19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਵਾਰਡ ਨੰ: 2 ਤੋਂ ਐਡਵੋਕੇਟ ਪਰਮਵੀਰ ਸਿੰਘ ਰਾਣਾ ਅਤੇ ਵਾਰਡ ਨੰ: 11 ਤੋਂ ਭਾਜਪਾ ਉਮੀਦਵਾਰ ਅੰਮਿ੍ਤ ਲਾਲ ਆਪਣੇ ਸਮਰਥਕਾਂ ਸਮੇਤ ਨਾਮਜ਼ਦਗੀ ਪੱਤਰ ਦਾਖਲ ਕਰਦੇ ਹੋਏ | <br/> 17-05-2026
ਸ੍ਰੀ ਅਨੰਦਪੁਰ ਸਾਹਿਬ, 16 ਮਈ (ਕਰਨੈਲ ਸਿੰਘ)- ਨਗਰ ਕੌਂਸਲ ਚੋਣਾਂ ਲਈ ਅੱਜ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਸ੍ਰੀ ਅਨੰਦਪੁਰ ਸਾਹਿਬ ਕੌਂਸਲ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਨਗਰ ਕੌਂਸਲ ਦੇ ਕੁੱਲ 13 ਵਾਰਡ ਲਈ ਕੁੱਲ 47 ਉਮੀਦਵਾਰ ਚੋਣ ਮੈਦਾਨ 'ਚ ਨਿੱਤਰ ਆਏ ਹਨ | ਇਨ੍ਹਾਂ 'ਚ ਆਮ ਆਦਮੀ ਪਾਰਟੀ ਦੇ 14, ਸ਼ੋ੍ਰਮਣੀ ਅਕਾਲੀ ਦਲ ਦੇ 7, ਭਾਰਤੀ ਜਨਤਾ ਪਾਰਟੀ ਦੇ 5 ਅਤੇ 21 ਆਜ਼ਾਦ ਉਮੀਦਵਾਰ ਸ਼ਾਮਲ ਹਨ | ਨਾਮਜ਼ਦਗੀਆਂ ਦਾ ਸਮਾਂ ਸਮਾਪਤ ਹੋਣ ਤੱਕ ਵਾਰਡ ਨੰ: 1 ਤੋਂ ਅਮਨਦੀਪ ਕੌਰ (ਆਜ਼ਾਦ), ਬਲਜੀਤ ਕੌਰ (ਸ਼ੋ੍ਰਮਣੀ ਅਕਾਲੀ ਦਲ) ਤੇ ਗੁਰਪ੍ਰੀਤ ਕੌਰ (ਆਜ਼ਾਦ) ਜੋ ਚੋਣ ਮੈਦਾਨ 'ਚ ਹਨ | ਵਾਰਡ ਨੰ: 2 ਤੋਂ ਦਵਿੰਦਰ ਸਿੰਘ (ਆਜ਼ਾਦ), ਹਰਜੀਤ ਸਿੰਘ (ਆਪ), ਐਡਵੇਕਟ ਪਰਮਵੀਰ ਸਿੰਘ ਰਾਣਾ (ਆਜ਼ਾਦ) ਤੇ ਕੁਲਵਿੰਦਰ ਸਿੰਘ (ਆਜ਼ਾਦ) ਵਜੋਂ ਚੋਣ ਲੜ ਰਹੇ ਹਨ | ਵਾਰਡ ਨੰ: 3 ਤੋਂ ਪ੍ਰਵੀਨ ਕੁਮਾਰੀ (ਸ਼ੋ੍ਰਮਣੀ ਅਕਾਲੀ ਦਲ), ਕੁਲਵੰਤ ਕੌਰ (ਆਪ), ਪੂਨਮ ਠਾਕੁਰ ਨੇ (ਆਜ਼ਾਦ) ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ | ਵਾਰਡ ਨੰ: 4 ਤੋਂ (ਚਰਨਜੀਤ ਸੈਣੀ) ਆਪ, ਡਾ. ਆਤਮਾ ਸਿੰਘ (ਆਜ਼ਾਦ) ਤੇ ਕਮਲਜੀਤ ਸਿੰਘ (ਆਪ) ਵਲੋਂ ਚੋਣ ਲੜ ਰਹੇ ਹਨ | ਵਾਰਡ ਨੰ: 5 ਤੋਂ ਕੁਲਦੀਪ ਕੌਰ (ਸ਼ੋ੍ਰਮਣੀ ਅਕਾਲੀ ਦਲ), ਬਲਬੀਰ ਕੌਰ (ਆਜ਼ਾਦ), ਅਮਨਦੀਪ ਕੌਰ (ਆਜ਼ਾਦ) ਤੇ ਹਰਪਾਲ ਕੌਰ (ਆਪ) ਵਲੋਂ ਚੋਣ ਲੜ ਰਹੇ ਹਨ | ਵਾਰਡ ਨੰ: 6 ਤੋਂ ਇੰਦਰਜੀਤ ਸਿੰਘ (ਆਪ), ਮਹਿੰਦਰ ਸਿੰਘ ਵਾਲੀਆ (ਆਜ਼ਾਦ), ਸਾਹਿਬ ਸਿੰਘ (ਸ਼ੋ੍ਰਮਣੀ ਅਕਾਲੀ ਦਲ) ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਹਨ | ਵਾਰਡ ਨੰ: 7 ਤੋਂ ਕੁਲਵਿੰਦਰ ਕੌਰ (ਆਜ਼ਾਦ), ਤਰਲੋਚਨ ਕੌਰ (ਸ਼ੋ੍ਰਮਣੀ ਅਕਾਲੀ ਦਲ), ਮਨਪ੍ਰੀਤ ਕੌਰ (ਆਪ) ਦੇ ਚੋਣ ਨਿਸ਼ਾਨ 'ਤੇ ਚੋਣ ਮੈਦਾਨ 'ਚ ਨਿੱਤਰੇ ਹਨ | ਵਾਰਡ ਨੰ: 8 ਤੋਂ ਸਿਮਰਨ (ਭਾਜਪਾ), ਰਾਮ ਸਿੰਘ (ਸ਼੍ਰੋਮਣੀ ਅਕਾਲੀ ਦਲ), ਸੁਨੀਲ ਕੁਮਾਰ (ਆਪ) ਅਤੇ ਜਸਪਾਲ ਸਿੰਘ (ਭਾਜਪਾ) ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਵਾਰਡ ਨੰ: 9 ਤੋਂ ਕਮਲਦੀਪ ਕੌਰ (ਆਜ਼ਾਦ), ਜਸਵੀਰ ਕੌਰ (ਆਪ), ਨਰਿੰਦਰ ਕੌਰ (ਆਜ਼ਾਦ) ਤੇ ਸੁਨੀਤਾ ਰਾਣੀ (ਭਾਜਪਾ) ਦੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹਨ | ਵਾਰਡ ਨੰ: 10 ਤੋਂ (ਆਪ) ਦੇ ਭਗਤ ਸਿੰਘ, (ਆਜ਼ਾਦ) ਸੁਖਦੇਵ ਸਿੰਘ, ਮਦਨ ਲਾਲ (ਆਜ਼ਾਦ), ਕਮਲਜੀਤ ਸਿੰਘ (ਆਪ) ਅਤੇ ਸਤਵਿੰਦਰ ਸਿੰਘ (ਭਾਜਪਾ) ਦੇ ਉਮੀਦਵਾਰ ਹਨ | ਵਾਰਡ ਨੰ: 11 ਤੋਂ (ਭਾਜਪਾ) ਦੇ ਅੰਮਿ੍ਤ ਲਾਲ, ਜਸਵਿੰਦਰ ਸਿੰਘ (ਆਜ਼ਾਦ), ਪਰਮਜੀਤ ਸਿੰਘ (ਆਜ਼ਾਦ), (ਆਪ) ਦੇ ਦੀਪਕ ਆਂਗਰਾ ਚੋਣ ਲੜ ਰਹੇ ਹਨ | ਵਾਰਡ ਨੰ: 12 ਤੋਂ ਜਤਿਨ ਕੌਂਸਲ (ਆਪ), ਸਾਹਿਲ ਕਪੂਰ (ਅਜ਼ਾਦ), ਨੀਰਜਾ ਮਹਿਤਾ (ਆਜ਼ਾਦ) ਚੋਣ ਮੈਦਾਨ 'ਚ ਹਨ | ਵਾਰਡ ਨੰ: 13 ਤੋਂ ਸ਼ੀਲਾ ਕੌਰ (ਸ਼ੋ੍ਰਮਣੀ ਅਕਾਲੀ ਦਲ), ਰਜਿੰਦਰ ਕੌਰ (ਆਜ਼ਾਦ), ਸਰਬਜੀਤ ਕੌਰ (ਆਜ਼ਾਦ) ਅਤੇ ਅਰਸ਼ਵਿੰਦਰ ਕੌਰ (ਆਪ) ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ | ਸਮੁੱਚੇ ਸ਼ਹਿਰ 'ਚ ਰਾਜਨੀਤਿਕ ਸਰਗਰਮੀਆਂ 'ਚ ਪੂਰੀ ਗਰਮਾਹਟ ਆ ਗਈ ਹੈ | ਉਕਤ ਸਾਰੇ ਉਮੀਦਵਾਰ ਵੋਟਰਾਂ ਨੂੰ ਆਪਣੇ ਆਪਣੇ ਪੱਖ 'ਚ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ | ਚੋਣ ਅਧਿਕਾਰੀਆਂ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦੀ ਪੜਤਾਲ ਉਪਰੰਤ ਦਰੁਸਤ ਪਾਏ ਗਏ ਨਾਮਜ਼ਦਗੀ ਪੱਤਰ ਦੀ ਸੂਚੀ ਜਾਰੀ ਕੀਤੀ ਜਾਵੇਗੀ |
ਪਿਛਲੀ ਖ਼ਬਰ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਾਂਗਰਸ ਹੀ ਨਗਰ ਕੌਂਸਲ 'ਤੇ ਪੂਰਨ ਬਹੁਮਤ ਨਾਲ ਮੁੜ ਹੋਵੇਗੀ ਕਾਬਜ਼-ਰਾਣਾ ਕੇ.ਪੀ. <... ਅਗਲੀ ਖ਼ਬਰ ਨਗਰ ਕੌਸਲ ਨੰਗਲ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ 102 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।