29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਖਤਰਾਏ ਕਲਾਂ ਦੇ ਅੰਤਰਰਾਸ਼ਟਰੀ ਪੰਜਾਬੀ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਸੰਬੰਧੀ ਇਕੱਤਰਤਾ

ਅਜੀਤ ਡੈਸਕ 30-01-2026
ਜਗਦੇਵ ਕਲਾਂ, 29 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਧੰਨ ਧੰਨ ਬਾਬਾ ਲੱਖ ਦਾਤਾ ਜੀ ਦੀ ਯਾਦ ਅਤੇ ਉੱਘੇ ਆਜ਼ਾਦੀ ਘੁਲਾਟੀਏ ਬਾਪੂ ਉਜਾਗਰ ਸਿੰਘ ਖਤਰਾਏ ਕਲਾਂ ਅਤੇ ਪੰਜਾਬੀ ਮੇਲਿਆਂ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 19 ਫਰਵਰੀ ਨੂੰ ਖਤਰਾਏ ਕਲਾਂ ਦੀ ਧਰਤੀ 'ਤੇ ਹੋਣ ਵਾਲੇ ਅੰਤਰਰਾਸ਼ਟਰੀ ਪੰਜਾਬੀ ਸੱਭਿਆਚਾਰਕ ਮੇਲੇ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਚਰਚਾ ਕਰਨ ਲਈ ਮੁੱਖ ਮੇਲਾ ਪ੍ਰਬੰਧਕ ਦਿਲਬਾਗ ਸਿੰਘ ਖਤਰਾਏ ਕਲਾਂ ਦੀ ਅਗਵਾਈ ਹੇਠ ਅਹਿਮ ਇਕੱਤਰਤਾ ਹੋਈ | ਇਸ ਮੌਕੇ ਵਿਚਾਰ ਚਰਚਾ ਕਰਨ ਉਪਰੰਤ ਗੱਲਬਾਤ ਕਰਦਿਆਂ ਦਿਲਬਾਗ ਸਿੰਘ ਖਤਰਾਏ ਕਲਾਂ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਨਾਮਵਰ, ਉੱਚ ਕੋਟੀ ਦੇ ਗਾਇਕ, ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਅਤੇ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਪੰਜ ਸ਼ਖ਼ਸੀਅਤਾਂ ਨੂੰ ਮੇਲੇ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਮਾ. ਅਵਤਾਰ ਸਿੰਘ ਖਤਰਾਏ ਕਲਾਂ, ਸੁਖਚੈਨ ਸਿੰਘ ਝੰਡੇਰ, ਧਨਵੰਤ ਸਿੰਘ ਖਤਰਾਏ ਕਲਾਂ, ਕੰਵਲਜੀਤ ਸਿੰਘ, ਸਮਾਜ ਸੇਵੀ ਅਮਨਪ੍ਰੀਤ ਸਿੰਘ ਖਤਰਾਏ ਕਲਾਂ, ਰਣਜੋਧ ਸਿੰਘ ਖਤਰਾਏ ਕਲਾਂ, ਨਿਰਵੈਲ ਸਿੰਘ, ਸੰਦੀਪ ਸਿੰਘ ਲਸ਼ਕਰੀ ਨੰਗਲ, ਰੇਸ਼ਮ ਸਿੰਘ, ਗੁਰਵਿੰਦਰ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ, ਬੱਬੂ ਸਰਪੰਚ, ਅੰਗਰੇਜ਼ ਸਿੰਘ, ਸਤਨਾਮ ਸਿੰਘ, ਬਿੱਟੂ ਮੈਂਬਰ, ਰਤਨ ਸਿੰਘ, ਰਘਬੀਰ ਸਿੰਘ, ਬਾਬਾ ਜਗਤਾਰ ਸਿੰਘ, ਗੁਲਸ਼ਨ ਝੰਡੇਰ, ਤਰਸੇਮ ਸਿੰਘ, ਗੁਰਜੀਤ ਸਿੰਘ, ਪ੍ਰਵੀਨ ਸਿੰਘ, ਲਾਲੀ, ਸੋਨੂ, ਕਰਮ ਸਿੰਘ, ਜਗਤਾਰ ਸਿੰਘ, ਬਲਰਾਜ ਸਿੰਘ, ਤਾਜ ਸਿੰਘ, ਇਕਬਾਲ ਸਿੰਘ, ਬਾਬਾ ਰਾਜੂ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਿਸ਼ਨ ਸਮਰੱਥ ਤਹਿਤ ਦੋ ਰੋਜ਼ਾ ਬਲਾਕ ਪੱਧਰੀ ਸੈਮੀਨਾਰ ਲਗਾਇਆ ਅਗਲੀ ਖ਼ਬਰ ਬਾਬਾ ਹਰਜੂ ਹਰਿ ਹਰਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 8 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।