ਆਰੀਆ ਸੀਨੀਅਰ ਸੈਕੰਡਰੀ ਸਕੂਲ ਨਾਭਾ ਵਿਖੇ 2 ਰੋਜ਼ਾ ਕਰੀਅਰ ਕਾਊਂਸਲਿੰਗ ਕੈਂਪ ਸਫ਼ਲਤਾਪੂਰਵਕ ਸੰਪੰਨ
ਨਾਭਾ, 14 ਨਵੰਬਰ (ਵਰਿੰਦਰ ਵਰਮਾ)-ਆਰੀਆ ਸੀਨੀਅਰ ਸੈਕੰਡਰੀ ਸਕੂਲ ਦੁਲੱਦੀ ਗੇਟ ਨਾਭਾ ਵਿਖੇ 2 ਰੋਜ਼ਾ ਕੈਰੀਅਰ ਕਾਊਂਸਲਿੰਗ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ। ਜਿਸ ਵਿੱਚ ਵੱਖ ਵੱਖ ਸਕੂਲਾਂ ਦੇ +1 ਅਤੇ +2 ਦੇ 1250 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਜੀ ਬੀ ਇੰਟਰਨੈਸ਼ਨਲ ਸਕੂਲ ,ਦਯਾਨੰਦ ਸਕੂਲ ਪਾਂਡੂਸਰ, ਸ੍ਰੀ ਊਸ਼ਾ ਮਾਤਾ ਪਬਲਿਕ ਸਕੂਲ, ਇੰਡੋ ਬ੍ਰਿਟਿਸ਼, ਸਕੂਲ ਆਫ ਐਮਿਨੇਂਸ ਨਾਭਾ, ਭਾਈ ਕਾਹਨ ਸਿੰਘ ਸੀਨੀਅਰ ਸੈਕੰਡਰੀ ਸਕੂਲ, ਡੀ ਏ ਵੀ ਹਾਈ ਦੁੱਲਦੀ ਗੇਟ, ਮਾਲਵਾ ਪਬਲਿਕ ਸਕੂਲ ਨਾਭਾ ਨੇ ਭਾਗ ਲਿਆ।
ਨਾਭਾ, 14 ਨਵੰਬਰ (ਵਰਿੰਦਰ ਵਰਮਾ)-ਆਰੀਆ ਸੀਨੀਅਰ ਸੈਕੰਡਰੀ ਸਕੂਲ ਦੁਲੱਦੀ ਗੇਟ ਨਾਭਾ ਵਿਖੇ 2 ਰੋਜ਼ਾ ਕੈਰੀਅਰ ਕਾਊਂਸਲਿੰਗ ਕੈਂਪ ਸਫ਼ਲਤਾਪੂਰਵਕ ਸੰਪੰਨ ਹੋਇਆ। ਜਿਸ ਵਿੱਚ ਵੱਖ ਵੱਖ ਸਕੂਲਾਂ ਦੇ +1 ਅਤੇ +2 ਦੇ 1250 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਜੀ ਬੀ ਇੰਟਰਨੈਸ਼ਨਲ ਸਕੂਲ ,ਦਯਾਨੰਦ ਸਕੂਲ ਪਾਂਡੂਸਰ, ਸ੍ਰੀ ਊਸ਼ਾ ਮਾਤਾ ਪਬਲਿਕ ਸਕੂਲ, ਇੰਡੋ ਬ੍ਰਿਟਿਸ਼, ਸਕੂਲ ਆਫ ਐਮਿਨੇਂਸ ਨਾਭਾ, ਭਾਈ ਕਾਹਨ ਸਿੰਘ ਸੀਨੀਅਰ ਸੈਕੰਡਰੀ ਸਕੂਲ, ਡੀ ਏ ਵੀ ਹਾਈ ਦੁੱਲਦੀ ਗੇਟ, ਮਾਲਵਾ ਪਬਲਿਕ ਸਕੂਲ ਨਾਭਾ ਨੇ ਭਾਗ ਲਿਆ। ਇਸ ਮੇਲੇ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਉਨ੍ਹਾਂ ਨੂੰ +2 ਤੋਂ ਬਾਅਦ ਕਿ ਕਿ ਕੋਰਸ ਕਰਨੇ ਚਾਹੀਦੇ ਹਨ, ਇਸ ਬਾਰੇ ਦੱਸਿਆ ਗਿਆ ਤਾਂ ਜੋ ਉਹਨਾਂ ਵਿਦਿਆਰਥੀਆਂ ਨੂੰ ਇਕ ਚੰਗੀ ਸੇਧ ਮਿਲ ਸਕੇ। ਇਸ ਮੇਲੇ ਵਿੱਚ ਚਿਤਕਾਰਾ ਯੂਨੀਵਰਸਿਟੀ, ਆਸਰਾ ਕਾਲਜ, ਭਾਈ ਗੁਰਦਾਸ ਕਾਲਜ, ਚਾਹਲ ਕਾਲਜ, ਰਹਿਬਰ ਨਰਸਿੰਗ ਕਾਲਜ ਨੇ ਆਪਣੇ ਆਪਣੇ ਕੋਰਸਾਂ ਬਾਰੇ ਦੱਸਿਆ। ਇਸ ਮੌਕੇ ਪ੍ਰਿੰਸੀਪਲ ਅਸ਼ਵਨੀ ਮਦਾਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਦੇ ਸਹੀ ਕਿੱਤੇ ਦੀ ਚੋਣ ਕਰਨ ਅਤੇ ਉਨ੍ਹਾਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਅੱਜ ਸਕੂਲ ਵਿਖੇ ਕੈਂਪ ਲਗਾਇਆ ਗਿਆ ਹੈ। ਜੋ 2 ਰੋਜ਼ਾ ਕੈਰੀਅਰ ਕਾਊਂਸਲਿੰਗ ਕੈਂਪ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ, ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਤਕਨੀਕੀ ਸਿੱਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਸਹੀ ਵਿਸ਼ਿਆਂ ਦੀ ਚੋਣ ਕਿਵੇਂ ਕਰ ਸਕਦੇ ਹਨ। ਪ੍ਰਿੰਸੀਪਲ ਅਸ਼ਵਨੀ ਮਦਾਨ ਨੇ ਆਏ ਹੋਏ ਮਹਿਮਾਨਾਂ ਅਤੇ ਮਾਹਿਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਇਹ ਮੇਲਾ ਆਰੀਆ ਗਰੁੱਪ ਆਫ ਸਕੂਲ ਦੀ ਮੈਨੇਜਮੈਂਟ ਅਤੇ ਸਟਾਫ਼ ਮੈਂਬਰ ਵੱਲੋਂ ਦੁਲੱਦੀ ਗੇਟ ਸਕੂਲ ਵਿਖੇ ਲਗਾਇਆ ਗਿਆ ਜਿਸ ਵਿਚ ਸਕੂਲ ਦੇ ਚੇਅਰਮੈਨ ਸੂਰਜ ਭਾਨ ਸਿੰਗਲਾ, ਮੈਨੇਜਰ ਅਸ਼ੋਕ ਬਾਂਸਲ, ਰਾਕੇਸ਼ ਕੁਮਾਰ, ਸੁਨੀਲ ਗੁਪਤਾ, ਪ੍ਰਿੰਸੀਪਲ ਅਸ਼ਵਨੀ ਮਦਾਨ, ਸਹਯੋਗ ਭਾਰਤੀ, ਦਿਨੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਨੀਰਜ ਸ਼ਰਮਾ, ਰੂਬੀਨਾ ਸ਼ਰਮਾ, ਜਯੋਤੀ ਚੋਪੜਾ, ਇੰਚਾਰਜ਼ ਹਰਿੰਦਰ ਸਿੰਘ, ਰਾਕੇਸ਼ ਕੁਮਾਰ,ਅਤੇ ਸਮੂਹ ਸਟਾਫ਼ ਅਤੇ ਮੈਬਰ ਹਾਜਰ ਸਨ।