17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਨੌਰ ਦੇ ਵਾਰਡ ਨੰਬਰ 12 ’ਚ ‘ਸੰਧੂ ਮਿਸ਼ਨ 2027’ ਨੂੰ ਮਿਲਿਆ ਭਰਵਾਂ ਹੁੰਗਾਰਾ

ਸਨੌਰ, 16 ਨਵੰਬਰ (ਸੋਖਲ)-ਸਨੌਰ ਸ਼ਹਿਰ ਦੇ ਵਾਰਡ ਨੰਬਰ 12 ਵਿਚ ‘ਸੰਧੂ ਮਿਸ਼ਨ 2027’ ਤਹਿਤ ਨਗਰ ਨਿਵਾਸੀਆਂ ਵਲੋਂ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੌਰਾਨ ਇਲਾਕੇ ਦੇ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਆਮ ਆਦਮੀ ਪਾਰਟੀ ਜ਼ਿੰਦਾਬਾਦ ਅਤੇ ਇੰਦਰਜੀਤ ਸੰਧੂ ਜ਼ਿੰਦਾਬਾਦ ਦੇ ਨਾਅਰੇ ਲਗਾਏ।

ਅਜੀਤ ਡੈਸਕ 17-11-2026
ਸਨੌਰ, 16 ਨਵੰਬਰ (ਸੋਖਲ)-ਸਨੌਰ ਸ਼ਹਿਰ ਦੇ ਵਾਰਡ ਨੰਬਰ 12 ਵਿਚ ‘ਸੰਧੂ ਮਿਸ਼ਨ 2027’ ਤਹਿਤ ਨਗਰ ਨਿਵਾਸੀਆਂ ਵਲੋਂ ਇਕ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ਦੌਰਾਨ ਇਲਾਕੇ ਦੇ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕਰਦਿਆਂ ਆਮ ਆਦਮੀ ਪਾਰਟੀ ਜ਼ਿੰਦਾਬਾਦ ਅਤੇ ਇੰਦਰਜੀਤ ਸੰਧੂ ਜ਼ਿੰਦਾਬਾਦ ਦੇ ਨਾਅਰੇ ਲਗਾਏ। ਮੀਟਿੰਗ ਵਿਚ ਨਗਰ ਨਿਵਾਸੀਆਂ ਵਲੋਂ ਦਿਖਾਈ ਗਈ ਇਕਜੁੱਟਤਾ ਅਤੇ ਸਮਰਥਨ ਨੇ ਸਿਆਸੀ ਹਲਕਿਆਂ ਵਿਚ ਵੀ ਚਰਚਾ ਛੇੜ ਦਿੱਤੀ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੋਨਵੇਅਰ ਦੇ ਵਾਈਸ ਚੇਅਰਮੈਨ ਅਤੇ ਹਲਕਾ ਸਨੌਰ ਦੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਆਪਣੇ ਨਗਰ ਨਿਵਾਸੀਆਂ ਵਲੋਂ ਮਿਲ ਰਹੇ ਪਿਆਰ, ਸਤਿਕਾਰ ਅਤੇ ਭਰੋਸੇ ਨੂੰ ਦੇਖ ਕੇ ਉਹ ਬੇਹੱਦ ਭਾਵੁਕ ਵੀ ਹਨ ਅਤੇ ਮਾਣ ਵੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਇਸ ਮੌਕੇ ਸਮੂਹ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਮਿਲੇ ਇਸ ਮਾਣ-ਸਤਿਕਾਰ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਗੁਰਮੀਤ ਸਿੰਘ ਨਾਨਕਸਰ, ਮਨਜੀਤ ਸਿੰਘ ਸੰਧੂ, ਰੇਸ਼ਮ ਸਿੰਘ ਗਰੇਵਾਲ, ਭੁਪਿੰਦਰ ਸਿੰਘ ਮੁਨਸ਼ੀ, ਸਤਿੰਦਰ ਸਿੰਘ ਹਾਂਡਾ ਬਲਾਕ ਪ੍ਰਧਾਨ, ਜਤਿੰਦਰ ਸਿੰਘ ਪਹਿਲਵਾਨ, ਸਤਵੰਤ ਸਿੰਘ ਗੋਪੀ, ਦਰਬਾਰਾ ਸਿੰਘ ਭੋਲਾ, ਸੁੱਖਾ ਸਿੰਘ ਝਿੱਲ, ਬਲਵੰਤ ਸਿੰਘ ਝਿੱਲ, ਸ਼ਵਿੰਦਰ ਸਿੰਘ ਸਾਬਕਾ ਸਰਪੰਚ, ਹਰਮੀਤ ਸਿੰਘ ਮਿੱਠੂ ਸਰਪੰਚ, ਮਿੰਟੂ ਸੰਧੂ, ਜਰਨੈਲ ਸਿੰਘ ਸੰਧੂ, ਕੈਪਟਨ ਪਰਮਜੀਤ ਸਿੰਘ ਸੰਧੂ, ਜਸਵਿੰਦਰ ਸਿੰਘ ਸੰਧੂ, ਕੈਪਟਨ ਪ੍ਰੇਮ ਸਿੰਘ, ਇੰਦਰਜੀਤ ਸਿੰਘ ਚੰਦੀ, ਅਮਰਜੀਤ ਸਿੰਘ ਟਿੱਬਾ ਫਾਰਮ, ਜਥੇਦਾਰ ਦਰਸ਼ਨ ਸਿੰਘ ਜੱਸਾ ਸਿੰਘ ਨਾਨਕਸਰ, ਸਾਹਿਬ ਸਿੰਘ ਸੇਖੋਂ, ਮਨਜੀਤ ਸਿੰਘ ਘਨੌਰ, ਬਲਵਿੰਦਰ ਸਿੰਘ ਪੀ.ਆਰ.ਟੀ.ਸੀ. ਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਆਰ.ਪੀ.ਆਈ. ਅਠਾਵਲੇ ਨੇ ਮੰਗਲ ਸਿੰਘ ਰੰਘਰੇਟਾ ਨੂੰ ਪੰਜਾਬ ਸੈਕਟਰੀ ਕੀਤਾ ਨਿਯੁਕਤ ਅਗਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ ਦੀ ਕ੍ਰਿਕਟ ਟੀਮ ਨੇ ਜਿੱਤੀ ਚੈਂਪੀਅਨਸ਼ਿਪ ਕੱਪ ਦੀ ਟਰਾਫ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।