19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਾਂਗਰਸ ਹੀ ਨਗਰ ਕੌਂਸਲ 'ਤੇ ਪੂਰਨ ਬਹੁਮਤ ਨਾਲ ਮੁੜ ਹੋਵੇਗੀ ਕਾਬਜ਼-ਰਾਣਾ ਕੇ.ਪੀ. <br/>

ਅਜੀਤ ਡੈਸਕ 17-05-2026
ਨੰਗਲ, 16 ਮਈ (ਪ੍ਰੀਤਮ ਸਿੰਘ ਬਰਾਰੀ)- ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਨੰਗਲ ਦੀਆਂ ਚੋਣਾਂ ਲਈ ਕੱੁਲ 19 ਵਾਰਡਾਂ ਤੋਂ ਖੜ੍ਹਾਏ ਗਏ ਉਮੀਦਵਾਰਾਂ ਵਲੋਂ ਅੱਜ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਅਗਵਾਈ ਹੇਠ ਸਾਂਝੇ ਤੌਰ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਕੋਲ ਜਮ੍ਹਾਂ ਕਰਵਾਏ ਗਏ | ਚੋਣ ਲੜਨ ਵਾਲੇ ਆਗੂ ਆਪੋ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਲੈ ਕੇ ਬਲਾਕ ਕਾਂਗਰਸ ਕਮੇਟੀ ਦੇ 48 ਆਈ ਬਲਾਕ ਦਫ਼ਤਰ ਵਿਖੇ ਪਹੰੁਚੇ ਜਿੱਥੇ ਪ੍ਰਧਾਨ ਸੰਜੇ ਸਾਹਨੀ ਵਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ | ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਸਪੀਕਰ ਵਲੋਂ ਮੌਜੂਦਾ ਸਰਕਾਰ 'ਤੇ ਤਾਬੜਤੋੜ ਸਿਆਸੀ ਹਮਲੇ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ 'ਤੇ ਗੰਭੀਰ ਦੋਸ਼ ਲਗਾਇਆ ਕਿ ਕੌਂਸਲ ਵਲੋਂ ਪਾਸ ਕੀਤੇ ਗਏ ਲਗਭਗ 150 ਮਤਿਆਂ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਕੋਲੋਂ ਪਾਸ ਨਹੀਂ ਹੋਣ ਦਿੱਤਾ ਗਿਆ ਜਿਸ ਕਾਰਨ ਸ਼ਹਿਰ ਦੇ ਵਿਕਾਸ ਰੁਕਿਆ ਰਿਹਾ | ਪਿਛਲੀ ਬਰਸਾਤ ਦੌਰਾਨ ਲਕਸ਼ਮੀ ਨਰਾਇਣ ਮੰਦਰ ਦਾ ਡੰਗਾ ਸਤਲੁਜ ਦੇ ਪਾਣੀ ਕਾਰਨ ਡਿਗ ਗਿਆ ਜਿਸ ਮਗਰੋਂ ਨਗਰ ਕੌਂਸਲ ਨੰਗਲ ਵਲੋਂ ਇਕ ਐਮਰਜੈਂਸੀ ਮੀਟਿੰਗ ਬੁਲਾ ਕੇ ਡੰਗੇ ਦਾ ਕੰਮ ਕਰਾਉਣ ਲਈ ਮਤਾ ਪਾਸ ਕੀਤਾ ਗਿਆ, ਪਰ ਵਜ਼ੀਰ ਸਾਹਿਬ ਵਲੋਂ ਉਸ ਨੰੂ ਵੀ ਰੁਕਵਾ ਦਿੱਤਾ ਗਿਆ ਤੇ ਅੱਜ ਤੱਕ ਨਾ ਕੌਂਸਲ ਨੂੰ ਕੰਮ ਕਰਨ ਦਿੱਤਾ ਨਾ ਬੀ. ਬੀ. ਐਮ. ਬੀ. ਨੰੂ ਤੇ ਨਾ ਹੀ ਪੰਜਾਬ ਸਰਕਾਰ ਕੋਲੋਂ ਕਰਵਾਇਆ ਜਦੋਂ ਕਿ ਦੂਜੀ ਬਰਸਾਤ ਮੁੜ ਪੈਣ ਵਾਲੀ ਹੈ | ਉਨ੍ਹਾਂ ਇਲਜ਼ਾਮ ਲਾਇਆ ਕਿ ਟੂਰਿਜ਼ਮ ਮੰਤਰੀ ਹੁੰਦਿਆਂ ਬੈਂਸ ਬੰਦ ਪਏ ਕਦੰਬਾ ਟੂਰਿਸਟ ਕੰਪਲੈਕਸ ਨੂੰ ਅੱਜ ਤੱਕ ਸ਼ੁਰੂ ਨਹੀਂ ਕਰਵਾ ਸਕੇ ਤੇ ਨਾ ਹੀ ਕੋਈ ਸੈਰ ਸਪਾਟਾ ਸਨਅਤ ਲਿਆ ਸਕੇ | ਰਾਣਾ ਨੇ ਦਾਅਵਾ ਕੀਤਾ ਕਿ ਸਰਕਾਰੀ ਧਿਰ ਦਾ ਚੋਣਾਂ 'ਚ ਧੱਕਾ ਨਹੀਂ ਚੱਲਣ ਦਿਆਂਗੇ ਤੇ ਮੁੜ ਸ਼ਾਨਦਾਰ ਜਿੱਤ ਹਾਸਲ ਕਰਕੇ ਨਗਰ ਕੌਂਸਲ 'ਤੇ ਕਾਂਗਰਸ ਦਾ ਹੀ ਕਬਜ਼ਾ ਹੋਵੇਗਾ |
ਕਿਹਾ, ਪੰਮਾਂ ਵਕੀਲ ਮੇਰਾ ਪਰਿਵਾਰਕ ਬੰਦਾ
ਜਦੋਂ ਪੱਤਰਕਾਰਾਂ ਵਲੋਂ ਕਾਂਗਰਸੀ ਕੌਂਸਲਰਾਂ ਦੇ ਬੁਲਾਰੇ ਰਹੇ ਐਡਵੋਕੇਟ ਪਰਮਜੀਤ ਸਿੰਘ ਪੰਮਾਂ ਨੂੰ ਟਿਕਟ ਨਾ ਦਿੱਤੇ ਜਾਣ ਵਾਰੇ ਉਨ੍ਹਾਂ ਕਿਹਾ ਕਿ ਵਾਰਡ ਰਿਜ਼ਰਵ ਹੋਣ ਕਰਕੇ ਹੀ ਟਿਕਟ ਨਹੀਂ ਮਿਲ ਸਕੀ ਤੇ ਕਈ ਵਾਰ ਪਾਰਟੀਆਂ 'ਚ ਮਜਬੂਰੀਆਂ ਬਣ ਜਾਂਦਿਆਂ ਹਨ | ਜਦੋਂ ਸੋਸ਼ਲ ਮੀਡੀਆ 'ਤੇ ਰੋਸ ਵਿਖਾਵਾ ਕਰਦੀਆਂ ਪੰਮਾਂ ਦੀਆਂ ਪੋਸਟਾਂ ਅਤੇ ਉਨ੍ਹਾਂ ਨੰੂ ਮਨਾ ਕੇ ਨਾਲ ਤੋਰਨ ਸੰਬੰਧੀ ਪੁੱਛਿਆ ਤਾਂ ਰਾਣਾ ਨੇ ਕਿਹਾ ਕਿ ਪੰਮਾਂ ਵਕੀਲ ਮੇਰਾ ਪਰਿਵਾਰਕ ਬੰਦਾ ਹੈ ਤੇ ਉਹ ਮੈਥੋਂ ਬਾਹਰ ਨਹੀਂ ਹੈ |
ਕਾਂਗਰਸੀ ਉਮੀਦਵਾਰਾਂ ਦਾ ਵੇਰਵਾ
ਵਾਰਡ ਨੰਬਰ 01 ਤੋਂ ਲਖਵੀਰ ਲੱਕੀ, 02 ਤੋਂ ਨੇਹਾ, 03 ਤੋਂ ਸੁਰਿੰਦਰ ਸਿੰਘ ਪੰਮਾਂ, 04 ਤੋਂ ਗੁਰਜੀਤ ਕੌਰ, 05 ਤੋਂ ਮਨਜੀਤ ਕੌਰ, 06 ਤੋਂ ਵੰਦਨਾ ਰਾਣੀ,07 ਤੋਂ ਸੋਨੀਆ ਸੈਣੀ, 08 ਤੋਂ ਅੰਜੂ ਬਾਲਾ, 09 ਤੋਂ ਇੰਦੂ ਬਾਲਾ, 10 ਤੋਂ ਕਾਂਤਾ ਦੇਵੀ, 11 ਤੋਂ ਬਲਵਿੰਦਰ ਬਾਲੀ, 12 ਤੋਂ ਮੇਨਿਕਾ ਸ਼ਰਮਾ, 13 ਤੋਂ ਪਵਨ ਸ਼ਰਮਾ, 14 ਤੋਂ ਸੁਰਿੰਦਰ ਕੌਰ, 15 ਤੋਂ ਰੂਪਾ ਰਾਣੀ, 16 ਤੋਂ ਮਹੇਸ਼ ਪੁਰੀ, 17 ਤੋਂ ਜੋਤੀ, 18 ਤੋਂ ਸਪਨਾ ਨੰਦਾ ਤੇ 19 ਤੋਂ ਅਨੀਤਾ ਸ਼ਰਮਾ ਆਦਿ ਦੇ ਨਾਮ ਸ਼ਾਮਲ ਹਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਵਲੋਂ ਰਜਨੀ ਦੇਵੀ ਦਾ ਸਨਮਾਨ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।