ਅਜਨਾਲਾ, 22 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਅਜਨਾਲਾ ਦੀ ਚੋਣ ਮੀਟਿੰਗ ਸੂਬਾ ਐਕਟਿੰਗ ਤੇ ਜ਼ਿਲ੍ਹਾ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ ਦੀ ਦੇਖ-ਰੇਖ ਹੇਠ ਹੋਈ, ਇਸ ਚੋਣ ਮੀਟਿੰਗ ਦੌਰਾਨ ਬਲਾਕ ਅਜਨਾਲਾ ਦੀ ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਅਹੁਦੇਦਾਰਾਂ ਦੀ ਮੁੜ ਚੋਣ ਕੀਤੀ ਗਈ, ਜਿਸ ਅਨੁਸਾਰ ਡਾ: ਇਕਬਾਲ ਸਿੰਘ ਬੱਬਾ ਚੇਤਨਪੁਰਾ ਨੂੰ ਦੂਸਰੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜਦਕਿ ਜੋਗਿੰਦਰ ਮਸੀਹ ਨੂੰ ਜਨਰਲ ਸਕੱਤਰ ਚੁਣਿਆ ਗਿਆ | ਇਸ ਤੋਂ ਇਲਾਵਾ ਪਿ੍ੰਸਪਾਲ ਸਿੰਘ ਚਮਿਆਰੀ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਸਰਾਏ ਖਜਾਨਚੀ ਅਤੇ ਜਸਵੰਤ ਸਿੰਘ ਗੱਗੋਮਾਹਲ ਸਹਾਇਕ ਖਜਾਨਚੀ ਤੋਂ ਇਲਾਵਾ ਅਮਨਦੀਪ ਕੌਰ ਈਸਾਪੁਰ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਸੁਖਜਿੰਦਰ ਕੌਰ ਗੱਗੋਮਾਹਲ ਨੂੰ ਜਨਰਲ ਸਕੱਤਰ ਚੁਣਿਆ ਗਿਆ | ਇਸ ਮੌਕੇ ਸੂਬਾ ਐਕਟਿੰਗ ਤੇ ਜ਼ਿਲ੍ਹਾ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ ਵਲੋਂ ਮੁੜ ਚੁਣੇ ਗਏ ਬਲਾਕ ਅਜਨਾਲਾ ਦੇ ਪ੍ਰਧਾਨ ਡਾ: ਇਕਬਾਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕਰਦਿਆਂ ਨਵੀਂ ਜਿੰਮੇਵਾਰੀ ਲਈ ਮੁਬਾਰਕਬਾਦ ਦਿੱਤੀ | ਇਸ ਦੌਰਾਨ ਗੱਲਬਾਤ ਕਰਦਿਆਂ ਪ੍ਰਧਾਨ ਡਾ: ਮਹਿੰਦਰ ਸਿੰਘ ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਵਿਚ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵਲੋਂ ਪੂਰਾ ਸਾਥ ਦਿੱਤਾ ਜਾਵੇਗਾ ਅਤੇ ਜੇਕਰ ਕੋਈ ਵੀ ਆਰ. ਐੱਮ. ਪੀ. ਡਾਕਟਰ ਨਸ਼ੇ ਨਾਲ ਸੰਬੰਧਿਤ ਵਸਤੂ ਵੇਚਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ | ਇਸ ਮੌਕੇ ਲਖਬੀਰ ਸਿੰਘ ਅਦਲੀਵਾਲਾ, ਨਿਖਿਲ ਮਸੀਹ ਅਜਨਾਲਾ, ਗੁਰਵਿੰਦਰ ਸਿੰਘ ਖਤਰਾਏ ਕਲਾਂ, ਲਵਪ੍ਰੀਤ ਸਿੰਘ ਅਨੈਤਪੁਰਾ, ਗੁਰਭੇਜ ਸਿੰਘ ਬਾਠ, ਜੰਗ ਬਹਾਦਰ ਮੋਹਣ ਭੰਡਾਰੀਆਂ, ਪਿ੍ੰਸਦੀਪ ਸਿੰਘ ਮੋਹਨ ਭੰਡਾਰੀਆਂ, ਹੀਰਾ ਮਸੀਹ, ਅੰਸ਼ਪ੍ਰੀਤ ਸਿੰਘ, ਬਲਵੰਤ ਸਿੰਘ, ਮਨਜੀਤ ਸਿੰਘ, ਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਕੰਦਵਾਲੀ ਆਦਿ ਹਾਜ਼ਰ ਸਨ |
ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਜਨਾਲਾ ਦੀ ਚੋਣ ਵਿਚ ਡਾ. ਇਕਬਾਲ ਸਿੰਘ ਬੱਬਾ ਦੂਸਰੀ ਵਾਰ ਸਰਬਸੰਮਤੀ ਨਾਲ ਬਣੇ ਪ੍ਰਧਾਨ <br/>
ਅਜੀਤ ਡੈਸਕ
23-01-2026