ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਕੋਟਕਪੂਰਾ ਵਿਖੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫ਼ੂਕਿਆ
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ)-ਅੱਜ ਸਥਾਨਕ ਲਾਲਾ ਲਾਜਪਤ ਰਾਏ ਮਿਊਸਪਲ ਪਾਰਕ ਵਿਖੇ ਕੋਟਕਪੂਰਾ ਤਹਿਸੀਲ ਦੇ ਅਧਿਆਪਕਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਵਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਰੋਸ ਰੈਲੀ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਪ੍ਰੇਮ ਚਾਵਲਾ, ਜਤਿੰਦਰ ਕੁਮਾਰ, ਪ੍ਰੀਤ ਭਗਵਾਨ ਸਿੰਘ, ਬਲਬੀਰ ਸਿੰਘ ਸਿਬੀਆਂ, ਕੁਲਵਿੰਦਰ ਸਿੰਘ ਮੌੜ, ਵੀਰ ਇੰਦਰਜੀਤ ਸਿੰਘ ਪੁਰੀ, ਦਰਸ਼ਨ ਬਾਵਾ, ਕੁਲਵੰਤ ਸਿੰਘ ਚਾਨੀ, ਸ਼ਰਨ ਕੁਮਾਰ ਨਗਰ ਕੌਂਸਲ ਮੁਲਾਜ਼ਮ ਆਗੂ, ਬਲਵਿੰਦਰ ਸਿੰਘ ਗੋਸੁਆਮੀ, ਜਸਵਿੰਦਰ ਸਿੰਘ ਬਰਗਾੜੀ, ਜਸਪਾਲ ਸਿੰਘ ਖਾਲਸਾ, ਹਰਪ੍ਰੀਤ ਸਿੰਘ ਟੈਕਨੀਕਲ ਸਰਵਿਸ ਯੂਨੀਅਨ, ਕੁਲਜੀਤ ਸਿੰਘ ਬੰਬੀਹਾ, ਅਵਤਾਰ ਸਿੰਘ ਸਹੋਤਾ, ਅਧਿਆਪਕ ਆਗੂ ਅਜਾਇਬ ਸਿੰਘ, ਰਾਜ ਕੁਮਾਰ ਟੋਨੀ, ਸੁਖਮਿੰਦਰ ਸਿੰਘ ਸੰਧਵਾਂ ਤੇ ਸੋਮ ਨਾਥ ਅਰੋੜਾ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਦੇ ਦਬਾਅ ਹੇਠ ਬੀਤੇ ਕੱਲ੍ਹ ਮਿਤੀ 21 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ. ਏ.
ਕੋਟਕਪੂਰਾ, 22 ਅਕਤੂਬਰ (ਮੋਹਰ ਸਿੰਘ ਗਿੱਲ)-ਅੱਜ ਸਥਾਨਕ ਲਾਲਾ ਲਾਜਪਤ ਰਾਏ ਮਿਊਸਪਲ ਪਾਰਕ ਵਿਖੇ ਕੋਟਕਪੂਰਾ ਤਹਿਸੀਲ ਦੇ ਅਧਿਆਪਕਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ, ਸਾਂਝਾ ਮੁਲਾਜ਼ਮ ਮੰਚ ਵਲੋਂ ਉਲੀਕੇ ਗਏ ਐਕਸ਼ਨ ਪ੍ਰੋਗਰਾਮ ਅਨੁਸਾਰ ਰੋਸ ਰੈਲੀ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਪ੍ਰੇਮ ਚਾਵਲਾ, ਜਤਿੰਦਰ ਕੁਮਾਰ, ਪ੍ਰੀਤ ਭਗਵਾਨ ਸਿੰਘ, ਬਲਬੀਰ ਸਿੰਘ ਸਿਬੀਆਂ, ਕੁਲਵਿੰਦਰ ਸਿੰਘ ਮੌੜ, ਵੀਰ ਇੰਦਰਜੀਤ ਸਿੰਘ ਪੁਰੀ, ਦਰਸ਼ਨ ਬਾਵਾ, ਕੁਲਵੰਤ ਸਿੰਘ ਚਾਨੀ, ਸ਼ਰਨ ਕੁਮਾਰ ਨਗਰ ਕੌਂਸਲ ਮੁਲਾਜ਼ਮ ਆਗੂ, ਬਲਵਿੰਦਰ ਸਿੰਘ ਗੋਸੁਆਮੀ, ਜਸਵਿੰਦਰ ਸਿੰਘ ਬਰਗਾੜੀ, ਜਸਪਾਲ ਸਿੰਘ ਖਾਲਸਾ, ਹਰਪ੍ਰੀਤ ਸਿੰਘ ਟੈਕਨੀਕਲ ਸਰਵਿਸ ਯੂਨੀਅਨ, ਕੁਲਜੀਤ ਸਿੰਘ ਬੰਬੀਹਾ, ਅਵਤਾਰ ਸਿੰਘ ਸਹੋਤਾ, ਅਧਿਆਪਕ ਆਗੂ ਅਜਾਇਬ ਸਿੰਘ, ਰਾਜ ਕੁਮਾਰ ਟੋਨੀ, ਸੁਖਮਿੰਦਰ ਸਿੰਘ ਸੰਧਵਾਂ ਤੇ ਸੋਮ ਨਾਥ ਅਰੋੜਾ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਕੀਤੇ ਜਾ ਰਹੇ ਲਗਾਤਾਰ ਸੰਘਰਸ਼ ਦੇ ਦਬਾਅ ਹੇਠ ਬੀਤੇ ਕੱਲ੍ਹ ਮਿਤੀ 21 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇ.ਏ.ਪੀਓ ਸਿਨਹਾ ਨੇ ਸਾਂਝੀ ਤਾਲਮੇਲ ਕਮੇਟੀ ਦੇ ਨਾਲ ਹੋਈ ਮੀਟਿੰਗ ਦੌਰਾਨ ਮਿਤੀ 18 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਵਲੋਂ ਬਹੁਤ ਸਾਰੀਆਂ ਮੰਗਾਂ ਪ੍ਰਵਾਨ ਕਰਨ ਦੇ ਦਿੱਤੇ ਗਏ ਭਰੋਸਿਆਂ ਦੇ ਬਿਲਕੁੱਲ ਉਲਟ ਜਾ ਕੇ ਇਹ ਮੰਗਾਂ ਪ੍ਰਵਾਨ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਇਸ ਕਰਕੇ ਮੀਟਿੰਗ ਵਿਚ ਹਾਜ਼ਰ ਸਮੂਹ ਆਗੂਆਂ ਵਲੋਂ ਮੀਟਿੰਗ ਵਿਚੋਂ ਵਾਕ ਆਊਟ ਕਰਕੇ ਬਾਹਰ ਆਉਣ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕਰਨ ਲਈ ਮਜਬੂਰ ਹੋਣਾ ਪਿਆ। ਆਗੂਆਂ ਨੇ ਮੁੱਖ ਸਕੱਤਰ ਪੰਜਾਬ ਸਰਕਾਰ ਦੇ ਇਸ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ. ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਟਕਰਾਅ ਦਾ ਰਸਤਾ ਅਖ਼ਤਿਆਰ ਕਰਨ ਦੀ ਬਜਾਏ ਲਮਕ ਅਵਸਥਾ ਵਿਚ ਪਏ ਸਾਰੇ ਮਸਲੇ ਤੁਰੰਤ ਹੱਲ ਕਰਨ। ਜੇਕਰ ਅਜਿਹਾ ਨਹੀਂ ਵਾਪਰਦਾ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਇਸ ਗੁੱਸੇ ਦਾ ਖਾਮਿਆਜ਼ਾ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਵਤੀਰੇ ਦਾ ਢੁਕਵਾਂ ਜਵਾਬ ਦੇਣ ਲਈ ਸਾਂਝੀ ਤਾਲਮੇਲ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਦੀ ਮੀਟਿੰਗ 25 ਅਕਤੂਬਰ ਨੂੰ ਲੁਧਿਆਣਾ ਵਿਖੇ ਰੱਖ ਲਈ ਗਈ ਹੈ। ਇਸ ਮੌਕੇ ਸੁਖਚੈਨ ਸਿੰਘ ਰਾਮਸਰ, ਇਕਬਾਲ ਸਿੰਘ ਮਘੇੜਾ, ਤਰਸੇਮ ਨਰੂਲਾ, ਮਦਨ ਲਾਲ ਸ਼ਰਮਾ, ਪ੍ਰਿੰਸੀਪਲ ਬਾਜ ਸਿੰਘ, ਮਨੋਹਰ ਲਾਲ ਲੈਕਚਰਾਰ, ਸੁਰਿੰਦਰ ਕੁਮਾਰ ਮੁੰਜਾਲ ਸੁਪਰਡੈਂਟ, ਪਾਵਰਕਾਮ ਪੈਨਸ਼ਨ ਕੌਮ ਪੈਨਸ਼ਨਰ ਆਗੂ ਬਲਵਿੰਦਰ ਸਿੰਘ ਢਿੱਲੋਂ, ਸੁਖਦਰਸ਼ਨ ਸਿੰਘ, ਸੇਵਕ ਸਿੰਘ ਸੈਂਟਰ ਹੈਡ ਟੀਚਰ, ਸੁਖਮੰਦਰ ਸਿੰਘ ਰਾਮਸਰ, ਮਹੇਸ਼ ਜੈਨ, ਜਤਿੰਦਰ ਸਿੰਘ ਢਿੱਲਵਾਂ, ਕੁਲਵੰਤ ਸਿੰਘ ਭੁੱਲਰ, ਜੋਗਿੰਦਰ ਸਿੰਘ, ਸਿਮਰਜੀਤ ਕੌਰ, ਅਨੂ ਬਾਲਾ, ਸਤਵੀਰ ਕੌਰ ਅਧਿਆਪਕਾ, ਹਰਨੇਕ ਸਿੰਘ ਸਾਹੋ ਕੇ ਪੰਜਾਬ ਰੋਡਵੇਜ਼, ਮੰਦਰ ਸਿੰਘ ਲੈਕਚਰਾਰ, ਤਾਰਾ ਸਿੰਘ, ਸੁਰਜੀਤ ਸਿੰਘ ਭੱਟੀ, ਸ਼ਿੰਦਰਪਾਲ ਸਿੰਘ ਆਦਿ ਹਾਜ਼ਰ ਸਨ।