28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗਣਤੰਤਰ ਦਿਵਸ 'ਤੇ ਪਟਿਆਲਾ ਜ਼ਿਲੇ੍ਹ ਦੇ ਮੁੱਖ ਸ਼ਹਿਰਾਂ 'ਚ ਸੰਯੁਕਤ ਕਿਸਾਨ ਮੋਰਚੇ ਵਲੋਂ ਕੀਤਾ ਜਾਵੇਗਾ ਟਰੈਕਟਰ ਮਾਰਚ

ਅਜੀਤ ਡੈਸਕ 23-01-2026
ਪਟਿਆਲਾ, 22 ਜਨਵਰੀ (ਗੁਰਵਿੰਦਰ ਸਿੰਘ ਔਲਖ)-ਸੰਯੁਕਤ ਕਿਸਾਨ ਮੋਰਚਾ ਪਟਿਆਲਾ ਦੀ ਮੀਟਿੰਗ ਅਵਤਾਰ ਸਿੰਘ ਕੌਰਜੀਵਾਲਾ ਦੀ ਪ੍ਰਧਾਨਗੀ ਹੇਠ ਗੁਰਦਵਾਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਦੇ ਸ਼ੁਰੂ ਵਿਚ 16 ਜਨਵਰੀ ਦੇ ਜ਼ਿਲ੍ਹਾ ਪੱਧਰ ਦੇ ਧਰਨੇ ਦੀ ਵੱਡੀ ਸਫਲਤਾ ਤੇ ਤਸੱਲੀ ਪ੍ਰਗਟ ਕਰਦੇ ਹੋਏ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਆਗੂਆਂ ਲਈ ਧੰਨਵਾਦ ਕਰਕੇ ਭਵਿੱਖ ਵਿਚ ਵੀ ਜਥੇਬੰਦਕ ਸੰਘਰਸ਼ਾਂ ਲਈ ਸਮਰਪਿਤ ਰਹਿਣ ਦੀ ਆਸ ਪ੍ਰਗਟ ਕੀਤੀ ਗਈ | ਇਸ ਉਪਰੰਤ ਮੀਟਿੰਗ ਵਿਚ ਪਟਿਆਲਾ, ਨਾਭਾ, ਭਾਦਸੋਂ, ਸਮਾਣਾ, ਪਾਤੜਾਂ, ਘਨੌਰ, ਦੇਵੀਗੜ੍ਹ, ਰਾਜਪੁਰਾ ਸ਼ਹਿਰਾਂ ਵਿਚ ਟਰੈਕਟਰ ਤੇ ਗੱਡੀਆਂ ਦਾ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ | ਮਾਰਚ ਮੌਕੇ ਦਿੱਲੀ ਕਿਸਾਨ ਮੋਰਚੇ ਦੀ ਸਫਲ ਜਿੱਤ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫ਼ੈਸਲੇ 'ਤੇ ਨਵੇਂ ਲੋਕ ਉਜਾੜੂ ਕਾਨੂੰਨ ਵਾਪਸ ਕਰਨ ਲਈ ਵੰਗਾਰਿਆ ਤੇ ਲਲਕਾਰਿਆ ਜਾਵੇਗਾ | ਜਿਨ੍ਹਾਂ ਵਿਚ ਬਿਜਲੀ ਬਿਲ, ਬੀਜ ਬਿਲ, ਚਾਰ ਲੇਬਰ ਕੋਡ, ਮਨਰੇਗਾ ਸੋਧ ਕਾਨੂੰਨਾਂ ਦੀ ਵਾਪਸੀ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਨੀਆਂ ਗਈਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਜਾਵੇਗੀ | ਇਹ ਮੰਗਾਂ ਹਨ, ਐਮ. ਐਸ. ਪੀ. ਦੀ ਕਾਨੂੰਨਨ ਗਾਰੰਟੀ, ਕਿਸਾਨਾਂ ਤੇ ਮੜੇ ਝੂਠੇ ਕੇਸਾਂ ਦੀ ਵਾਪਸੀ, ਫਸਲਾਂ ਦੇ ਬੀਮੇ ਦੀ ਨੀਤੀ ਆਦਿ ਸ਼ਾਮਲ ਹਨ | ਉਪਰੋਕਤ ਸਾਰੇ ਸ਼ਹਿਰਾਂ ਵਿਚ ਇਸ ਮਾਰਚ ਨੂੰ ਸਫਲ ਬਣਾਉਣ ਲਈ ਵੱਖ-ਵੱਖ ਕਿਸਾਨ ਆਗੂਆਂ ਦੀਆਂ ਜਿੰਮੇਵਾਰੀਆਂ ਵੀ ਲਾਈਆਂ ਗਈਆਂ | ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਮੌਲਵੀਵਾਲਾ, ਬਲਰਾਜ ਜੋਸ਼ੀ, ਦਵਿੰਦਰ ਸਿੰਘ ਪੂਨੀਆ, ਗੁਰਬਚਨ ਸਿੰਘ, ਹਰਬੰਸ ਸਿੰਘ ਦਦਹੇੜਾ, ਗੁਰਮੀਤ ਛੱਜੂਭੱਟ, ਪਵਨ ਸ਼ੋਗਲਪੁਰ, ਦਰਸ਼ਨ ਬੇਲੂਮਾਜਰਾ, ਹਰਭਜਨ ਧੂਹੜ, ਜੈ ਰਾਮ ਭਾਨਰਾ, ਜਗਮੇਲ ਸੁਧੇਵਾਲ, ਗੁਰਮੀਤ ਸਿੰਘ, ਪਿਰਤਪਾਲ ਸਿੰਘ, ਭੁਪਿੰਦਰ ਸਿੰਘ, ਜਗਦੀਪ ਕੁਮਾਰ, ਕਰਮ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ¢
ਪਿਛਲੀ ਖ਼ਬਰ ਦੰਦਰਾਲਾ ਖਰੌੜ ਦਾ ਕਿ੍ਕਟ ਟੂਰਨਾਮੈਂਟ ਦੂਜੇ ਦਿਨ ਵੀ ਜਾਰੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਬੁਲਾਰੇ ਵਰੁਣ ਕਾਂਸਲ ਵਲੋਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।