29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸੁਖਵਿੰਦਰ ਸਿੰਘ ਮੱਤੇਵਾਲ ਦੇ ਦੇਹਾਂਤ 'ਤੇ ਬੀਬਾ ਗਨੀਵ ਕੌਰ ਮਜੀਠੀਆ ਤੇ ਹੋਰਾਂ ਵਲੋਂ ਦੁੱਖ ਸਾਂਝਾ

ਅਜੀਤ ਡੈਸਕ 30-01-2026
ਮੱਤੇਵਾਲ, 29 ਜਨਵਰੀ (ਗੁਰਪ੍ਰੀਤ ਸਿੰਘ ਮੱਤੇਵਾਲ)-ਕਸਬਾ ਮੱਤੇਵਾਲ ਤੋਂ ਉਘੇ ਕਾਰੋਬਾਰੀ ਤੇ ਟਕਸਾਲੀ ਆਗੂ ਸੁਖਵਿੰਦਰ ਸਿੰਘ ਮੱਤੇਵਾਲ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਅੱਜ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਣ ਲਈ ਹਲਕਾ ਵਿਧਾਇਕ ਬੀਬਾ ਗਨੀਵ ਕੌਰ ਮਜੀਠੀਆ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਗ੍ਰਹਿ ਪਿੰਡ ਮੱਤੇਵਾਲ ਵਿਖੇ ਪਹੁੰਚੇ ਜਿਥੇ ਉਨ੍ਹਾਂ ਪਰਿਵਾਰਕ ਮੈਂਬਰਾਂ ਬੀਬੀ ਮਨਜੀਤ ਕੌਰ ਪੰਚ ਸਮੇਤ ਪ੍ਰੋ. ਸਤਬੀਰ ਸਿੰਘ, ਪੀ. ਡੀ. ਪੀ. ਪਾਰਟੀ ਦੇ ਯੂਥ ਪ੍ਰਧਾਨ ਵਰਿੰਦਰਪਾਲ ਸਿੰਘ ਸੋਨੂੰ ਅਤੇ ਸਮੁਚੇ ਪਰਿਵਾਰ ਨਾਲ ਗਿਹਰੇ ਦੁੱਖ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਹੋਰਨਾ ਤੋਂ ਇਲਾਵਾ ਸਤਿੰਦਰ ਕੌਰ ਮਜੀਠੀਆ, ਸੁਖਵਿੰਦਰ ਸਿੰਘ ਗੋਲਡੀ ਸਾਬਕਾ ਚੇਅਰਮੈਨ, ਅਮਰਪਾਲ ਸਿੰਘ ਪਾਲੀ ਉਦੋਕੇ, ਸਰਵਣ ਸਿੰਘ ਰਾਮਦੀਵਾਲੀ, ਨਵਜਿੰਦਰਪਾਲ ਸਿੰਘ ਗਾਂਧੀ ਨਿਬਰਵਿੰਡ, ਦਿਲਬਾਗ ਸਿੰਘ ਕਲੇਰ, ਸੰਦੀਪ ਸਿੰਘ ਸਾਬਕਾ ਸਰਪੰਚ ਉਦੋਕੇ, ਨਾਨਕ ਸਿੰਘ ਰਾਮਦੀਵਾਲੀ, ਗੁਰਸਾਹਿਬ ਸਿੰਘ ਮੱਤੇਵਾਲ, ਮੰਗਤਾ ਸਿੰਘ ਪੰਚ, ਗੁਰਦੇਵ ਸਿੰਘ, ਲਖਵੀਰ ਸਿੰਘ, ਦਲਜੀਤ ਸਿੰਘ, ਸਰਪੰਚ ਸੁਖਦੇਵ ਸਿੰਘ ਖਿਦੋਵਾਲੀ ਆਦਿ ਆਗੂ ਮੌਜੂਦ ਸਨ | ਇਸ ਤੋਂ ਇਲਾਵਾ ਭਗਵੰਤਪਾਲ ਸਿੰਘ ਸੱਚਰ ਹਲਕਾ ਇੰਚਾਰਜ ਕਾਂਗਰਸ ਪਾਰਟੀ, ਪ੍ਰਦੀਪ ਸਿੰਘ ਭੁੱਲਰ ਹਲਕਾ ਇੰਚਾਰਜ ਮਜੀਠਾ ਭਾਜਪਾ, ਸ਼ੈਰੀ ਕਲਸ਼ੀ ਵਿਧਾਇਕ ਬਟਾਲਾ, ਹਰਬੰਸ਼ ਸਿੰਘ ਮੰਝਪੁਰ ਮੈਂਬਰ ਸ਼੍ਰੋਮਣੀ ਕਮੇਟੀ, ਭਗਵੰਤ ਸਿੰਘ ਸਿਆਲਕਾ ਮੈਂਬਰ ਸ਼੍ਰੋਮਣੀ ਕਮੇਟੀ, ਬਲਵਿੰਦਰ ਸਿੰਘ ਲਾਡੀ ਸਾਬਕਾ ਵਿਧਾਇਕ ਸ੍ਰੀ ਹਰਿਗੋਬਿੰਦਪੁਰ ਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |
ਪਿਛਲੀ ਖ਼ਬਰ ਬਾਬਾ ਹਰਜੂ ਹਰਿ ਹਰਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 8 ਨੂੰ ਅਗਲੀ ਖ਼ਬਰ ਤਲਬੀਰ ਸਿੰਘ ਗਿੱਲ ਨੇ ਉਪਕਾਰ ਸਿੰਘ ਕਾਰੀ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।