ਆਰ.ਪੀ.ਆਈ. ਅਠਾਵਲੇ ਨੇ ਮੰਗਲ ਸਿੰਘ ਰੰਘਰੇਟਾ ਨੂੰ ਪੰਜਾਬ ਸੈਕਟਰੀ ਕੀਤਾ ਨਿਯੁਕਤ
ਸਨੌਰ, 16 ਨਵੰਬਰ (ਸੋਖਲ)-ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ) ਦੀ ਮੀਟਿੰਗ ਵਿਚ ਪੰਜਾਬ ’ਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮੰਗਲ ਸਿੰਘ ਰੰਗਰੇਟਾ ਨੂੰ ਪੰਜਾਬ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਪੰਕਜ ਸੂਦ, ਮੋਗਾ ਨੂੰ ਆਰ.
ਸਨੌਰ, 16 ਨਵੰਬਰ (ਸੋਖਲ)-ਰਿਪਬਲਿਕਨ ਪਾਰਟੀ ਆਫ ਇੰਡੀਆ (ਅਠਾਵਲੇ) ਦੀ ਮੀਟਿੰਗ ਵਿਚ ਪੰਜਾਬ ’ਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮੰਗਲ ਸਿੰਘ ਰੰਗਰੇਟਾ ਨੂੰ ਪੰਜਾਬ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਪੰਕਜ ਸੂਦ, ਮੋਗਾ ਨੂੰ ਆਰ.ਪੀ.ਆਈ. (ਅ) ਦਾ ਪੰਜਾਬ ਪ੍ਰਧਾਨ ਲਾਇਆ ਸੀ ਅਤੇ ਰਾਸ਼ਟਰੀ ਮਹਿਲਾ ਪ੍ਰਧਾਨ ਤੇ ਪੰਜਾਬ ਇੰਚਾਰਜ ਮੰਜੂ ਛਿੱਬਰ ਦੇ ਫੈਸਲੇ ’ਤੇ ਪਹਿਰਾ ਦਿੰਦੇ ਹੋਏ ਪੰਕਜ ਸੂਦ ਨੇ ਪੰਜਾਬ ਦੇ ਸਾਰੇ ਵਿੰਗ ਅਤੇ ਕਮੇਟੀ ਦਾ ਐਲਾਨ ਕਰ ਦਿੱਤਾ। ਪੰਕਜ ਸੂਦ ਨੇ ਦੱਸਿਆ ਕਿ ਸਟੇਟ ਅਹੁਦੇਦਾਰਾਂ ਦੀ ਇਕ ਲਿਸਟ ਆ ਚੁੱਕੀ ਹੈ ਅਤੇ ਅਗਲੀ ਲਿਸਟ ਵੀ ਆਉਣ ਵਾਲੇ ਦਿਨਾਂ ਵਿਚ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਰਿਪਬਲਿਕਨ ਪਾਰਟੀ ਆਫ ਇੰਡੀਆ ਸਰਗਰਮੀ ਨਾਲ ਚੋਣਾਂ ਲੜੇਗੀ। ਮੰਗਲ ਸਿੰਘ ਰੰਗਰੇਟਾ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਹ ਪੰਜਾਬ ਵਿਚ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਯਤਨਸ਼ੀਲ ਰਹਿਣਗੇ।