ਭਾਦਸੋਂ, 22 ਜਨਵਰੀ (ਪ੍ਰਦੀਪ ਦੰਦਰਾਲਾ)-ਸਥਾਨਕ ਸ਼ਹਿਰ ਦੇ ਨਿਕਟ ਪੈਂਦੇ ਪਿੰਡ ਦੰਦਰਾਲਾ ਖਰੌੜ ਵਿਖੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪੰਜ ਦਿਨਾਂ ਕਿ੍ਕਟ ਟੂਰਨਾਮੈਂਟ ਦੂਜੇ ਦਿਨ ਵੀ ਜਾਰੀ ਰਿਹਾ, ਜਿੱਥੇ ਵੱਡੀ ਗਿਣਤੀ 'ਚ ਟੀਮਾਂ ਨੇ ਮੁਕਾਬਲੇ ਵਿਖਾਏ | ਟੂਰਨਾਮੈਂਟ ਦੇ ਦੂਜੇ ਦਿਨ ਪਵਨ ਘਈ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਰਕਤ ਕਰਦਿਆਂ ਕਿ੍ਕਟ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ | ਇਸ ਸਮੇਂ ਉਨ੍ਹਾਂ ਨੇ ਖਿਡਾਰੀਆਂ ਤੇ ਦਰਸ਼ਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਇਸ ਲਈ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਹਰ ਨਗਰ 'ਚ ਹੋਣੇ ਚਾਹੀਦੇ ਹਨ | ਇਸ ਮੌਕੇ ਹਨੀ ਖਰੌੜ, ਜਸਪਾਲ ਸਿੰਘ ਦੰਦਰਾਲੀ, ਗੁਰਮੀਤ ਸਿੰਘ ਖਰੌੜ, ਗੁਰਵਿੰਦਰ ਸਿੰਘ ਸੋਨੀ, ਗੁਰਦੀਪ ਸਿੰਘ, ਸੁਰਿੰਦਰ ਸਿੰਦੂ, ਗੁਰਧਿਆਨ ਸਿੰਘ ਨੰਬਰਦਾਰ, ਸਤੀਸ਼ ਕੁਮਾਰ, ਮਨਦੀਪ ਸਿੰਘ ਪੰਚ, ਬਲਦੇਵ ਸਿੰਘ ਸੋਨੀ, ਟਿੰਕੂ ਬੱਤਾ, ਖੁਸ਼ਪ੍ਰੀਤ ਸਿੰਘ ਖਰੌੜ, ਅੰਗਰੇਜ਼ ਸਿੰਘ, ਸਤਨਾਮ ਸਿੰਘ ਸੈਕਟਰੀ, ਕੁਲਦੀਪ ਸਿੰਘ, ਸਤਨਾਮ ਸਿੰਘ, ਗੁਰਦੇਵ ਸਿੰਘ, ਕਾਲੂ ਸ਼ਰਮਾ, ਸੰਦੀਪ ਕੁਮਾਰ ਜੌਂਟੀ, ਅਮਨ ਸ਼ਰਮਾ, ਮਾ. ਸੰਦੀਪ ਸਿੰਘ, ਰਜਤ ਬੱਤਾ, ਸਾਧਾ ਸਿੰਘ ਪੰਚ, ਭੋਲਾ ਸਿੰਘ ਤੋਂ ਇਲਾਵਾ ਖਿਡਾਰੀ ਤੇ ਦਰਸ਼ਕ ਮੌਜੂਦ ਸਨ |