05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਲਾਈਫ਼ ਕੇਅਰ ਫਾਊਂਡੇਸ਼ਨ ਵਲੋਂ ਕੋਟਫੱਤਾ ਵਿਚ ਚੈਰੀਟੇਬਲ ਲੈਬੋਟਰੀ ਦੀ ਸ਼ੁਰੂਆਤ

ਕੋਟਫੱਤਾ, 4 ਨਵੰਬਰ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਸਤੇ ਭਾਅ ‘ਤੇ ਸਿਹਤ ਜਾਂਚ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਐਨ. ਜੀ.

ਅਜੀਤ ਡੈਸਕ 05-11-2026
ਕੋਟਫੱਤਾ, 4 ਨਵੰਬਰ (ਰਣਜੀਤ ਸਿੰਘ ਬੁੱਟਰ)- ਕੋਟਫੱਤਾ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਸਤੇ ਭਾਅ ‘ਤੇ ਸਿਹਤ ਜਾਂਚ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਐਨ.ਜੀ.ਓ ਵਰਕਰ ਡਾ. ਸਤੀਸ਼ ਅਤੇ ਲਾਈਫ਼ ਕੇਅਰ ਫਾਊਂਡੇਸ਼ਨ ਵਲੋਂ ਕੋਟਫੱਤਾ ਵਿਚ ਚੈਰੀਟੇਬਲ ਲੈਬੋਰਟਰੀ ਦੀ ਸ਼ੁਰੂਆਤ ਕੀਤੀ ਗਈ। ਲੈਬੋਰਟਰੀ ਵਿਚ ਵੱਖ-ਵੱਖ ਬਿਮਾਰੀਆਂ ਨਾਲ ਸਬੰਧਿਤ ਮੈਡੀਕਲ ਟੈੱਸਟ ਬਾਜ਼ਾਰ ਦੇ ਮੁਕਾਬਲੇ 75 ਫ਼ੀਸਦੀ ਤੱਕ ਘੱਟ ਕੀਮਤ ‘ਤੇ ਕੀਤੇ ਜਾਣਗੇ। ਇਸ ਪਹਿਲਕਦਮੀ ਨਾਲ ਪਿੰਡ ਕੋਟਫੱਤਾ ਸਮੇਤ ਨੇੜਲੇ ਚਾਰ-ਪੰਜ ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ। ਲੈਬੋਰਟਰੀ ਦੇ ਸ਼ੁੱਭ ਆਰੰਭ ਮੌਕੇ ਡਾ. ਸਤੀਸ਼ ਆਪਣੀ ਟੀਮ ਸਮੇਤ ਕੋਟਫੱਤਾ ਵਿਚ ਹਾਜ਼ਰ ਸਨ ਜਿੱਥੇ ਸਾਬਕਾ ਨਗਰ ਕੌਂਸਲ ਪ੍ਰਧਾਨ ਇਕਬਾਲ ਸਿੰਘ ਢਿੱਲੋਂ ਅਤੇ ਨਗਰ-ਨਿਵਾਸੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਅਤੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਕੋਟਫੱਤਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਇਕਬਾਲ ਸਿੰਘ ਢਿੱਲੋਂ ਨੇ ਸਮਾਜ ਸੇਵ ਕਾਰਜ ਕਰਦਿਆਂ ਘਰ ਵਿਚ ਸਥਿਤ ਦੁਕਾਨ ਵਿਚ ਬਿਨਾਂ ਕਿਸੇ ਕਿਰਾਏ ਤੋਂ ਲੈਬੋਰਟਰੀ ਚਾਲੂ ਕਰਵਾਈ। ਡਾ. ਸਤੀਸ਼ ਅਤੇ ਕੋਟਫੱਤਾ ਦੇ ਵਸਨੀਕਾਂ ਨੇ ਇਕਬਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਨੰਬਰਦਾਰ, ਜਸਬੀਰ ਸਿੰਘ ਜੌੜਾ, ਕੌਂਸਲਰ ਦਾਰਾ ਸਿੰ ਘ, ਸਾਬਕਾ ਕੌਂਸਲਰ ਸਖਵੀਰ ਕੌਰ ਢਿੱਲੋਂ, ਮੇਨ ਵਿੰਗ ਦੀ ਪ੍ਰਧਾਨ ਸਿਮਰਨਜੀਤ ਕੌਰ, ਦਰਸ਼ਨ ਸਿੰਘ, ਭੋਲਾ ਸਿੰਘ, ਬਹਾਦਰ ਸਿੰਘ ਔਲਖ, ਗੁਰਨੈਬ ਸਿੰਘ ਢਿੱਲੋਂ, ਸੰਦੀਪ ਸਿੰਘ ਢਿੱਲੋਂ, ਰਾਮ ਕੁਮਾਰ, ਜਸਕਰਨ ਸਿੰਘ ਸੰਧੂ ਅਤੇ ਪਿੰਡ ਦੇ ਹੋਰ ਨਗਰ ਨਿਵਾਸੀ ਅਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਏਮਜ਼ ਬਠਿੰਡਾ ਵਲੋਂ ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਲਈ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸੁਦੇਸ਼ ਵਾਟਿਕਾ ਸਕੂਲ ਦੀ ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਵਿਚ ਸੁਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।