ਸੁਖਸਾਲ, 29 ਅਕਤੂਬਰ (ਧਰਮ ਪਾਲ)- ਪੀ. ਐਸ. ਪੀ. ਸੀ. ਐਲ. ਸਬ ਡਿਵੀਜ਼ਨ ਉਪ ਦਫਤਰ ਭਲਾਣ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਕੁਨਾਲ ਬੈਂਸ ਵਲੋਂ ਦਿੱਤੀ ਲਿਖਤੀ ਜਾਣਕਾਰੀ ਅਨੁਸਾਰ 30 ਅਕਤੂਬਰ ਦਿਨ ਸ਼ੁਕਰਵਾਰ ਨੂੰ ਗੋਹਲਣੀ ਫੀਡਰ ਦੀਆਂ ਲਾਈਨਾਂ ਦੀ ਜਰੂਰੀ ਮੁਰੰਮਤ ਕਾਰਨ ਬਿਜਲੀ ਦੀ ਸਪਲਾਈ ਬੰਦ ਰਹੇਗੀ ਉਨਾਂ ਦੱਸਿਆ ਕਿ ਇਸ ਫੀਡਰ ਅਧੀਨ ਆਉਂਦੇ ਪਿੰਡ ਗੋਹਲਣੀ, ਭੱਟੋ, ਬੇਲਾ ਧਿਆਨੀ, ਛੋਟੇਵਾਲ, ਮਹਿਲਵਾਂ, ਹਾਜੀਪੁਰ, ਸੂਰੇਵਾਲ, ਸੁਖਸਾਲ, ਦਗੌੜ, ਬੈਂਸਪੁਰ, ਸੰਗਤਪੁਰ, ਭੀਖਾਪੁਰ, ਸਹਿਜੌਵਾਲ ਆਦਿ ਦੀ ਬਿਜਲੀ ਦੀ ਸਪਲਾਈ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਬੰਦ ਰਹੇਗੀ । ਉਹਨਾਂ ਦੱਸਿਆ ਕਿ ਮੌਸਮ ਖਰਾਬ ਹੋਣ ਦੀ ਸੂਰਤ ਵਿੱਚ ਬਿਜਲੀ ਬੰਦ ਰਹਿਣ ਦਾ ਸਮਾਂ ਘਟਾਇਆ ਅਤੇ ਵਧਾਇਆ ਜਾ ਸਕਦਾ ਹੈ। ਉਨਾਂ ਖਪਤਕਾਰਾਂ ਤੋਂ ਸਹਿਯੋਗ ਦੀ ਅਪੀਲ ਕੀਤੀ।