21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਲੁਟੇਰਿਆਂ ਨੇ ਔਰਤ ਕੋਲੋਂ ਚਲਦੇ ਆਟੋ 'ਚੋਂ ਪਰਸ ਖੋਹਿਆ

ਅਜੀਤ ਡੈਸਕ 23-01-2026
ਰਾਮ ਤੀਰਥ, 22 ਜਨਵਰੀ (ਧਰਵਿੰਦਰ ਸਿੰਘ ਔਲਖ)-ਰਾਮ ਤੀਰਥ ਰੋਡ 'ਤੇ ਸਥਿਤ ਅਨੰਦਪੁਰੀ ਐਵੀਨਿਊ ਦੀ ਰਹਿਣ ਵਾਲੀ ਔਰਤ ਜਗਜੀਤ ਕੌਰ ਪਤਨੀ ਸਤਨਾਮ ਸਿੰਘ ਕੋਲੋਂ ਲੁਟੇਰਿਆਂ ਨੇ ਚਲਦੇ ਆਟੋ 'ਚੋਂ ਹੀ ਪਰਸ ਖੋਹ ਲਿਆ ਤੇ ਫਰਾਰ ਹੋ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਹ ਆਪਣੀ ਵੱਡੀ ਭੈਣ ਨਾਲ ਰਾਜਾਸਾਂਸੀ ਤੋਂ ਅੰਮਿ੍ਤਸਰ ਵੱਲ ਨੂੰ ਆ ਰਹੀ ਸੀ, ਜਦੋਂ ਉਹ ਕੰਬੋਅ ਥਾਣੇ ਤੋਂ ਥੋੜਾ ਅੱਗੇ ਲੰਘੇ ਤਾਂ ਪਿੱਛੋਂ ਆਏ ਦੋ ਮੋਟਰਸਾਈਕਲਾਂ 'ਤੇ ਸਵਾਰ ਲੁਟੇਰਿਆਂ ਨੇ ਉਨ੍ਹਾਂ ਕੋਲੋਂ ਪਰਸ ਖੋਹ ਲਿਆ ਤੇ ਫਰਾਰ ਹੋ ਗਏ, ਜਿਸ ਵਿਚ ਵੀਵੋ ਦਾ ਮੋਬਾਇਲ, ਘਰ ਦੀਆਂ ਚਾਬੀਆਂ ਅਤੇ ਕੁਝ ਪੈਸੇ ਸਨ | ਇਸ ਸੰਬੰਧੀ ਉਨ੍ਹਾਂ ਨੇ ਪੁਲਿਸ ਥਾਣਾ ਕੰਬੋਅ ਵਿਖੇ ਦਰਖਾਸਤ ਲਿਖਵਾ ਦਿੱਤੀ ਹੈ |
ਪਿਛਲੀ ਖ਼ਬਰ ਨਾਟਕ ਮੇਲੇ 'ਚੋਂ ਬਾਬਾ ਗੋਬਿੰਦ ਸਕੂਲ ਸਠਿਆਲਾ ਨੇ ਜਿੱਤੀ ਓਵਰਆਲ ਟਰਾਫੀ ਅਗਲੀ ਖ਼ਬਰ ਸਾਬਕਾ ਵਿਧਾਇਕ ਜ: ਜਲਾਲ ਉਸਮਾ ਵਲੋਂ ਸ਼੍ਰੋਮਣੀ ਅਕਾਲੀ ਦਲ ਵਿਚ ਨਿਯੁਕਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।