20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਨਾਟਕ ਮੇਲੇ 'ਚੋਂ ਬਾਬਾ ਗੋਬਿੰਦ ਸਕੂਲ ਸਠਿਆਲਾ ਨੇ ਜਿੱਤੀ ਓਵਰਆਲ ਟਰਾਫੀ

ਅਜੀਤ ਡੈਸਕ 23-01-2026

ਸਠਿਆਲਾ, 22 ਜਨਵਰੀ (ਜਗੀਰ ਸਿੰਘ ਸਫਰੀ)-ਨਵਚਿੰਤਨ ਕਲਾ ਮੰਚ ਬਿਆਸ ਵਿਖੇ ਨਾਟਕਕਾਰ ਕ੍ਰਾਂਤੀਪਾਲ ਸਿੰਘ ਬਿਆਸ ਦੀ ਅਗਵਾਈ 'ਚ 24ਵਾਂ ਬਾਲ ਨਾਟਕ ਮੇਲਾ ਨਾਟਕਕਾਰ ਹੰਸਾ ਸਿੰਘ ਸਿੰਘ ਦੀ ਯਾਦ 'ਚ ਕਰਵਾਇਆ ਗਿਆ | ਇਸ ਬਾਰੇ ਪਿ੍ੰ: ਸ਼ੁਭਨੀਤ ਕੌਰ ਗਿੱਲ ਨੇ ਦੱਸਿਆ ਹੈ ਕਿ ਇਸ ਬਾਲ ਨਾਟਕ ਮੇਲਾ 'ਚ ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ. ਐੱਸ. ਬੱਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਠਿਆਲਾ ਦੇ ਬੱਚਿਆਂ ਨੇ ਭਾਗ ਲਿਆ | ਉਨ੍ਹਾਂ ਨੇ ਦੱਸਿਆ ਹੈ ਕਿ ਵੱਖ-ਵੱਖ ਪ੍ਰਤੀਯੋਗਿਤਾਵਾਂ 'ਚ ਚੰਗੀਆਂ ਸਕੂਲ ਦੇ ਬੱਚਿਆਂ ਵਲੋਂ ਵਧੀਆ ਕਾਰਜਗੁਜ਼ਾਰੀ ਕੀਤੀ ਗਈ ਤੇ ਬੱਚਿਆਂ ਨੇ ਕਵਿੱਜ, ਭਾਸ਼ਣ, ਨਾਟਕ, ਕੋਰੀਓਗ੍ਰਾਫੀ 'ਚ ਕ੍ਰਮਵਾਰ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਅਤੇ ਕਵਿਤਾ ਮੁਕਾਬਲੇ ਵਿਚੋਂ ਦੂਜੀ ਪੁਜੀਸ਼ਨ ਤੇ ਸੋਲੋ ਗੀਤ ਤੇ ਗਰੁੱਪ ਗੀਤ ਵਿਚ ਤੀਸਰੀ ਪੁਜੀਸ਼ਨ ਹਾਸਿਲ ਕੀਤੀ | ਉਨ੍ਹਾਂ ਨੇ ਦੱਸਿਆ ਹੈ ਕਿ ਓਵਰਆਲ ਟਰਾਫੀ ਬਾਬਾ ਗੋਬਿੰਦ ਸਕੂਲ ਦੇ ਬੱਚਿਆਂ ਨੇ ਜਿੱਤ ਕੇ ਇਲਾਕੇ ਸਕੂਲ ਦਾ ਨਾਂਅ ਰੋਸ਼ਨ ਕੀਤਾ ਹੈ | ਇਸ ਮੌਕੇ ਮੈਡਮ ਕਮਲੇਸ਼ ਕੌਰ, ਮਾ: ਦਿਲਲਵ ਸਿੰਘ, ਨਾਟਕਕਾਰ ਮਾ: ਪਿ੍ਤਪਾਲ ਸਿੰਘ, ਨਾਟਕਕਾਰ ਮਾ: ਸੁਖਦੇਵ ਸਿੰਘ ਬੱਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਣੀ ਮੁਖਰਜੀ ਤੇ ਵਿਵੇਕ ਦਹੀਆ ਫਿੱਟ ਇੰਡੀਆ ਵੋਟਰ ਦਿਵਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ ਅਗਲੀ ਖ਼ਬਰ ਲੁਟੇਰਿਆਂ ਨੇ ਔਰਤ ਕੋਲੋਂ ਚਲਦੇ ਆਟੋ 'ਚੋਂ ਪਰਸ ਖੋਹਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।