30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਭਗਵੰਤ ਸਿੰਘ ਮਟੌਰ ਦੀ ਪੁਲਿਸ ਵਲੋਂ ਨਜ਼ਰਬੰਦੀ ਨਿੰਦਣਯੋਗ ਕਾਰਵਾਈ

ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਕਰਨੈਲ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਲੋਕ ਮੁੱਦਿਆਂ ’ਤੇ ਆਵਾਜ ਬੁਲੰਦ ਕਰਨ ਵਾਲੇ ਸਥਾਨਕ ਸਮਾਜਸੇਵੀ ਪੱਤਰਕਾਰ ਭਗਵੰਤ ਸਿੰਘ ਮਟੌਰ ਦੀ ਬੀਤੇ ਦਿਨ ਪੁਲਿਸ ਪ੍ਰਸ਼ਾਸ਼ਨ ਵਲੋਂ ਕੀਤੀ ਨਜ਼ਰਬੰਦੀ ਨੂੰ ਇਲਾਕੇ ਦੇ ਮੋਹਤਵਰਾਂ ਵਲੋਂ ਨਿੰਦਣਯੋਗ ਕਾਰਵਾਈ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਗਵੰਤ ਸਿੰਘ ਮਟੌਰ ਸ਼ਹੀਦ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਵਾਉਣ ਲਈ ਮਾਨਸਾ ਵਿਖੇ ਚੱਲ ਰਹੇ ਰੋਸ ਧਰਨੇ ਦੀ ਲਗਾਤਾਰ ਹਮਾਇਤ ਅਤੇ ਉਕਤ ਧਰਨੇ ’ਚ ਸ਼ਾਮਲ ਹੋਣ ਲਈ ਲੋਕਾਂ ਨੂੰ ਲਾਮਵੰਦ ਕਰ ਰਹੇ ਸਨ।

ਅਜੀਤ ਡੈਸਕ 30-10-2026
ਸ੍ਰੀ ਅਨੰਦਪੁਰ ਸਾਹਿਬ, 29 ਅਕਤੂਬਰ (ਕਰਨੈਲ ਸਿੰਘ)-ਪਿਛਲੇ ਲੰਮੇ ਸਮੇਂ ਤੋਂ ਲੋਕ ਮੁੱਦਿਆਂ ’ਤੇ ਆਵਾਜ ਬੁਲੰਦ ਕਰਨ ਵਾਲੇ ਸਥਾਨਕ ਸਮਾਜਸੇਵੀ ਪੱਤਰਕਾਰ ਭਗਵੰਤ ਸਿੰਘ ਮਟੌਰ ਦੀ ਬੀਤੇ ਦਿਨ ਪੁਲਿਸ ਪ੍ਰਸ਼ਾਸ਼ਨ ਵਲੋਂ ਕੀਤੀ ਨਜ਼ਰਬੰਦੀ ਨੂੰ ਇਲਾਕੇ ਦੇ ਮੋਹਤਵਰਾਂ ਵਲੋਂ ਨਿੰਦਣਯੋਗ ਕਾਰਵਾਈ ਕਰਾਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਭਗਵੰਤ ਸਿੰਘ ਮਟੌਰ ਸ਼ਹੀਦ ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਵਾਉਣ ਲਈ ਮਾਨਸਾ ਵਿਖੇ ਚੱਲ ਰਹੇ ਰੋਸ ਧਰਨੇ ਦੀ ਲਗਾਤਾਰ ਹਮਾਇਤ ਅਤੇ ਉਕਤ ਧਰਨੇ ’ਚ ਸ਼ਾਮਲ ਹੋਣ ਲਈ ਲੋਕਾਂ ਨੂੰ ਲਾਮਵੰਦ ਕਰ ਰਹੇ ਸਨ। ਪੁਲਿਸ ਪ੍ਰਸ਼ਾਸ਼ਨ ਵਲੋਂ ਬੀਤੇ ਦਿਨੀਂ ਮਾਨਸਾ ਧਰਨੇ ’ਤੇ ਸਖ਼ਤੀ ਕੀਤੀ ਤਦ ਉਨ੍ਹਾਂ ਨੇ ਸੋਸਲ ਮੀਡੀਆ ਰਾਹੀ ਲੋਕਾਂ ਨੂੰ ਧਰਨੇ ’ਚ ਪਹੁੰਚਣ ਦਾ ਸੁਨੇਹਾ ਦਿੱਤਾ ਹੋਇਆ ਸੀ। ਇਸ ’ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਮਾਨਸਾ ਜਾਂਦੇ ਵੇਲੇ ਕੀਰਤਪੁਰ ਸਾਹਿਬ ਪੁਲਿਸ ਵਲੋਂ ਡਿਟੇਨ ਕਰ ਲਿਆ ਗਿਆ ਸੀ । ਇਲਾਕਾ ਨਿਵਾਸੀਆਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੱਤੀਆਂ ਕਿਹਾ ਕਿ ਸਰਕਾਰ ਪੁਲਿਸ ਦੇ ਜੋਰ ਨਾਲ ਲੋਕਾਂ ਦੀਆਂ ਅਵਾਜ ਬੰਦ ਨਹੀਂ ਕਰਵਾ ਸਕਦੀ । ਉਨ੍ਹਾਂ ਕਿਹਾ ਕਿ ਲੋਕ ਮੁੱਦਿਆਂ ਦੀ ਗੱਲ ਕਰਨ ਵਾਲਿਆਂ ’ਤੇ ਬਦਲਾਅ ਵਾਲੀ ਸਰਕਾਰ ਵਲੋਂ ਲਗਾਤਾਰ ਕੀਤੇ ਜਾ ਰਹੇ ਅੰਨੇ ਤਸੱਦਦ ਨਾਲ ਮੁਗਲਾਂ ਅਤੇ ਅੰਗਰੇਜ਼ਾਂ ਦੇ ਰਾਜ ਵਲੋਂ ਭਾਰਤੀਆਂ ’ਤੇ ਹੋਏ ਤਸੱਦਦ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਪੁਲਿਸ ਦੀ ਇਸ ਕਾਰਵਾਈ ਦੀ ਨਿੰਦਿਆਂ ਕਰਨ ਵਾਲਿਆਂ ’ਚ ਕਾਮਰੇਡ ਸੁਰਜੀਤ ਸਿੰਘ ਢੇਰ, ਰੱਬੀ ਕੰਦੋਲਾ, ਗੁਰਨਾਮ ਸਿੰਘ, ਜਸਵੀਰ ਸਿੰਘ, ਜੈਮਲ ਸਿੰਘ ਭੜੀ, ਮੇਜਰ ਸਿੰਘ ਆਦਿ ਸ਼ਾਮਲ ਹਨ।
ਪਿਛਲੀ ਖ਼ਬਰ ਘਨੌਲੀ ਪੁਲਿਸ ਚੌਕੀ ਦੇ ਨਵੇਂ ਇੰਚਾਰਜ ਨਾਲ ਭਾਜਪਾ ਆਗੂਆਂ ਨੇ ਕੀਤੀ ਵਿਚਾਰ-ਚਰਚਾ ਅਗਲੀ ਖ਼ਬਰ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਪੈਦਲ ਮਾਰਚ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।