30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜਾਗਰਣ ਦੀ ਆਰੰਭਤਾ ਤੋਂ ਪਹਿਲਾਂ ਧਰਤੀ ਪੂਜਣ ਕਰ ਰਹੇ ਪ੍ਰਬੰਧਕ । ਗਿੱਲਕੋ ਵੈਲੀ ਵਿਖੇ ਵਿਸ਼ਾਲ ਭਗਵਤੀ ਜਾਗਰਣ ਲਈ ਧਰਤੀ ਪੂਜਣ

ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)- ਵਿਸ਼ਾਲ ਭਗਵਤੀ ਜਾਗਰਣ ਕਮੇਟੀ, ਗਿੱਲਕੋ ਵੈਲੀ ਵਲੋਂ 40ਵੇਂ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਤਹਿਤ ਧਰਤੀ ਪੂਜਣ ਕਰਵਾਇਆ ਗਿਆ। ਇਹ ਜਾਗਰਣ 31 ਅਕਤੂਬਰ ਨੂੰ ਸ਼ਾਮ 7.

ਅਜੀਤ ਡੈਸਕ 30-10-2026
ਰੂਪਨਗਰ, 29 ਅਕਤੂਬਰ (ਸਤਨਾਮ ਸਿੰਘ ਸੱਤੀ)- ਵਿਸ਼ਾਲ ਭਗਵਤੀ ਜਾਗਰਣ ਕਮੇਟੀ, ਗਿੱਲਕੋ ਵੈਲੀ ਵਲੋਂ 40ਵੇਂ ਵਿਸ਼ਾਲ ਭਗਵਤੀ ਜਾਗਰਣ ਦੀਆਂ ਤਿਆਰੀਆਂ ਤਹਿਤ ਧਰਤੀ ਪੂਜਣ ਕਰਵਾਇਆ ਗਿਆ। ਇਹ ਜਾਗਰਣ 31 ਅਕਤੂਬਰ ਨੂੰ ਸ਼ਾਮ 7.15 ਵਜੇ ਗਿੱਲਕੋ ਵੈਲੀ, ਬਾਈਪਾਸ ਨੇੜੇ, ਰੂਪਨਗਰ ਵਿਖੇ ਕਰਵਾਇਆ ਜਾਵੇਗਾ। ਕਮੇਟੀ ਦੇ ਪ੍ਰਧਾਨ ਰਵਿੰਦਰ ਸਿੰਘ ਟੀਟੂ ਅਤੇ ਸਕੱਤਰ ਰਾਮਦੇਵ ਰਤਨ ਨੇ ਦੱਸਿਆ ਕਿ ਜਾਗਰਣ ਦੌਰਾਨ ਪ੍ਰਸਿੱਧ ਗਾਇਕ ਰੌਸ਼ਨ ਪ੍ਰਿੰਸ, ਮਾਸਟਰ ਸਲੀਮ ਅਤੇ ਮਨੀ ਲਾਡਲਾ ਮਹਾਮਾਈ ਦਾ ਗੁਣਗਾਨ ਕਰਨਗੇ। ਸੰਗਤਾਂ ਲਈ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਕਮੇਟੀ ਵਲੋਂ ਸ਼ਹਿਰ ਵਾਸੀਆਂ ਨੂੰ ਪਰਿਵਾਰਾਂ ਸਮੇਤ ਜਾਗਰਣ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਇਸ ਮੌਕੇ ਰਾਮੇਸ਼ਵਰ ਸ਼ਰਮਾ, ਸ਼ੋਰੀ ਲਾਲ, ਐਡਵੋਕੇਟ ਕਮਲਜੀਤ ਰਾਣਾ, ਰਵਿੰਦਰ ਵਿਕੀ, ਸ਼ਵਿੰਦਰ ਪਾਲ, ਰੋਹਿਤ ਤ੍ਰੇਹਨ, ਆਯੂਸ਼ ਠਾਕੁਰ, ਵਿਨੋਦ ਠਾਕੁਰ, ਰਵੀ ਰਾਣਾ, ਰਵੀ ਕੁਮਾਰ, ਰਵੀ ਸ਼ਰਮਾ, ਦੇਵਿੰਦਰ ਸਿੰਘ, ਸੇਵਾ ਸਿੰਘ, ਮੋਹਨ ਲਾਲ ਦੁਰਗਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਸੈਕਟਰ -44 ਤੇ ਸੈਕਟਰ -47 ’ ਚ ਵਾਰਦਾਤਾਂ , ਬਾਈਕ ਤੇ ਐਕਟਿਵਾ ਸਵਾਰ ਮੁਲਜ਼ਮ ਫ਼ਰਾਰ ਅਗਲੀ ਖ਼ਬਰ ਘਨੌਲੀ ਪੁਲਿਸ ਚੌਕੀ ਦੇ ਨਵੇਂ ਇੰਚਾਰਜ ਨਾਲ ਭਾਜਪਾ ਆਗੂਆਂ ਨੇ ਕੀਤੀ ਵਿਚਾਰ-ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।