25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

38 ਵਾਂ ਹਕੀਮ ਖ਼ੁਸ਼ਹਾਲ ਸਿੰਘ ਯਾਦਗਾਰੀ ਮੁਫ਼ਤ ਦਮਾ-ਨਜ਼ਲਾ ਕੈਂਪ ਅੱਜ

ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਮਾਂਗੇਵਾਲ ਵਿਖੇ ਖ਼ਾਨਦਾਨੀ ਹਕੀਮ ਮਰਹੂਮ ਖ਼ੁਸ਼ਹਾਲ ਸਿੰਘ ਦੀ ਯਾਦ ਵਿਚ 38ਵਾਂ ਦਮਾ, ਨਜ਼ਲਾ, ਖ਼ਾਸੀ, ਜ਼ੁਕਾਮ, ਟੌਸਲ ਆਦਿ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਕੈਂਪ 24 ਨਵੰਬਰ ਨੂੰ ਲਗਾਇਆ ਜਾਵੇਗਾ। ਜਿਸ ਵਿਚ ਕੱਤਕ ਪੁੱਨਿਆ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਰਾਤ ਨੂੰ ਚੰਦਰਮੇ ਦੀ ਰੌਸ਼ਨੀ ਵਿਚ ਮਰੀਜ਼ਾਂ ਨੂੰ ਦਵਾਈ ਪਿਲਾਈ ਜਾਵੇਗੀ।

ਮਰਹੂਮ ਖ਼ੁਸ਼ਹਾਲ ਸਿੰਘ ਮਿਨਹਾਸ ਦੀ ਤਸਵੀਰ। 25-11-2026
ਸ੍ਰੀ ਅਨੰਦਪੁਰ ਸਾਹਿਬ, 24 ਨਵੰਬਰ (ਕਰਨੈਲ ਸਿੰਘ)-ਇੱਥੋਂ ਨੇੜਲੇ ਪਿੰਡ ਮਾਂਗੇਵਾਲ ਵਿਖੇ ਖ਼ਾਨਦਾਨੀ ਹਕੀਮ ਮਰਹੂਮ ਖ਼ੁਸ਼ਹਾਲ ਸਿੰਘ ਦੀ ਯਾਦ ਵਿਚ 38ਵਾਂ ਦਮਾ, ਨਜ਼ਲਾ, ਖ਼ਾਸੀ, ਜ਼ੁਕਾਮ, ਟੌਸਲ ਆਦਿ ਬਿਮਾਰੀਆਂ ਦੇ ਇਲਾਜ ਲਈ ਮੁਫ਼ਤ ਕੈਂਪ 24 ਨਵੰਬਰ ਨੂੰ ਲਗਾਇਆ ਜਾਵੇਗਾ। ਜਿਸ ਵਿਚ ਕੱਤਕ ਪੁੱਨਿਆ ਅਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਰਾਤ ਨੂੰ ਚੰਦਰਮੇ ਦੀ ਰੌਸ਼ਨੀ ਵਿਚ ਮਰੀਜ਼ਾਂ ਨੂੰ ਦਵਾਈ ਪਿਲਾਈ ਜਾਵੇਗੀ। ਇਸ ਸਬੰਧੀ ਕੈਂਪ ਪ੍ਰਬੰਧਕ ਮਾਤਾ ਰਜਿੰਦਰ ਕੌਰ ਮਿਨਹਾਸ, ਹਿਮਾਚਲ ਪ੍ਰਦੇਸ਼ ਬਿਜਲੀ ਨਿਗਮ ਦੇ ਡਾਇਰੈਕਟਰ ਡਾ. ਮਨਿੰਦਰਜੀਤ ਕੌਰ ਅਤੇ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਨੇ ਦੱਸਿਆ ਕਿ ਇਹ ਕੈਂਪ 235 ਸਾਲ ਤੋਂ ਉਹਨਾ ਦੇ ਪੁਰਖਿਆਂ ਵਲੋਂ ਇਸੇ ਪਵਿੱਤਰ ਦਿਨ ਲਗਾਇਆ ਜਾਂਦਾ ਹੈ। ਜਿਸ ਦੀ ਰਜਿਸਟਰੇਸ਼ਨ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਰਾਤੀ 9 ਵਜੇ ਸਮਾਪਤ ਹੋਵੇਗੀ ਤੇ ਦਵਾਈ ਇਸੇ ਰਾਤ ਤੜਕਸਾਰ 1 ਵਜੇ ਸ਼ੁਰੂ ਕੀਤੀ ਜਾਵੇਗੀ। ਮਰੀਜ਼ਾਂ ਨੂੰ ਬੇਨਤੀ ਹੈ ਕਿ ਉਹ ਚਿੱਟੇ ਕੱਪੜੇ ਪਹਿਨ ਕੇ ਆਉਣ ਤੇ ਠੰਢ ਦਾ ਜ਼ਰੂਰੀ ਪ੍ਰਬੰਧ ਵੀ ਕਰਕੇ ਆਉਣ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਦਵਾਈ ਨਾਲ ਹਜ਼ਾਰਾਂ ਲੋਕ ਠੀਕ ਹੋ ਚੁੱਕੇ ਹਨ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਵਿਸ਼ਾਲ ਨਗਰ ਕੀਰਤਨ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਜ਼ਿਲ੍ਹੇ ਭਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।