਕਿਉਰਿਟੀ ਪੈਸੇ ਲੈ ਲਏ | ਪਰ ਜਦੋਂ ਵਿਦੇਸ਼ ਨਾ ਭੇਜ ਹੋਇਆ ਤਾਂ ਉਕਤ ਵਿਅਕਤੀ ਨੇ 4 ਲੱਖ ਰੁਪਏ ਤਾਂ ਵਾਪਸ ਕਰ ਦਿੱਤੇ ਪਰ 4 ਲੱਖ ਰੁਪਏ ਦੀ ਸਕਿਉਰਿਟੀ ਵਾਲੇ ਪੈਸੇ ਵਾਪਸ ਨਹੀਂ ਕੀਤੇ | ਜਿਸ 'ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਉਕਤ ਏਜੰਟ ਦੇ ਖ਼ਿਲਾਫ਼ ਧੋਖਾਧੜੀ ਸਣੇ ਹੋਰਨਾ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |