25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਮੁਹਾਲੀ ਦੇ ਸਰਗਰਮ ਵਰਕਰਾਂ ਤੇ ਅਹੁਦੇਦਾਰਾਂ ਦੀ ਮੀਟਿੰਗ ਲੋਕ ਹੁਕਮਨਾਮੇ ਤੋਂ ਮੁਨਕਰ ਹੀ ਨਹੀਂ ਹੋਏ, ਸਗੋਂ ਪੰਜ ਸਿੰਘ ਸਾਹਿਬਾਨ ਦੇ ਫ਼ੈਸਲੇ ਨੂੰ ਸਾਜਿਸ਼ ਦੱਸਿਆ-ਗਿਆਨੀ ਹਰਪ੍ਰੀਤ ਸਿੰਘ <br/>

ਅਜੀਤ ਡੈਸਕ 05-04-2026
ਕੁਰਾਲੀ, 4 ਅਪ੍ਰੈਲ (ਬਿੱਲਾ ਅਕਾਲਗੜ੍ਹੀਆ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਮੁਹਾਲੀ ਦੇ ਸਰਗਰਮ ਵਰਕਰਾਂ ਤੇ ਅਹੁਦੇਦਾਰਾਂ ਦੀ ਇਕ ਜ਼ਰੂਰੀ ਮੀਟਿੰਗ ਪਿੰਡ ਪਡਿਆਲਾ ਦੇ ਗੁਰਦੁਆਰਾ ਕਰਤਾਰਸਰ ਸਾਹਿਬ ਵਿਖੇ ਹੋਈ | ਮੀਟਿੰਗ ਨੂੰ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਰਵੀਇੰਦਰ ਸਿੰਘ ਦੁਮਣਾ ਤੇ ਹੋਰਨਾਂ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ | ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੁਝ ਲਾਲਚੀ ਲੋਕਾਂ ਵਲੋਂ ਪੰਜਾਬ ਨੂੰ ਲੁੱਟਿਆ ਹੀ ਨਹੀਂ ਗਿਆ, ਸਗੋਂ ਉਨ੍ਹਾਂ ਵਲੋਂ ਪੰਥਕ ਪ੍ਰੰਪਰਾਵਾਂ ਦਾ ਘਾਣ ਵੀ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਜਾਰੀ ਹੋਏ ਸਨ ਤਾਂ ਇਸ ਨਾਲ ਤਖ਼ਤ ਸਾਹਿਬ ਦੀ ਅਜ਼ਮਤ ਦੁਨੀਆਂ ਭਰ 'ਚ ਫੈਲੀ ਸੀ, ਪਰ ਉਸ ਹੁਕਮਨਾਮੇ ਨੂੰ ਕਲੰਕਿਤ ਕਰਨ ਲਈ ਇਨ੍ਹਾਂ ਭਗੌੜਿਆਂ ਨੇ ਦਿੱਲੀ ਦੇ ਇਕ ਕਾਮਰੇਡ ਤੋਂ ਅੰਗਰੇਜ਼ੀ ਅਖ਼ਬਾਰ 'ਚ ਲੇਖ ਲਿਖਵਾਇਆ ਸੀ ਕਿ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਰਾਜਨੀਤੀ 'ਚ ਦਖ਼ਲ ਨਹੀਂ ਦੇਣਾ ਚਾਹੀਦਾ | ਉਨ੍ਹਾਂ ਕਿਹਾ ਕਿ ਇਹ ਹੁਕਮਨਾਮੇ ਇਤਿਹਾਸ 'ਚ ਹਮੇਸ਼ਾ ਸੁਰੱਖਿਅਤ ਰਹਿਣਗੇ ਕਿਉਂਕਿ ਉਹ ਗੁਰੂ ਦੀ ਬਖਸ਼ਿਸ਼ ਨਾਲ ਜਾਰੀ ਹੋਏ ਸਨ | ਇਸੇ ਦੌਰਾਨ ਰਵੀਇੰਦਰ ਸਿੰਘ ਦੁਮਣਾ ਨੇ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਜੋ ਕੁਝ ਵੀ ਵਾਪਰਿਆ, ਉਹ ਸਾਰੀ ਦੁਨੀਆਂ ਨੇ ਵੇਖਿਆ ਹੈ | ਮੀਟਿੰਗ ਨੂੰ ਹਰਬੰਸ ਸਿੰਘ ਕੰਧੋਲਾ, ਅਰਵਿੰਦਰ ਸਿੰਘ ਪੈਂਟਾ, ਦਰਸ਼ਨ ਸਿੰਘ, ਜ਼ਿਲ੍ਹਾ ਰੋਪੜ ਦੇ ਪ੍ਰਧਾਨ ਗੁਰਮੀਤ ਸਿੰਘ ਮਕੜੌਨਾ, ਗੁਰਮੀਤ ਸਿੰਘ ਰੋਪੜ, ਬਲਦੇਵ ਸਿੰਘ ਖਿਜ਼ਰਾਬਾਦ, ਬਾਬਾ ਦੀਪ ਸਿੰਘ ਰੋਪੜ, ਮਾਸਟਰ ਰਾਜਿੰਦਰ ਦੇਵ, ਸੁਖਵਿੰਦਰ ਸਿੰਘ ਮੁੰਡੀਆਂ ਤੇ ਪ੍ਰੀਤਮ ਸਿੰਘ ਸੱਲੋ੍ਹਮਾਜਰਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ | ਮੀਟਿੰਗ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਅਰਵਿੰਦਰ ਸਿੰਘ ਪੈਂਟਾ ਤੇ ਦਰਸ਼ਨ ਸਿੰਘ ਕੰਸਾਲਾ ਵਲੋਂ ਨਿਭਾਈ ਗਈ | ਇਸ ਮੌਕੇ ਭਜਨ ਸਿੰਘ ਸ਼ੇਰਗਿੱਲ, ਮਨਜੀਤ ਸਿੰਘ ਮੁੰਧੋਂ, ਹਰਚੰਦ ਸਿੰਘ ਸੰਗਤਪੁਰਾ, ਸੁਖਜੀਤ ਸਿੰਘ ਕੰਸਾਲਾ, ਸਰਬਜੀਤ ਕਾਦੀਮਾਜਰਾ, ਸੁਮਿੱਤਰ ਸਿੰਘ ਪਪਰਾਲੀ, ਤੇਜਪਾਲ ਸਿੰਘ ਕੁਰਾਲੀ, ਦਲਵਿੰਦਰ ਸਿੰਘ ਮੁੰਧੋਂ, ਸਤਿਨਾਮ ਸਿੰਘ ਹੁਸ਼ਿਆਰਪੁਰ, ਦਿਲਾਵਰ ਸਿੰਘ, ਨਿਰਭੈ ਸਿੰਘ, ਸਵਰਨ ਸਿੰਘ ਸੈਣੀ, ਸੇਵਾ ਸਿੰਘ ਭੁਰੜੇ, ਪਿ੍ੰ. ਮੋਹਨ ਸਿੰਘ, ਅਵਤਾਰ ਸਿੰਘ ਲੁਠੇੜੀ, ਐਡਵੋਕੇਟ ਬਲਬੀਰ ਸਿੰਘ, ਅਮਰਜੀਤ ਸਿੰਘ ਢਿੱਲੋਂ, ਤੇਜਪਾਲ ਸਿੰਘ ਸਿੱਧੂ, ਮਹਿੰਦਰ ਸਿੰਘ ਲੁਠੇੜੀ, ਪਰਮਜੀਤ ਸਿੰਘ ਪੁੜੈਲ, ਕੁਲਵਿੰਦਰ ਸਿੰਘ ਜੈਲਦਾਰ, ਲਖਬੀਰ ਸਿੰਘ ਰੁਪਾਲਹੇੜੀ, ਉਜਾਗਰ ਸਿੰਘ ਭੜੌਜੀਆਂ, ਬਹਾਦਰ ਸਿੰਘ ਕਰਤਾਰਪੁਰ, ਗੁਰਬਚਨ ਸਿੰਘ ਸਤਿਆਲ, ਭਾਗ ਸਿੰਘ ਰੋਪੜ, ਸੁਰਿੰਦਰ ਸਿੰਘ ਕਾਦੀਮਾਜਰਾ, ਪਿ੍ੰ. ਸੁਪਿੰਦਰ ਸਿੰਘ, ਗੁਰਸੇਵਕ ਸਿੰਘ ਸਿੰਘਪੁਰਾ, ਪ੍ਰੋ. ਨਾਨਕ ਸਿੰਘ ਕਲਾਲਮਾਜਰਾ, ਬਹਾਦਰ ਸਿੰਘ ਕਲਾਲਮਾਜਰਾ, ਪ੍ਰੇਮ ਸਿੰਘ ਬਰਦਾਰ, ਬਲਵਿੰਦਰ ਸਿੰਘ ਚਿਤਾਮਲੀ, ਮਾਸਟਰ ਜਗਮੋਹਨ ਸਿੰਘ,

ਪਿਛਲੀ ਖ਼ਬਰ ਗਊਸ਼ਾਲਾ ਸੁੱਖੇਮਾਜਰਾ ਦੀ ਬੰਜਰ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਕੰਮ ਤੇਜ਼, ਵਿਧਾਇਕ ਦਿਨੇਸ਼ ਚੱਢਾ ਵਲੋਂ ਜਾਇਜ਼ਾ <br... ਅਗਲੀ ਖ਼ਬਰ ਭਾਈ ਤਜਿੰਦਰ ਸਿੰਘ ਖਰੜ ਵਾਲਿਆਂ ਦੀ ਪਲੇਠੀ ਧਾਰਮਿਕ ਪੁਸਤਕ 'ਗੁਰਜੋਤਿ ਪ੍ਰਗਾਸ' ਲੋਕ-ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।