30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਮਾਈਨਿੰਗ ਮਾਮਲੇ ’ਚ ਐਫ. ਆਈ. ਆਰ. ਦੇ ਬਾਵਜੂਦ ਕਾਰਵਾਈ ਨਾ ਹੋਣ ’ਤੇ ਸੰਦੀਪ ਪਾਠਕ ਨੇ ਚੁੱਕੇ ਸਵਾਲ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)- ਹਲਕਾ ਰੂਪਨਗਰ ਤੋਂ ਕਾਂਗਰਸ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿਚ ਸ਼ਾਮਲ ਸੰਦੀਪ ਪਾਠਕ ਨੇ ਮਾਈਨਿੰਗ ਨਾਲ ਜੁੜੇ ਕਥਿਤ ਵਸੂਲੀ ਮਾਮਲੇ ਵਿਚ ਐੱਫ. ਆਈ.

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸੰਦੀਪ ਪਾਠਕ । 30-10-2026
ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)- ਹਲਕਾ ਰੂਪਨਗਰ ਤੋਂ ਕਾਂਗਰਸ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿਚ ਸ਼ਾਮਲ ਸੰਦੀਪ ਪਾਠਕ ਨੇ ਮਾਈਨਿੰਗ ਨਾਲ ਜੁੜੇ ਕਥਿਤ ਵਸੂਲੀ ਮਾਮਲੇ ਵਿਚ ਐੱਫ.ਆਈ.ਆਰ. ਦਰਜ ਹੋਣ ਦੇ ਬਾਵਜੂਦ ਕਾਰਵਾਈ ਦੀ ਸਥਿਤੀ ਸਪਸ਼ਟ ਨਾ ਹੋਣ ’ਤੇ ਸਵਾਲ ਉਠਾਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਐਫਆਈਆਰ ਦੀ ਕਾਪੀ ਪੇਸ਼ ਕਰਦਿਆਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ 12 ਅਕਤੂਬਰ 2026 ਨੂੰ ਥਾਣਾ ਕੀਰਤਪੁਰ ਸਾਹਿਬ ਵਿਖੇ ਐਫ.ਆਈ.ਆਰ. ਨੰਬਰ 161 ਦਰਜ ਹੋਈ ਸੀ, ਜਿਸ ਵਿਚ ਜਤਿੰਦਰ ਸਿੰਘ, ਸਨੀ ਵਾਲੀਆ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਵਿਰੁੱਧ ਦੋਸ਼ ਦਰਜ ਹੋਣ ਦਾ ਹਵਾਲਾ ਦਿੱਤਾ ਗਿਆ। ਐਫ.ਆਈ.ਆਰ. ਵਿਚ ਦਰਜ ਸ਼ਿਕਾਇਤ ਅਨੁਸਾਰ, ਇੱਕ ਕਰੈਸ਼ਰ ਮਾਲਕ ਨੇ ਦੋਸ਼ ਲਗਾਇਆ ਕਿ ਉਸ ਤੋਂ ਪਲਾਂਟ ਚਲਾਉਂਦੇ ਰਹਿਣ ਲਈ ਕਥਿਤ ਤੌਰ ’ਤੇ ਪੈਸੇ ਮੰਗੇ ਗਏ ਅਤੇ ਪੈਸੇ ਨਾ ਦੇਣ ’ਤੇ ਪਲਾਂਟ ਬੰਦ ਕਰਵਾਉਣ ਤੇ ਮਾਈਨਿੰਗ ਸਬੰਧੀ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਗਈ। ਸ਼ਿਕਾਇਤਕਰਤਾ ਦੇ ਦਾਅਵੇ ਅਨੁਸਾਰ, ਸ਼ੁਰੂ ਵਿਚ ਪੰਜ ਦਿਨਾਂ ਲਈ 20 ਹਜ਼ਾਰ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਇੱਕ ਲੱਖ ਰੁਪਏ ਦਿੱਤੇ ਗਏ। ਇਸ ਤੋਂ ਬਾਅਦ ਵੀ 20 ਹਜ਼ਾਰ ਰੁਪਏ ਰੋਜ਼ਾਨਾ ਦੀ ਮੰਗ ਅਤੇ ਬਾਅਦ ਵਿਚ ਇਸ ਨੂੰ ਵਧਾ ਕੇ 40 ਹਜ਼ਾਰ ਰੁਪਏ ਪ੍ਰਤੀ ਦਿਨ ਕਰਨ ਦੀ ਗੱਲ ਕਹੀ ਗਈ। ਪ੍ਰੈੱਸ ਕਾਨਫ਼ਰੰਸ ਦੌਰਾਨ ਵਿਕਾਸ ਸਿੰਗਲਾ ਦਾ ਨਾਮ ਵੀ ਸਾਹਮਣੇ ਆਇਆ। ਸ਼ਿਕਾਇਤ ਵਿਚ ਉਸ ਦੇ ਮਾਈਨਿੰਗ ਮੰਤਰੀ ਨਾਲ ਰਿਸ਼ਤੇਦਾਰੀ ਅਤੇ ਵਿਭਾਗ ਦੇ ਕੰਮਕਾਜ ’ਤੇ ਪ੍ਰਭਾਵ ਹੋਣ ਸਬੰਧੀ ਦਾਅਵਿਆਂ ਦਾ ਜ਼ਿਕਰ ਹੈ। ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਹੋਣੀ ਬਾਕੀ ਹੈ। ਸੰਦੀਪ ਪਾਠਕ ਨੇ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਕਰਵਾਈ ਜਾਵੇ, ਤਾਂ ਜੋ ਕਥਿਤ ਵਸੂਲੀ ਵਿਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਅਤੇ ਹੁਣ ਤੱਕ ਹੋਈ ਕਾਰਵਾਈ ਸਪਸ਼ਟ ਹੋ ਸਕੇ। ਉਨ੍ਹਾਂ ਮਾਈਨਿੰਗ ਵਿਭਾਗ ਦੇ ਕੰਮਕਾਜ ਵਿਚ ਪਾਰਦਰਸ਼ਤਾ, ਸਰਕਾਰੀ ਮਾਲੀਏ ਦੀ ਸੁਰੱਖਿਆ ਅਤੇ ਸੰਭਾਵੀ ਬੇਨਿਯਮੀਆਂ ਦੀ ਜਾਂਚ ਦੀ ਵੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਇਹ ਦੋਸ਼ ਐਫ.ਆਈ.ਆਰ. ਵਿਚ ਦਰਜ ਸ਼ਿਕਾਇਤ ਅਤੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤੇ ਦਾਅਵਿਆਂ ’ਤੇ ਆਧਾਰਿਤ ਹਨ। ਇਨ੍ਹਾਂ ਦੀ ਸਚਾਈ ਜਾਂਚ ਤੋਂ ਬਾਅਦ ਹੀ ਸਪਸ਼ਟ ਹੋਵੇਗੀ। ਪੁਲਿਸ ਦੀ ਕਾਰਵਾਈ ਅਤੇ ਸਬੰਧਿਤ ਵਿਅਕਤੀਆਂ ਦਾ ਪੱਖ ਵੀ ਇਸ ਮਾਮਲੇ ਵਿਚ ਅਹਿਮ ਹੈ। ਇਸ ਤੋਂ ਇਲਾਵਾ ਸੰਦੀਪ ਪਾਠਕ ਨੇ ਰੂਪਨਗਰ ਵਿਖੇ ਦੇਸ਼ ਦੀ ਵਿਕਾਰੀ ਸੰਸਥਾ ਆਈ.ਆਈ.ਟੀ. ਦੇ ਨੇੜੇ ਸਤਲੁਜ ਦਰਿਆ ਵਿਚ ਨਵਾਂ ਸ਼ਹਿਰ ਵਾਲੇ ਪਾਸਿਉਂ ਨਿਕਲਣ ਵਾਲੇ ਮਾਈਨਿੰਗ ਦੇ ਟਰੱਕਾਂ ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਇਸ ਮਾਰਗ ਤੇ ਡਿਪਟੀ ਕਮਿਸ਼ਨਰ ਦੇ ਹੁਕਮ ਹੋਣ ਦੇ ਬਾਵਜੂਦ ਵੀ ਇੱਥੋਂ ਬੇਤਹਾਸ਼ਾ ਟਿੱਪਰ ਨਿਕਲ ਰਹੇ ਹਨ ਜਿਸ ਨਾਲ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀਆਂ ਵੀ ਧੱਜੀਆਂ ਉੱਡ ਰਹੀਆਂ ਹਨ।
ਪਿਛਲੀ ਖ਼ਬਰ ਕੁੱਝ ਦੁਕਾਨਾਂ ’ਤੇ ਵਸਤਾਂ ਦੇ ਨਮੂਨੇ ਲੈਣ ਮੌਕੇ ਸੇਫਟੀ ਟੀਮ। ਦੁੱਧ, ਪਨੀਰ, ਸਰ੍ਹੋਂ ਦੇ ਤੇਲ ਅਤੇ ਦੇਸੀ ਘਿਓ ਦੇ ਨਮੂਨੇ... ਅਗਲੀ ਖ਼ਬਰ ਯੂ.ਪੀ. ਐਮ.ਐਲ.ਸੀ. ਚੋਣਾਂ ਭਾਜਪਾ ਨੇ 6 ਸੀਟਾਂ ਜਿੱਤੀਆਂ , ਸਪਾ ਨੂੰ ਮਿਲੀਆਂ 5 ਸੀਟਾਂ ਵਾਰਾਣਸੀ ’ਚ ਭਾਜਪਾ ਨੂੰ ਲੱਗਾ ਝ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।