ਕੱਥੂਨੰਗਲ, 22 ਜਨਵਰੀ (ਦਲਵਿੰਦਰ ਸਿੰਘ ਰੰਧਾਵਾ)-ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਮੈਂਬਰ ਲੋਕ ਸਭਾ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਮਨਰੇਗਾ ਵਿਚ ਕੀਤੀਆਂ ਜਾ ਰਹੀਆਂ ਤਬਦੀਲੀਆਂ 'ਤੇ ਖੂਬ ਰਗੜੇ ਲਾਏ, ਹਲਕਾ ਮਜੀਠਾ ਦੇ ਕਾਂਗਰਸ ਦੇ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਵਿਚ ਪਿੰਡ ਕੱਥੂਨੰਗਲ 'ਚ ਸਰਪੰਚ ਜਤਿੰਦਰ ਪਾਲ ਸਿੰਘ ਦੇ ਗ੍ਰਹਿ ਹੋਈ ਪ੍ਰਭਾਵਸ਼ਾਲੀ ਚੋਪਾਲ ਮੀਟਿੰਗ ਵਿਚ ਬੋਲਦਿਆਂ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਗਰੀਬਾਂ ਵਿਰੁੱਧ ਚਿਹਰਾ ਬੇਨਕਾਬ ਹੋ ਗਿਆ ਹੈ ਕਿਉਂਕਿ ਇਹ ਸਰਕਾਰ ਗਰੀਬ ਤੇ ਮਜ਼ਦੂਰਾਂ ਦਾ ਕਦੇ ਵੀ ਭਲਾ ਨਹੀਂ ਸੋਚ ਸਕਦੀ ਕਿਉਂਕਿ ਇਹ ਸਰਕਾਰ ਨੂੰ ਸਿਰਫ਼ ਕਾਰਪੋਰੇਟ ਘਰਾਣਿਆਂ ਅੰਬਾਨੀਆਂ ਤੇ ਅਡਾਨੀਆਂ ਦੀ ਚਿੰਤਾ ਹੈ ਕਿ ਸਾਰਾ ਦੇਸ਼ ਕਿਵੇਂ ਇਨ੍ਹਾਂ ਦੇ ਹੱਥਾਂ ਵਿਚ ਸੌਂਪਣਾ ਹੈ | ਇਸ ਮੌਕੇ ਭਗਵੰਤ ਪਾਲ ਸੱਚਰ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਇਹ ਸੋਚ ਸੀ ਕਿ ਪਿੰਡਾਂ ਦੇ ਗਰੀਬ ਪੱਛੜੇ ਲੋਕਾਂ ਨੂੰ ਵੀ ਰੋਜ਼ਗਾਰ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਆਪਣੀਆਂ ਮੁੱਢਲੀਆਂ ਲੋੜਾਂ ਇਸ ਮਨਰੇਗਾ ਤਹਿਤ ਕੰਮ ਕਰਕੇ ਪੂਰੀਆਂ ਕਰ ਸਕਣ | ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਤੇ ਬਦਲਾਖੋਰੀ ਦੀ ਰਾਜਨੀਤੀ ਕਰਦਿਆਂ ਇਸ ਬਦਲਾਅ ਵਾਲੀ ਸਰਕਾਰ ਨੇ ਚਾਰ ਸਾਲ ਲੰਘਾ ਦਿੱਤੇ ਹਨ ਪਰ ਲੋਕਾਂ ਦੀ ਬਿਹਤਰੀ, ਹਿਫ਼ਾਜ਼ਤ ਤੇ ਨਸ਼ਾਖੋਰੀ ਨੂੰ ਬੰਦ ਕਰਵਾਉਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ | ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ ਨੇ ਕਿਹਾ ਕਿ ਜੇਕਰ ਗਰੀਬ ਦੀ ਬਿਹਤਰੀ ਤੇ ਸੁਵਿਧਾਵਾਂ ਲਈ ਸੋਚਿਆ ਤਾਂ ਉਹ ਕਾਂਗਰਸ ਪਾਰਟੀ ਹੈ, ਚਾਹੇ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦਾ ਹੋਵੇ | ਇਸ ਮੌਕੇ ਸਰਪੰਚ ਜਤਿੰਦਰ ਪਾਲ ਸਿੰਘ ਕੱਥੂਨੰਗਲ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਸਾਬਕਾ ਚੇਅਰਮੈਨ ਜਗਦੇਵ ਸਿੰਘ ਬੱਗਾ, ਕੌਂਸਲਰ ਨਵਦੀਪ ਸਿੰਘ ਸੋਨਾ, ਹਰਭਜਨ ਸਿੰਘ, ਨੰਬਰਦਾਰ ਕੱਥੂਨੰਗਲ, ਕਰਮ ਸਿੰਘ, ਸੇਵਾ ਸਿੰਘ, ਸੁਲੱਖਣ ਸਿੰਘ, ਡਾ. ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਪ੍ਰਗਟ ਸਿੰਘ, ਬਲਦੇਵ ਸਿੰਘ, ਸੰਨੀ ਕੱਥੂਨੰਗਲ, ਬਲਦੇਵ ਸਿੰਘ, ਧਰਮਵੀਰ ਸਰੀਨ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਸਿਆਲਕਾ, ਦਲਜੀਤ ਸਿੰਘ, ਜਗਜੀਤ ਸਿੰਘ, ਸੁੱਖ ਜੀ ਬੋੜੇਵਾਲ, ਰਣਜੀਤ ਸਿੰਘ ਮਜਵਿੰਡ, ਐਡਵੋਕੇਟ ਸ਼ਮਸ਼ੇਰ ਸਿੰਘ, ਸੁਖਵਿੰਦਰ ਸਿੰਘ ਆਕੜ, ਵਿਜੇ ਕੁਮਾਰ, ਜਤਿੰਦਰ ਸਿੰਘ ਤੇ ਹੋਰ ਵੀ ਆਗੂ ਹਾਜ਼ਰ ਸਨ |
ਕੇਂਦਰ ਦੀ ਮੋਦੀ ਸਰਕਾਰ ਦਾ ਮਨਰੇਗਾ ਵਿਚ ਤਬਦੀਲੀਆਂ ਕਰਨਾ ਗ਼ਰੀਬ ਮਜ਼ਦੂਰ ਨਾਲ ਧੋਖਾ-ਸੁਖਜਿੰਦਰ ਸਿੰਘ ਰੰਧਾਵਾ
ਅਜੀਤ ਡੈਸਕ
23-01-2026