21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਵਲੋਂ 13ਵਾਂ ਗੁਰਮਤਿ ਸਮਾਗਮ ਕਰਵਾਇਆ <br/>

ਅਜੀਤ ਡੈਸਕ 23-01-2026

ਨਵਾਂ ਪਿੰਡ, 22 ਜਨਵਰੀ (ਜਸਪਾਲ ਸਿੰਘ)-ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਵਲੋਂ ਕਲੱਬ ਪ੍ਰਧਾਨ ਅਮਰਜੀਤ ਸਿੰਘ ਬੱਬੂ ਦੇ ਯੋਗ ਪ੍ਰਬੰਧਾਂ ਹੇਠ ਮਾਤਾ ਗੁਜ਼ਰ ਕੌਰ, ਚਾਰ ਸਾਹਿਬਜ਼ਾਦਿਆਂ, ਅਮਰ ਸ਼ਹੀਦ ਬਾਬਾ ਜੀਵਨ ਸਿੰਘ ਤੇ ਗੜ੍ਹੀ ਚਮਕੌਰ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਪਾਰਕ ਮਹਿਤਾ ਰੋਡ ਨਜ਼ਦੀਕ ਪੁਲ ਸਬਜ਼ੀ ਮੰਡੀ ਸਮੂਹ ਵਿਖੇ 13ਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁਲ੍ਹੇ ਪੰਡਾਲ 'ਚ ਸੁੰਦਰ ਸ਼ਮਿਆਨੇ ਹੇਠ ਬਿਰਾਜਮਾਨ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਜੇ ਧਾਰਮਿਕ ਦੀਵਾਨਾਂ 'ਚ ਪੰਥ ਪ੍ਰਸਿੱਧ ਕਵੀਸ਼ਰੀ, ਢਾਡੀ ਤੇ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜ਼ਾਦਿਆਂ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਅਤੇ ਗੜ੍ਹੀ ਚਮਕੌਰ ਦੀ ਦੁਨੀਆਂ ਦੇ ਇਤਿਹਾਸ ਅੰਦਰ ਲੜੀ ਗਈ ਅਨੋਖੀ ਜੰਗ ਤੋਂ ਵਿਸਥਾਰ 'ਚ ਜਾਣੂ ਕਰਵਾਉਂਦਿਆਂ ਉਨ੍ਹਾਂ ਗੁਰ ਸ਼ਬਦ ਨਾਲ ਜੋੜਿਆ ਗਿਆ | ਦੀਵਾਨਾਂ ਦੀ ਸਮਾਪਤੀ ਉਪਰੰਤ ਕਲੱਬ ਪ੍ਰਧਾਨ ਅਮਰਜੀਤ ਸਿੰਘ ਬੱਬੂ, ਵਿਸ਼ਾਲ ਸਿੰਘ, ਸੁੱਖਬੀਰ ਸਿੰਘ ਜੱਜ, ਰਣਜੀਤ ਸਿੰਘ ਗੋਲਡੀ, ਪ੍ਰਗਟ ਸਿੰਘ, ਸੁੱਖਵਿੰਦਰ ਸਿੰਘ ਲਾਲਾ, ਰਣਧੀਰ ਸਿੰਘ ਵੰਦਲ ਆਦਿ ਕਲੱਬ ਨਾਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ, ਜਥੇਦਾਰ ਬਾਬਾ ਬਲਦੇਵ ਸਿੰਘ ਛਾਉਣੀ ਨਿਹੰਗ ਸਿੰਘ ਵੱਲ੍ਹਾ, ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਰੋਡ, ਜਥੇਦਾਰ ਬਾਬਾ ਨਰੈਣ ਸਿੰਘ, ਬਾਬਾ ਗਰਦਾਰੀ ਨਾਥ ਮੁੱਖੀ ਭਗਵਾਨ ਬਾਲਮੀਕ ਅਸਥਾਨ, ਰਾਮ ਤੀਰਥ ਅੰਮਿ੍ਤਸਰ ਤੇ ਬਾਬਾ ਦਰਸ਼ਨ ਦਾਸ ਟਾਗਰਾਂ ਨੂੰ ਦੁਸ਼ਾਲੇ ਤੇ ਸਿਰੋਪਾਓ ਭੇਂਟ ਕੀਤੇ ਗਏ | ਇਸ ਮੌਕੇ ਜਥੇਦਾਰ ਗੁਲਜਾਰ ਰਣੀਕੇ ਸਾਬਕਾ ਮੰਤਰੀ, ਸੰਦੀਪ ਸਿੰਘ ਏ. ਆਰ., ਡਾ. ਜਸਪਾਲ ਸਿੰਘ ਗਿੱਲ, ਕੌਂਸਲਰ ਅੰਮਿ੍ਤਪਾਲ ਸਿੰਘ, ਮੇਜਰ ਸਿੰਘ ਲੁੱਧੜ, ਦਿਲਬਾਗ ਸਿੰਘ, ਗੁਰਪ੍ਰਤਾਪ ਸਿੰਘ ਟਿੱਕਾ, ਪਿ੍ੰ. ਰਣਜੀਤ ਸਿੰਘ, ਪਵਿੱਤਰ ਸਿੰਘ, ਕੁਲਵਿੰਦਰ ਸਿੰਘ ਵੜੇਚ, ਹਰਵਿੰਦਰ ਸਿੰਘ ਫ਼ੌਜੀ ਪ੍ਰਧਾਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੋਸਾਇਟੀ ਨੰਗਲ, ਹਰਜੀਤ ਸਿੰਘ ਸਰਪੰਚ ਆਦਿ ਤੇ ਸਮਾਗਮ ਦੇ ਸਮੂਹ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਨਿਊ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਜਨਾਲਾ ਦੀ ਚੋਣ ਵਿਚ ਡਾ. ਇਕਬਾਲ ਸਿੰਘ ਬੱਬਾ ਦੂਸਰੀ ਵਾਰ ਸਰਬਸੰਮਤੀ ਨ... ਅਗਲੀ ਖ਼ਬਰ ਜਥੇਦਾਰ ਦੇ ਨਾਂਅ ਸ਼ਿਕਾਇਤ ਪੱਤਰ ਸੌਂਪ ਕੇ 328 ਸਰੂਪ ਮਾਮਲੇ 'ਤੇ ਸਿਆਸਤ ਅਤੇ ਬਿਆਨਬਾਜ਼ ਕਰਨ ਵਾਲੇ ਆਗੂਆਂ ਖ਼ਿਲਾਫ਼ ਕਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।