24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਗੱਗੋਂ, ਗਧਰਾਮ ਪਿੰਡਾਂ ’ਚ ਡਰੋਨ ਰਾਹੀਂ ਮੈਪਿੰਗ ਕਰ ਰਹੀ ਟੀਮ ਕਿਸਾਨਾਂ ਨੇ ਘੇਰੀ

ਸ੍ਰੀ ਚਮਕੌਰ ਸਾਹਿਬ, 24 ਨਵੰਬਰ (ਜਗਮੋਹਣ ਸਿੰਘ ਨਾਰੰਗ)-ਗੱਗੋਂ, ਗਧਰਾਮ ਆਦਿ ਪਿੰਡਾਂ ਵਿਚ ਡਰੋਨ ਨਾਲ ਪਿੰਡਾਂ ਦੀ ਮੈਪਿੰਗ ਕਰ ਰਹੀ ਟੀਮ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਮੈਪਿੰਗ ਦੇ ਕਾਰਨਾਂ ਸਬੰਧੀ ਪੁੱਛਿਆ ਪਰ ਟੀਮ ਕੋਲੋਂ ਕੋਈ ਵੀ ਜਵਾਬ ਨਾ ਮਿਲਣ ਕਾਰਨ ਕਿਸਾਨ ਆਗੂਆਂ ਨੇ ਹੋਰ ਕਿਸਾਨ ਵੀ ਸੱਦ ਲਏ। ਕਿਸਾਨ ਆਗੂ ਜਸਪ੍ਰੀਤ ਸਿੰਘ ਜੱਸਾ ਗਧਰਾਮ, ਜੁਝਾਰ ਸਿੰਘ ਗਧਰਾਮ ਸੁਖਵਿੰਦਰ ਸਿੰਘ ਗੱਗੋਂ ਆਦਿ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੱਤਾ ਲੱਗਾ ਕਿ ਇੱਕ ਪੂਰੇ ਸਿਸਟਮ ਨਾਲ ਲੈਸ ਵੈਨ ਸਵਾਰ ਕੁੱਝ ਮੈਂਬਰੀ ਟੀਮ ਉਨ੍ਹਾਂ ਦੀਆਂ ਜ਼ਮੀਨਾਂ ਵਿਚ ਦੋ ਡਰੋਨਾਂ ਨਾਲ ਮੈਪਿੰਗ ਕਰ ਰਹੀ ਹੈ ਤਾਂ ਉਨ੍ਹਾਂ ਮੌਕੇ ’ਤੇ ਪੁੱਜ ਕੇ ਟੀਮ ਨੂੰ ਮੈਪਿੰਗ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਫਿਰ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਪਰਮਿਸ਼ਨ ਪੱਤਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਿੱਤੀ ਗਈ ਪਰਮਿਸ਼ਨ ਤਾਂ ਵਿਖਾ ਦਿੱਤੀ ਪਰ ਕਾਰਨ ਦਾ ਨਾ ਪਤਾ ਲੱਗਣ ਤੇ ਮੌਜੂਦ ਆਗੂਆਂ ਨੇ ਫ਼ੋਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਕਿਸੇ ਨੇ ਵੀ ਤਸੱਲੀਬਖਸ ਜਵਾਬ ਨਹੀਂ ਦਿੱਤਾ ਪਰ ਪਰਮਿਸ਼ਨ ਹਰ ਅਧਿਕਾਰੀ ਵਲੋਂ ਦਿੱਤੀ ਗਈ ਸੀ।

ਕਿਸਾਨ ਆਗੂ ਜਾਣਕਾਰੀ ਦਿੰਦੇ ਹੋਏ। ਤਸਵੀਰ:ਜਗਮੋਹਣ ਸਿੰਘ ਨਾਰੰਗ 25-11-2026
ਸ੍ਰੀ ਚਮਕੌਰ ਸਾਹਿਬ, 24 ਨਵੰਬਰ (ਜਗਮੋਹਣ ਸਿੰਘ ਨਾਰੰਗ)-ਗੱਗੋਂ, ਗਧਰਾਮ ਆਦਿ ਪਿੰਡਾਂ ਵਿਚ ਡਰੋਨ ਨਾਲ ਪਿੰਡਾਂ ਦੀ ਮੈਪਿੰਗ ਕਰ ਰਹੀ ਟੀਮ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਮੈਪਿੰਗ ਦੇ ਕਾਰਨਾਂ ਸਬੰਧੀ ਪੁੱਛਿਆ ਪਰ ਟੀਮ ਕੋਲੋਂ ਕੋਈ ਵੀ ਜਵਾਬ ਨਾ ਮਿਲਣ ਕਾਰਨ ਕਿਸਾਨ ਆਗੂਆਂ ਨੇ ਹੋਰ ਕਿਸਾਨ ਵੀ ਸੱਦ ਲਏ। ਕਿਸਾਨ ਆਗੂ ਜਸਪ੍ਰੀਤ ਸਿੰਘ ਜੱਸਾ ਗਧਰਾਮ, ਜੁਝਾਰ ਸਿੰਘ ਗਧਰਾਮ ਸੁਖਵਿੰਦਰ ਸਿੰਘ ਗੱਗੋਂ ਆਦਿ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪੱਤਾ ਲੱਗਾ ਕਿ ਇੱਕ ਪੂਰੇ ਸਿਸਟਮ ਨਾਲ ਲੈਸ ਵੈਨ ਸਵਾਰ ਕੁੱਝ ਮੈਂਬਰੀ ਟੀਮ ਉਨ੍ਹਾਂ ਦੀਆਂ ਜ਼ਮੀਨਾਂ ਵਿਚ ਦੋ ਡਰੋਨਾਂ ਨਾਲ ਮੈਪਿੰਗ ਕਰ ਰਹੀ ਹੈ ਤਾਂ ਉਨ੍ਹਾਂ ਮੌਕੇ ’ਤੇ ਪੁੱਜ ਕੇ ਟੀਮ ਨੂੰ ਮੈਪਿੰਗ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਫਿਰ ਜਦੋਂ ਉਨ੍ਹਾਂ ਨੂੰ ਇਸ ਸਬੰਧੀ ਪਰਮਿਸ਼ਨ ਪੱਤਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਦਿੱਤੀ ਗਈ ਪਰਮਿਸ਼ਨ ਤਾਂ ਵਿਖਾ ਦਿੱਤੀ ਪਰ ਕਾਰਨ ਦਾ ਨਾ ਪਤਾ ਲੱਗਣ ਤੇ ਮੌਜੂਦ ਆਗੂਆਂ ਨੇ ਫ਼ੋਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਕਿਸੇ ਨੇ ਵੀ ਤਸੱਲੀਬਖਸ ਜਵਾਬ ਨਹੀਂ ਦਿੱਤਾ ਪਰ ਪਰਮਿਸ਼ਨ ਹਰ ਅਧਿਕਾਰੀ ਵਲੋਂ ਦਿੱਤੀ ਗਈ ਸੀ। ਇਸ ਉਪਰੰਤ ਉਨ੍ਹਾਂ ਐਸ.ਡੀ.ਐਮ. ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮੈਪਿੰਗ ਸਬੰਧੀ ਸਥਾਨਕ ਬੀ.ਡੀ.ਪੀ.ਓ. ਨੂੰ ਪੱਤਰ ਜਾਰੀ ਕੀਤਾ ਗਿਆ ਸੀ ਕਿ ਸਬੰਧਿਤ ਪੰਚਾਇਤਾਂ ਦੇ ਧਿਆਨ ਵਿਚ ਲਿਆ ਕੇ ਮੈਪਿੰਗ ਕਰਵਾਈ ਜਾਵੇ। ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਵਲੋਂ ਅਮੀਰ ਘਰਾਣਿਆਂ ਦੀ ਸਹਿ ਤੇ ਜਾਂ ਫਿਰ ਹਾਈਵੇਅ ਦੇ ਨਾਂਅ ਤੇ ਕਿਸਾਨਾਂ ਦੀਆਂ ਜ਼ਮੀਨਾਂ ਬਰਬਾਦ ਕੀਤੀਆਂ ਜਾ ਰਹੀਆਂ ਹਨ ਤੇ ਕਿਸਾਨਾਂ ਨੂੰ ਬੇਜ਼ਮੀਨੇ ਕੀਤਾ ਜਾ ਰਿਹਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਟੀਮ ਡਰੋਨਾਂ ਰਾਹੀਂ ਕਿਸ ਕਾਰਨ ਮੈਪਿੰਗ ਕਰ ਰਹੀ ਹੈ ਉਸ ਦਾ ਅਜੇ ਤੱਕ ਨਹੀਂ ਪੱਤਾ ਲੱਗਾ, ਪਰ ਉਹ ਟੀਮ ਨੂੰ ਸਹੀ ਸਲਾਮਤ ਪੁਲਿਸ ਹਵਾਲੇ ਕਰਕੇ ਆਏ ਹਨ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਐਸ.ਡੀ.ਐਮ. ਨੇ ਭਰੋਸਾ ਦਵਾਇਆ ਹੈ ਕਿ ਜਲਦੀ ਹੀ ਕਿਸਾਨਾਂ, ਪੰਚਾਇਤਾਂ ਨਾਲ ਮੀਟਿੰਗ ਕਰਕੇ ਇਸ ਸਬੰਧੀ ਜਾਣੂ ਕਰਵਾਉਣਗੇ। ਉੱਧਰ ਕਿਸਾਨ ਆਗੂਆਂ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਹੁਣ ਕਿਸਾਨਾਂ ਨੂੰ ਬੇਜ਼ਮੀਨਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਦੀਦਾਰ ਸਿੰਘ ਡਹਿਰ, ਸਾਧੂ ਸਿੰਘ ਤਾਲਾਪੁਰ, ਉਦੇ ਸਿੰਘ ਗੱਗੋਂ, ਹਰਜਿੰਦਰ ਸਿੰਘ ਦੁੱਗਰੀ ਸਮੇਤ ਕਈ ਕਿਸਾਨ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਪੰਜਾਬ ਦੇ ਹਿੱਤਾਂ ਲਈ, ਬੰਦੀ ਸਿੰਘਾਂ ਦੀ ਰਿਹਾਈ ਤੇ ਕਿਸਾਨੀ ਦੇ ਮੁੱਦਿਆਂ ਤੇ ਭਾਜਪਾ ਦੀ ਕੇਂਦਰੀ... ਅਗਲੀ ਖ਼ਬਰ ਐਨ.ਐਫ.ਐਲ. ਦੀ ਲੀਜ਼ ਦਾ ਮਸਲਾ ਸੁਲਝਣ ਦੀ ਬੱਝੀ ਆਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।