23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ੍ਰੀ ਮੁਕਤਸਰ ਸਾਹਿਬ ਵਿਖੇ ਧਾਰਮਿਕ ਮੇਲਾ 29 ਤੋਂ 31 ਅਕਤੂਬਰ ਤੱਕ

ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਸਥਿਤ ਡੇਰਾ ਸਤਿਗੁਰੂ ਦਰਬਾਰ ਵਲੋਂ 29 ਤੋਂ 31 ਅਕਤੂਬਰ ਤੱਕ ਧਾਰਮਿਕ ਪ੍ਰੋਗਰਰਾਮ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਕੁਲਵਿੰਦਰ ਦਾਸ ਨੇ ਦੱਸਿਆ ਕਿ ਤਿੰਨ ਦਿਨਾਂ ਤੱਕ ਸਤਿਸੰਗ, ਭੰਡਾਰਾ, ਲੋੜਵੰਦ ਪਰਿਵਾਦ ਧੀਆਂ ਦੇ ਵਿਆਹ ਦਾ ਪ੍ਰੋਗਰਾਮ ਅਤੇ ਮਾਤਾ ਰਾਣੀ ਦੀ ਚੌਂਕੀ ਕਰਵਾਈ ਜਾਵੇਗੀ।

ਅਜੀਤ ਡੈਸਕ 23-10-2026
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਸਥਿਤ ਡੇਰਾ ਸਤਿਗੁਰੂ ਦਰਬਾਰ ਵਲੋਂ 29 ਤੋਂ 31 ਅਕਤੂਬਰ ਤੱਕ ਧਾਰਮਿਕ ਪ੍ਰੋਗਰਰਾਮ ਹੋਣਗੇ। ਇਨ੍ਹਾਂ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਕੁਲਵਿੰਦਰ ਦਾਸ ਨੇ ਦੱਸਿਆ ਕਿ ਤਿੰਨ ਦਿਨਾਂ ਤੱਕ ਸਤਿਸੰਗ, ਭੰਡਾਰਾ, ਲੋੜਵੰਦ ਪਰਿਵਾਦ ਧੀਆਂ ਦੇ ਵਿਆਹ ਦਾ ਪ੍ਰੋਗਰਾਮ ਅਤੇ ਮਾਤਾ ਰਾਣੀ ਦੀ ਚੌਂਕੀ ਕਰਵਾਈ ਜਾਵੇਗੀ। ਸੰਤ ਕੁਲਵਿੰਦਰ ਦਾਸ ਨੇ ਦੱਸਿਆ ਕਿ ਇਨ੍ਹਾਂ ਧਾਰਮਿਕ ਪ੍ਰੋਗਰਾਮਾਂ ਵਿਚ ਵਰਿੰਦਾਵਨ ਵਾਲੇ ਮਹੰਤ ਪ੍ਰਸ਼ਾਂਤ ਜੀ, ਛਪਾਰ ਵਾਲੇ ਹੈਪੀ ਬਾਬਾ ਜੀ ਅਤੇ ਵਰਿੰਦਾਵਨ ਵਾਲੇ ਸੰਤ ਪ੍ਰਿਆ ਦਾਸ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪ੍ਰਸਿੱਧ ਗਾਇਕ ਫਿਰੋਜ਼ ਖਾਨ, ਐਂਕਰ ਪੰਕਜ ਧਮੀਜਾ, ਅਰਮਾਨ ਸਿੱਧੂ ਅਤੇ ਕਰਮਾ ਦਾਸ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ 29 ਅਕਤੂਬਰ ਨੂੰ ਡੇਰਾ ਸਤਿਗੁਰੂ ਦਰਬਾਰ ਵਿਖੇ ਭੰਡਾਰਾ ਤੇ ਸਤਿਸੰਗ ਹੋਵੇਗਾ। ਇਸ ਦਿਨ ਸਵੇਰੇ 9 ਵਜੇ ਤੋਂ 11 ਵਜੇ ਤੱਕ ਸਤਿਸੰਗ ਕਰਵਾਇਆ ਜਾਵੇਗਾ। 30 ਅਕਤੂਬਰ ਨੂੰ ਲੋੜਵੰਦ ਧੀਆਂ ਦੇ ਵਿਆਹ ਦਾ ਪ੍ਰੋਗਰਾਮ ਅਤੇ ਮਾਤਾ ਰਾਣੀ ਦੀ ਚੌਂਕੀ ਮੁਕਤੀਸਰ ਗੈਸਟ ਹਾਊਸ ਮੌੜ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈ ਜਾਵੇਗੀ। 31 ਅਕਤੂਬਰ ਨੂੰ ਸਤਿਗੁਰੂ ਦਰਬਾਰ ਗਾਂਧੀ ਨਗਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੁਕਰਾਨਾ ਅਰਦਾਸ ਹੋਵੇਗੀ। ਭਜਨ-ਕੀਰਤਨ ਰਾਹੀਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਗਤਕਾ ਮੁਕਾਬਲਿਆਂ ’ਚੋਂ ਨਿਸ਼ਾਨ ਅਕੈਡਮੀ ਔਲਖ ਦੇ ਵਿਦਿਆਰਥੀਆਂ ਦਾ ਪਹਿਲਾ ਸਥਾਨ ਅਗਲੀ ਖ਼ਬਰ ਬਾਬਾ ਖੇਤਰਪਾਲ ਦਾ ਵਿਸ਼ਾਲ ਜਾਗਰਣ 26 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।