ਹਰਸਾ ਛੀਨਾ, 29 ਜਨਵਰੀ (ਕੜਿਆਲ)-ਸਥਾਨਕ ਬਲਾਕ ਐਲੀਮੈਂਟਰੀ ਸਿੱਖਿਆ ਦਫਤਰ ਚੋਗਾਵਾਂ-2 ਦੇ ਬਲਾਕ ਰਿਸੋਰਸ ਕੇਂਦਰ ਵਿਖੇ ਕੰਵਲਜੀਤ ਸਿੰਘ ਸੰਧੂ ਜ਼ਿਲ੍ਹਾ ਸਿੱਖਿਆ ਅਫਸਰ (ਐ. ਸਿੱ.) ਅੰਮਿ੍ਤਸਰ ਅਤੇ ਦਲਜੀਤ ਸਿੰਘ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਚੋਗਾਵਾਂ-2 ਦੀ ਸਾਂਝੀ ਅਗਵਾਈ ਹੇਠ ਦੋ ਰੋਜਾ ਬਲਾਕ ਪੱਧਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਬਲਾਕ ਚੋਗਾਵਾਂ-2 ਦੇ ਸੈਂਟਰ ਹੈੱਡ ਟੀਚਰ, ਹੈੱਡ ਟੀਚਰ ਅਤੇ ਸਕੂਲ ਅਧਿਆਪਕਾਂ ਨੇ ਹਿੱਸਾ ਲਿਆ | ਸੈਂਟਰ ਹੈੱਡ ਟੀਚਰ ਯਾਦਮਨਿੰਦਰ ਸਿੰਘ ਧਾਰੀਵਾਲ ਅਤੇ ਹੈੱਡ ਟੀਚਰ ਜਗਮੋਹਨ ਸਿੰਘ ਦੇ ਪ੍ਰਬੰਧਾਂ ਹੇਠ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਧਰਮਿੰਦਰ ਸਿੰਘ ਬੀ.ਆਰ.ਸੀ., ਜਤਿੰਦਰ ਸਿੰਘ ਬੀ.ਆਰ.ਸੀ., ਮਨਪ੍ਰੀਤ ਕੌਰ ਅਤੇ ਰਮਨਜੀਤ ਕੌਰ ਵਲੋਂ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਤੇ ਮਿਆਰੀ ਸਿੱਖਿਆ ਦੇਣ ਲਈ ਸਿੱਖਣ ਸਿਖਾਉਣ ਦੀਆਂ ਆਧੁਨਿਕ ਕਲਾਵਾਂ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮਿਸ਼ਨ ਸਮਰੱਥ ਤਹਿਤ ਵਿਦਿਆਰਥੀਆਂ ਦੀ ਬੌਧਿਕ ਸਮਰੱਥਾ ਨੂੰ ਧਿਆਨ ਵਿਚ ਰੱਖਦੇ ਹੋਏ ਸਿੱਖਣ ਨੀਤੀਆਂ ਨੂੰ ਅਮਲ ਵਿਚ ਲਿਆਉਣਾ ਚਾਹੀਦਾ ਹੈ | ਬੁਲਾਰਿਆਂ ਦੱਸਿਆ ਕਿ ਅਗਾਮੀ ਸਾਲਾਨਾ ਪ੍ਰੀਖਿਆਵਾਂ ਉਪਰੰਤ ਨਵੇਂ ਜਮਾਤ ਵਿਚ ਦਾਖ਼ਲ ਹੋਏ ਉਹ ਵਿਦਿਆਰਥੀ ਜੋ ਆਪਣੇ ਟੀਚਿਆਂ ਦੀ ਪ੍ਰਾਪਤੀ ਤੋਂ ਪਿਛੇ ਰਹਿ ਗਏ ਸਨ ਨੂੰ ਮਿਸ਼ਨ ਸਮਰੱਥ ਤਹਿਤ ਬਾਕੀ ਵਿਦਿਆਰਥੀਆਂ ਦੇ ਬਰਾਬਰ ਅਤੇ ਟੀਚਿਆਂ ਦੀ ਪ੍ਰਾਪਤੀ ਤੱਕ ਅਧਿਗ਼ਆਪਕਾਂ ਵਲੋਂ ਵਿਸ਼ੇਸ਼ ਨਿਗਰਾਨੀ ਕਰਦਿਆਂ ਸਿੱਖਿਅਤ ਕੀਤਾ ਜਾਵੇਗਾ | ਇਸ ਸਮੇਂ ਸੀ. ਐੱਚ. ਟੀ. ਕੰਵਰਸਰਤਾਜ ਸਿੰਘ ਓਠੀਆਂ, ਨਰਿੰਦਰ ਕੌਰ ਸਬਾਜਪੁਰਾ, ਹਰਪ੍ਰੀਤ ਸਿੰਘ ਉਗਰ ਔਲਖ, ਬਲਜੀਤ ਸਿੰਘ ਮੱਲੀ, ਕਰਮਜੀਤ ਸਿੰਘ ਭਿਟੇਵੱਡ, ਸੁਖਵਿੰਦਰ ਸਿੰਘ ਚੱਕ ਡੋਗਰਾਂ, (ਸਾਰੇ ਹੈੱਡ ਟੀਚਰ), ਹਰਜਾਪ ਸਿੰਘ ਬੱਲ, ਹਰਪਾਲ ਸਿੰਘ ਵੇਰਕਾ, ਓਾਕਾਰ ਸਿੰਘ ਨੇਪਾਲ, ਸਿਮਰਨਜੀਤ ਸਿੰਘ ਵਿਚਲਾ ਕਿਲ੍ਹਾ, ਨੇਹਰਾ ਓਹਰੀ ਵਿਚਲਾ ਕਿਲ੍ਹਾ, ਕੁਲਵੰਤ ਸਿੰਘ ਮਹਿਮਦਪੁਰਾ, ਬਿਕਰਮਜੀਤ ਸਿੰਘ ਜੌਂਸ ਮੁਹਾਰ, ਜਰਨੈਲ ਸਿੰਘ ਕੋਟ ਸਿੱਧੂ, ਮਨਦੀਪ ਕੌਰ ਗੁੱਲਗੜ੍ਹ, ਲੇਖਕਾਰ ਸਤਪਾਲ, ਅਮਨਦੀਪ ਸਿੰਘ ਕਲਰਕ, ਅਮਨਦੀਪ ਕੌਰ ਬਲਾਕ ਆਫਿਸ ਅਸਿਸਟੈਂਟ ਸਮੇਤ ਹੋਰ ਅਧਿਆਪਕ ਹਾਜ਼ਰ ਸਨ |