ਪਾਤੜਾਂ, 22 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਵਾਲੇ ਇਕ ਅੰਤਰਰਾਜੀ ਗਰੋਹ ਨੂੰ ਕਾਬੂ ਕੀਤਾ ਹੈ | ਪੰਜਾਬ ਅਤੇ ਹਰਿਆਣਾ ਵਿਚ ਦਹਿਸ਼ਤ ਦਾ ਕਾਰਨ ਬਣੇ ਹੋਏ ਇਸ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਫ਼ਤਾਰ ਕਰਕੇ ਇਨ੍ਹਾਂ ਤੋਂ ਬਹੁਤ ਸਾਰਾ ਚੋਰੀਸ਼ੁਦਾ ਸਮਾਨ ਜਿੱਥੇ ਬਰਾਮਦ ਕੀਤਾ ਗਿਆ ਉੱਥੇ ਹੀ ਇਨ੍ਹਾਂ ਵਲੋਂ ਪਾਤੜਾਂ ਦੇ ਇਕ ਦੁਕਾਨਦਾਰ ਨੂੰ ਬੰਦੀ ਬਣਾ ਕੇ ਕੀਤੀ ਗਈ ਲੁੱਟ ਸਮੇਂ ਵਰਤੀ ਗਈ ਇਕ ਇਨੋਵਾ ਗੱਡੀ ਅਤੇ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਜਾਣ ਵਿੱਚ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਦਰਪਾਲ ਚੌਹਾਨ ਡੀ.ਐੱਸ.ਪੀ. ਪਾਤੜਾਂ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਵੈਭਵ ਚੌਧਰੀ ਆਈ.ਪੀ.ਐੱਸ, ਗੁਰਬੰਸ ਸਿੰਘ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਦੀ ਹਦਾਇਤਾਂ ਤੇ ਹਰਪ੍ਰੀਤ ਸਿੰਘ ਮੁੱਖ ਅਫ਼ਸਰ ਥਾਣਾ ਪਾਤੜਾਂ ਦੀ ਅਗਵਾਈ ਹੇਠ ਐੱਸ.ਆਈ. ਲਵਦੀਪ ਸਿੰਘ ਸੰਧੂ. ਇੰਚਾਰਜ ਚੌਕੀ ਸਿਟੀ ਪਾਤੜਾਂ ਦੀ ਟੀਮ ਵਲੋਂ 'ਪ੍ਰਹਾਰ ਮਿਸ਼ਨ' ਤਹਿਤ ਕਾਰਵਾਈ ਕਰਦਿਆਂ ਲੁੱਟਾ ਖੋਹਾਂ ਕਰਨ ਵਾਲੇ ਇਕ ਅੰਤਰਰਾਜ਼ੀ ਗਰੋਹ ਦਾ ਪਰਦਫਾਸ਼ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 16 ਜਨਵਰੀ ਨੂੰ ਕਿ੍ਸ਼ਨ ਲਾਲ ਪੁੱਤਰ ਪਵਨ ਕੁਮਾਰ ਵਾਸੀ ਪਾਤੜਾਂ ਹਰ ਰੋਜ਼ ਦੀ ਤਰ੍ਹਾਂ ਜਦੋਂ ਆਪਣੀ ਦੁਕਾਨ ਵਕਤ ਕਰੀਬ 08-00 ਪੀ.ਐਮ ਪਰ ਦੁਕਾਨ ਬੰਦ ਕਰਕੇ ਆਪਣੇ ਘਰ ਚਲਾ ਗਿਆ ਸੀ | ਫਿਰ ਵਕਤ ਕਰੀਬ 11:00 ਪੀ ਐਮ ਪਰ ਦੁਕਾਨ ਵੱਲ ਗੇੜਾ ਮਾਰਨ ਲਈ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਅੱਗੇ ਇੱਕ ਇਨੋਵਾ ਗੱਡੀ ਖੜੀ ਸੀ ਤੇ ਦੁਕਾਨ ਦਾ ਜਿੰਦਾ ਟੁੱਟਿਆ ਪਿਆ ਸੀ ਤੇ ਦੁਕਾਨ ਦਾ ਥੋੜਾ ਜਿਹਾ ਸ਼ਟਰ ਚੁੱਕਿਆ ਹੋਇਆ ਸੀ ਤਾਂ ਜਦੋਂ ਦੁਕਾਨ ਅੰਦਰ ਵੜਿਆ ਤਾਂ ਦੁਕਾਨ ਦੇ ਅੰਦਰ 4 ਨੌਜਾਵਨ ਖੜ੍ਹੇ ਸਨ ਜਿਨ੍ਹਾਂ ਕੋਲ ਮਾਰੂ ਹਥਿਆਰ ਕਿਰਪਾਨਾ ਵਗੈਰਾ ਸਨ ਅਤੇ ਉਨ੍ਹਾਂ ਦੁਕਾਨ ਅੰਦਰ ਕਿ੍ਸ਼ਨ ਕੁਮਾਰ ਨੂੰ ਬੰਦੀ ਬਣਾ ਲਿਆ ਅਤੇ ਉਸ ਨਾਲ ਮਾਰ ਕੁੱਟ ਕੀਤੀ ਅਤੇ ਦੁਕਾਨ ਵਿਚ ਤਾਂਬੇ ਅਤੇ ਪਿੱਤਲ ਦੇ ਪੁਰਤਾਨ ਅਤੇ ਨਵੇਂ ਕੀਮਤੀ ਭਾਂਡੇ ਆਪਣੀ ਗੱਡੀ ਵਿਚ ਚੁੱਕ ਕੇ ਰੱਖ ਲਏ ਅਤੇ ਕਿ੍ਸ਼ਨ ਲਾਲ ਉਕਤ ਦੀ ਜੇਬ ਵਿੱਚੋਂ ਉਸਦਾ ਪਰਸ ਅਤੇ ਕੁੱਝ ਨਗਦੀ ਵੀ ਕੱਢ ਲਈ ਅਤੇ ਆਪਣੀ ਉਕਤ ਇਨੋਵਾ ਕਾਰ ਵਿਚ ਸਵਾਰ ਹੋ ਕੇ ਦੁਕਾਨ ਮਾਲਕ ਕਿ੍ਸ਼ਨ ਕੁਮਾਰ ਉਕਤ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਮੌਕੇ ਤੋਂ ਫਰਾਰ ਹੋ ਗਏ ਅਤੇ ਦੁਕਾਨਦਾਰ ਕਿ੍ਸ਼ਨ ਕੁਮਾਰ ਉਕਤ ਦੇ ਬਿਆਨ ਤੇ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਅਤੇ ਸੀਸੀਟੀਵੀ ਕੈਮਰੇ ਦੇਖਕੇ ਅਤੇ ਹੋਰ ਸੋਰਸਾਂ ਰਾਂਹੀ ਇਨੋਵਾ ਗੱਡੀ ਸਮੇਤ ਇਸ ਗਰੋਹ ਦੇ ਚਾਰ ਮੈਬਰਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਪਹਿਚਾਣ ਚਰਨ ਦਾਸ ਉਰਫ ਅੰਗਰੇਜ, ਨਵਾਬ ਨਾਥ ਵਾਸੀਆਨ ਲਹਿਰਾ ਗਾਗਾ, ਹੀਰਾ ਲਾਲ ਵਾਸੀ ਜਾਖਲ ਅਤੇ ਸੰਜੀਵ ਕੁਮਾਰ ਵਾਸੀ ਮਹੇਸ਼ ਨਗਰ ਪਾਤੜਾਂ ਵਜੋ ਹੋਈ ਹੈ | ਇਸ ਗਰੋਹ 4 ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋ ਚੋਰੀ ਕੀਤੇ ਤਾਂਬੇ ਅਤੇ ਪਿੱਤਲ ਦੇ ਪੁਰਤਾਨ ਨਵੇਂ ਕੀਮਤੀ ਭਾਂਡੇ ਅਤੇ ਵਾਰਦਾਤ ਲਈ ਵਰਤੀ ਇਨੋਵਾ ਗੱਡੀ 2 ਤਲਵਾਰਾਂ 1 ਰਾਡ ਬਰਾਮਦ ਕੀਤਾ ਗਿਆ ਫੜ੍ਹੇ ਗਏ ਇਨ੍ਹਾਂ ਵਿਅਕਤੀਆਂ ਵਿੱਚੋਂ ਚਰਨ ਦਾਸ ਦੇ ਖਿਲਾਫ ਪੰਜਾਬ ਅਤੇ ਹਰਿਆਣਾਂ ਵਿੱਚ 8 ਕੇਸ ਦਰਜ ਹਨ, ਨਵਾਬ ਨਾਥ ਦੇ ਖਿਲਾਫ 5 ਅਤੇ ਹੀਰਾ ਲਾਲ ਦੇ ਖਿਲਾਫ 3 ਕੇਸ ਦਰਜ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਨ ਮਗਰੋਂ ਹੋਰ ਬਾਰੀਕੀ ਨਾਲ ਪੁੱਛ ਗਿੱਛ ਕੀਤੀ ਜਾਵੇਗੀ |