23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਘਰ ਦੇ ਬਾਹਰ ਖੜ੍ਹੀ ਸਕੂਟਰੀ ਨੂੰ ਸ਼ਰਾਰਤੀ ਅਨਸਰਾਂ ਨੇ ਲਾਈ ਅੱਗ

ਅੱਗ ਨਾਲ ਸੜ ਕੇ ਰਾਖ ਹੋਈ ਘਰ ਦੇ ਬਾਹਰ ਖੜ੍ਹੀ ਸਕੂਟੀ ਵਿਖਾਉਂਦੇ ਹੋਏ ਬਲਵੀਰ ਸਿੰਘ | <br/> 21-04-2026
ਨੰਗਲ, 20 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੀ ਬੀ.ਬੀ.ਐਮ.ਬੀ. ਰਿਹਾਇਸ਼ੀ ਕਾਲੋਨੀ ਟੀ.ਐਸ. ਦੇ ਮਕਾਨ ਨੰਬਰ 82 ਦੇ ਬਾਹਰ ਖੜੀ ਸਕੂਟੀ ਅੱਗ ਲਗਣ ਨਾਲ ਪੂਰੀ ਤਰ੍ਹਾਂ ਸੜ ਗਈ | ਇਸ ਸੰਬੰਧ 'ਚ ਪੀੜਤ ਬਲਬੀਰ ਸਿੰਘ ਅਤੇ ਉਸਦੀ ਪੁੱਤਰੀ ਦੀਪਮਾਲਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਇੱਕ ਡੇਢ ਵਜੇ ਦੇ ਕਰੀਬ ਉਨ੍ਹਾਂ ਘਰ ਦੇ ਬਾਹਰ ਧੂਆਂ ਨਿਕਲਦਾ ਵੇਖ, ਜਦੋਂ ਉਨ੍ਹਾਂ ਘਰ ਦੇ ਬਾਹਰ ਆ ਕੇ ਵੇਖਿਆ, ਤਾਂ ਉਨ੍ਹਾਂ ਦੇ ਘਰ ਦੇ ਬਾਹਰ ਖੜੀ ਉਨ੍ਹਾਂ ਦੀ ਸਕੂਟੀ ਅੱਗ ਨਾਲ ਸੜ ਰਹੀ ਸੀ | ਉਨ੍ਹਾਂ ਗੁਆਂਢੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਉਨ੍ਹਾਂ ਦੀ ਨਵੀਂ ਸਕੂਟੀ ਸੜ ਕੇ ਸੁਆਹ ਹੋ ਗਈ | ਬਲਬੀਰ ਸਿੰਘ ਨੇ ਸ਼ੰਕਾ ਜ਼ਾਹਿਰ ਕਰਦਿਆਂ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਕਾਰਾ ਉਨ੍ਹਾਂ ਨਸ਼ੇੜੀਆਂ ਨੇ ਹੀ ਕੀਤਾ ਹੋਵੇ ਜੋ ਨਜ਼ਦੀਕ ਹੀ ਹੋਣ | ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ | ਉਹਨਾਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਅਜਿਹੀਆਂ ਸ਼ਰਾਰਤ ਭਰੀਆਂ ਕਾਰਵਾਈਆਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ ਸਖ਼ਤ ਕਰਵਾਈ ਕਰੇ |

ਪਿਛਲੀ ਖ਼ਬਰ ਕਣਕ ਦੀ ਖੜ੍ਹੀ ਫ਼ਸਲ ਤੇ ਨਾੜ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਚਰਨ ਗੰਗਾ ਸਟੇਡੀਅਮ ਵਿਚ ਪ੍ਰੀਮੀਅਰ ਲੀਗ ਦੀਆਂ ਤਿਆਰੀਆਂ ਦਾ ਹਰਜੋਤ ਬੈਂਸ ਵਲੋਂ ਜਾਇਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।