24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਬਲਾਕ ਮੀਆਂਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਰਵਾਏ ਵਿੱਦਿਅਕ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਲਿਆ ਉਤਸ਼ਾਹ ਨਾਲ ਭਾਗ

ਪੁਰਖਾਲੀ, 24 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਬਲਾਕ ਮੀਆਂਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਦੋ ਰੋਜ਼ਾ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿਚ ਵਿਦਿਆਰਥੀਆਂ ਨੇ ਸੁੰਦਰ ਲਿਖਾਈ, ਬਾਲ ਗੀਤ, ਬੋਲ ਲਿਖਤ, ਕਵਿਤਾ ਗਾਇਨ, ਪੜ੍ਹਨ, ਚਿੱਤਰਕਲਾ, ਪਹਾੜੇ ਉਚਾਰਨ, ਓਰਲ ਰੀਡਿੰਗ, ਕਹਾਣੀ ਸੁਣਾਉਣ, ਆਮ ਗਿਆਨ, ਲੋਕ ਗੀਤ, ਭਾਸ਼ਣ, ਪਿਕਚਰ ਕੰਪ੍ਰੀਹੈਂਸ਼ਨ ਅਤੇ ਬੈਸਟ ਆਊਟ ਆਫ ਵੇਸਟ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਬਲਾਕ ਮੀਆਂਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਰਵਾਏ ਮੁਕਾਬਲਿਆਂ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਤਸਵੀਰ। ਤਸਵੀਰ: ਅੰਮ੍ਰਿਤਪਾਲ ਸਿੰਘ ਬੰਟੀ 25-11-2026
ਪੁਰਖਾਲੀ, 24 ਨਵੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਬਲਾਕ ਮੀਆਂਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਦੋ ਰੋਜ਼ਾ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿਚ ਵਿਦਿਆਰਥੀਆਂ ਨੇ ਸੁੰਦਰ ਲਿਖਾਈ, ਬਾਲ ਗੀਤ, ਬੋਲ ਲਿਖਤ, ਕਵਿਤਾ ਗਾਇਨ, ਪੜ੍ਹਨ, ਚਿੱਤਰਕਲਾ, ਪਹਾੜੇ ਉਚਾਰਨ, ਓਰਲ ਰੀਡਿੰਗ, ਕਹਾਣੀ ਸੁਣਾਉਣ, ਆਮ ਗਿਆਨ, ਲੋਕ ਗੀਤ, ਭਾਸ਼ਣ, ਪਿਕਚਰ ਕੰਪ੍ਰੀਹੈਂਸ਼ਨ ਅਤੇ ਬੈਸਟ ਆਊਟ ਆਫ ਵੇਸਟ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। 19 ਨਵੰਬਰ ਦੇ ਨਤੀਜੇ: ਸੁੰਦਰ ਲਿਖਾਈ (ਪੈਨਸਿਲ) ਵਿਚ ਸਿਮਰਨਪ੍ਰੀਤ ਕੌਰ (ਮੁਗ਼ਲ ਮਾਜਰੀ) ਪਹਿਲੇ ਅਤੇ ਅਮਾਨਤ (ਲੱਖਮੀਪੁਰ) ਦੂਜੇ ਸਥਾਨ ’ਤੇ ਰਹੀ। ਬਾਲ ਗੀਤ ਵਿਚ ਰਹਿਮਤ ਕੌਰ (ਲੱਖਮੀਪੁਰ) ਪਹਿਲੇ ਅਤੇ ਲਵਲੀਨ ਕੌਰ (ਮੀਆਂਪੁਰ) ਦੂਜੇ, ਬੋਲ ਲਿਖਤ ਵਿਚ ਏਕਮ ਕੌਰ (ਲੱਖਮੀਪੁਰ) ਪਹਿਲੇ ਅਤੇ ਪ੍ਰਿਆਂਸ਼ੀ (ਸੈਂਫਲਪੁਰ) ਦੂਜੇ, ਕਵਿਤਾ ਗਾਇਨ ਵਿਚ ਸ਼ਿਵਜੋਤ ਕੌਰ (ਲੱਖਮੀਪੁਰ) ਪਹਿਲੇ ਅਤੇ ਜਸਮੀਤ ਕੌਰ (ਮੁਗ਼ਲ ਮਾਜਰੀ) ਦੂਜੇ ਸਥਾਨ ’ਤੇ ਰਹੇ। ਪੜ੍ਹਨ ਮੁਕਾਬਲੇ ਵਿਚ ਅਲੀਨਾ (ਸੈਂਫਲਪੁਰ) ਅਤੇ ਚਿੱਤਰਕਲਾ ਵਿਚ ਰਹਿਮਤ ਕੌਰ (ਲੱਖਮੀਪੁਰ) ਨੇ ਪਹਿਲਾ ਸਥਾਨ ਹਾਸਲ ਕੀਤਾ। ਪਹਾੜਿਆਂ ਵਿਚ ਗੁਰਪ੍ਰੀਤ ਸਿੰਘ (ਮੁਗ਼ਲ ਮਾਜਰੀ) ਪਹਿਲੇ, ਓਰਲ ਰੀਡਿੰਗ ਵਿਚ ਅਲੀਨਾ (ਸੈਂਫਲਪੁਰ) ਅਤੇ ਬੈਸਟ ਆਊਟ ਆਫ ਵੇਸਟ ਵਿੱਚ ਪ੍ਰਭਜੋਤ ਸਿੰਘ (ਹਿਰਦਾਪੁਰ) ਪਹਿਲੇ ਸਥਾਨ ’ਤੇ ਰਹੇ। 20 ਨਵੰਬਰ ਦੇ ਨਤੀਜੇ: ਸੁੰਦਰ ਲਿਖਾਈ (ਜ਼ੈਲ ਪੈੱਨ) ਵਿਚ ਅਨਮੋਲਪ੍ਰੀਤ ਕੌਰ (ਮੁਗ਼ਲ ਮਾਜਰੀ), ਕਹਾਣੀ ਸੁਣਾਉਣ ਵਿਚ ਜਸਮੀਨ ਕੌਰ (ਲੱਖਮੀਪੁਰ), ਚਿੱਤਰਕਲਾ ਵਿਚ ਅੰਸ਼ਪ੍ਰੀਤ ਕੌਰ (ਲੱਖਮੀਪੁਰ), ਲੋਕ ਗੀਤ ਵਿਚ ਸਾਇਮਾ (ਬ੍ਰਾਹਮਣ ਮਾਜਰਾ), ਭਾਸ਼ਣ ਵਿਚ ਅਮਨਪ੍ਰੀਤ ਕੌਰ (ਲੱਖਮੀਪੁਰ), ਪਹਾੜਿਆਂ ਵਿਚ ਰਵੀ (ਮੁਗ਼ਲ ਮਾਜਰੀ), ਪਿਕਚਰ ਕੰਪ੍ਰੀਹੈਂਸ਼ਨ ਵਿਚ ਹਰਨੂਰ ਕੌਰ (ਮੁਗਲ ਮਾਜਰੀ) ਅਤੇ ਬੈੱਸਟ ਆਊਟ ਆਫ਼ ਵੈਸਟ ਵਿਚ ਗੁਰਨੂਰ ਕੌਰ (ਮੁਗਲ ਮਾਜਰੀ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਮ ਗਿਆਨ ਵਿੱਚ ਲੱਖਮੀਪੁਰ ਨੇ ਪਹਿਲਾ ਅਤੇ ਮੁਗਲ ਮਾਜਰੀ ਨੇ ਦੂਜਾ ਸਥਾਨ ਲਿਆ। ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲੇ ਵਿਚ ਲਖਵਿੰਦਰ ਸਿੰਘ (ਬਿੰਦਰਖ) ਪਹਿਲੇ ਅਤੇ ਦਲਜੀਤ ਸਿੰਘ (ਮੰਦਵਾੜਾ ) ਦੂਜੇ ਸਥਾਨ ’ਤੇ ਰਹੇ। ਅੰਤ ਵਿਚ ਜੇਤੂਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ।
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਮੈਨੇਜਮੈਂਟ ਕਮੇਟੀ ਤਖਤਗੜ੍ਹ ਦੇ ਪ੍ਰਧਾਨ ਰਮੇਸ਼ ਕੁਮਾਰ ਮੱਖਣ ਦਾ ਦਿਹਾਂਤ ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਅਕਾਲੀ-ਭਾਜਪਾ ਗੱਠਜੋੜ ਪੰਜਾਬੀਆਂ ਦੀ ਸਿਆਸੀ ਇੱਛਾ ਨੂੰ ਸਨਮਾਨ ਦੇਣ ਵਾਲਾ ਇਤਿਹਾਸਕ ਫ਼ੈਸਲਾ-ਡਾ. ਸੁਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।