ਬਾਬਾ ਖੇਤਰਪਾਲ ਦਾ ਵਿਸ਼ਾਲ ਜਾਗਰਣ 26 ਨੂੰ
ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਹਰਮਹਿੰਦਰ ਪਾਲ)-ਬਾਬਾ ਖੇਤਰਪਾਲ ਮੰਦਰ ਕਮੇਟੀ ਪੁਰਾਣੀ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਲੋਂ ਜੈ ਬਾਬਾ ਖੇਤਰਪਾਲ ਤੇ ਜੈ ਮਾਤਾ ਮਸਾਣੀ ਦੀ ਅਪਾਰ ਕਿਰਪਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 26 ਅਕਤੂਬਰ ਦਿਨ ਸੋਮਵਾਰ ਨੂੰ ਜੈ ਬਾਬਾ ਖੇਤਰਪਾਲ ਪ੍ਰਾਚੀਨ ਮੰਦਰ ਪੁਰਾਣੀ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਬਾ ਖੇਤਰਪਾਲ ਦਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 24 ਅਕਤੂਬਰ ਦਿਨ ਸ਼ਨੀਵਾਰ ਨੂੰ ਸ੍ਰੀ ਰਾਵਤਸਰ ਧਾਮ ਤੋਂ ਬਾਬਾ ਜੀ ਦੀ ਜੋਤ ਲਿਆ ਕੇ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦੀ ਹੋਈ ਮੰਦਰ ਵਿਖੇ ਪਹੁੰਚੇਗੀ।
ਅਜੀਤ ਡੈਸਕ
23-10-2026