ਜਮਹੂਰੀ ਅਧਿਕਾਰ ਸਭਾ ਵਲੋਂ ਬਠਿੰਡਾ ਵਿਚ ਸਫ਼ਾਈ ਕਾਮਿਆਂ ਅਤੇ ਟਿੱਪਰ ਸੰਬੰਧੀ ਰਿਪੋਰਟ ਜਾਰੀ
ਬਠਿੰਡਾ , 4 ਨਵੰਬਰ ( ਸੱਤਪਾਲ ਸਿੰਘ ਸਿਵੀਆਂ )- ਜਮਹੂਰੀ ਅਧਿਕਾਰ ਸਭਾ ਬਠਿੰਡਾ ਵਲੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਸਫ਼ਾਈ ਕਾਮਿਆਂ ਦੀਆਂ ਕੰਮ - ਹਾਲਤਾਂ ਬਾਰੇ ਵਿਸਥਾਰਤ ਪੜਤਾਲ ਕਰਨ ਉਪਰੰਤ ਤੱਥ - ਖੋਜ ਰਿਪੋਰਟ ਜਾਰੀ ਕੀਤੀ ਗਈ । ਸਭਾ ਨੇ ਰਿਪੋਰਟ ਰਾਹੀਂ ਜਿੱਥੇ ਸ਼ਹਿਰ ਦੀ ਸਫ਼ਾਈ ਵਿਵਸਥਾ ਵਿਚ ਮੌਜੂਦ ਖ਼ਾਮੀਆਂ ਉਜਾਗਰ ਕੀਤੀਆਂ , ਉੱਥੇ ਸਫ਼ਾਈ ਕਾਮਿਆਂ ਨੂੰ ਦਰਪੇਸ਼ ਆਰਥਿਕ ਅਤੇ ਕੰਮਕਾਜੀ ਮੁਸ਼ਕਲਾਂ ਲਈ ਸਰਕਾਰੀ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾਇਆ ।
ਬਠਿੰਡਾ , 4 ਨਵੰਬਰ ( ਸੱਤਪਾਲ ਸਿੰਘ ਸਿਵੀਆਂ )- ਜਮਹੂਰੀ ਅਧਿਕਾਰ ਸਭਾ ਬਠਿੰਡਾ ਵਲੋਂ ਸ਼ਹਿਰ ਦੀ ਸਫ਼ਾਈ ਵਿਵਸਥਾ ਅਤੇ ਸਫ਼ਾਈ ਕਾਮਿਆਂ ਦੀਆਂ ਕੰਮ - ਹਾਲਤਾਂ ਬਾਰੇ ਵਿਸਥਾਰਤ ਪੜਤਾਲ ਕਰਨ ਉਪਰੰਤ ਤੱਥ - ਖੋਜ ਰਿਪੋਰਟ ਜਾਰੀ ਕੀਤੀ ਗਈ । ਸਭਾ ਨੇ ਰਿਪੋਰਟ ਰਾਹੀਂ ਜਿੱਥੇ ਸ਼ਹਿਰ ਦੀ ਸਫ਼ਾਈ ਵਿਵਸਥਾ ਵਿਚ ਮੌਜੂਦ ਖ਼ਾਮੀਆਂ ਉਜਾਗਰ ਕੀਤੀਆਂ , ਉੱਥੇ ਸਫ਼ਾਈ ਕਾਮਿਆਂ ਨੂੰ ਦਰਪੇਸ਼ ਆਰਥਿਕ ਅਤੇ ਕੰਮਕਾਜੀ ਮੁਸ਼ਕਲਾਂ ਲਈ ਸਰਕਾਰੀ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾਇਆ । ਸਭਾ ਦੇ ਪ੍ਰਧਾਨ ਬੱਗਾ ਸਿੰਘ ਅਤੇ ਸਕੱਤਰ ਪ੍ਰਿਤਪਾਲ ਸਿੰਘ ਨੇ ਜਥੇਬੰਦੀ ਦੀ ਰਿਪੋਰਟ ਸਾਂਝੀ ਕਰਦਿਆਂ ਦੱਸਿਆ ਕਿ ਲਗਭਗ 750 ਕਿੱਲੋਮੀਟਰ ਸੜਕਾਂ ਵਾਲੇ ਬਠਿੰਡਾ ਸ਼ਹਿਰ ਵਿਚ ਕਰੀਬ 1250 ਸਫ਼ਾਈ ਕਰਮੀ ਕੰਮ ਕਰ ਰਹੇ ਹਨ , ਜਦਕਿ ਕਾਮਿਆਂ ਦੇ ਅਨੁਮਾਨ ਅਨੁਸਾਰ ਸਫ਼ਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਗਭਗ 1500 ਹੋਰ ਕਾਮਿਆਂ ਦੀ ਲੋੜ ਹੈ । ਇਸ ਤੋਂ ਇਲਾਵਾ ਸ਼ਹਿਰ ਦੀ ਸਫ਼ਾਈ ਲਈ ਵਰਤੇ ਜਾਂਦੇ 75 ਟਿੱਪਰਾਂ ਵਿਚੋਂ ਕਰੀਬ 50 ਟਿੱਪਰ ਖ਼ਰਾਬ ਹੋਣ ਦੀ ਗੱਲ ਸਾਹਮਣੇ ਆਈ ਹੈ । ਕਈ ਵਾਰ ਸਫ਼ਾਈ ਕਾਮਿਆਂ ਨੂੰ ਝਾੜੂ ਵਰਗਾ ਬੁਨਿਆਦੀ ਸਾਮਾਨ ਵੀ ਆਪਣੀ ਜੇਬ ਵਿਚੋਂ ਖ਼ਰੀਦਣਾ ਪੈਂਦਾ ਹੈ ਅਤੇ ਟਿੱਪਰਾਂ ਦੀ ਮੁਰੰਮਤ ਦਾ ਖਰਚਾ ਵੀ ਪਹਿਲਾਂ ਆਪਣੇ ਪੱਲਿਓਂ ਕਰਨਾ ਪੈਂਦਾ ਹੈ । ਸਭਾ ਨੇ ਆਪਣੀ ਰਿਪੋਰਟ ਵਿਚ ਠੇਕਾ ਪ੍ਰਣਾਲੀ ਖ਼ਤਮ ਕਰਕੇ ਲੋੜ ਅਨੁਸਾਰ ਪੱਕੀ ਭਰਤੀ ਕਰਨ , ਆਊਟਸੋਰਸਿੰਗ ਅਧੀਨ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ , ਤਨਖ਼ਾਹਾਂ ਸਮੇਂ ਸਿਰ ਜਾਰੀ ਕਰਨ , ਸਫ਼ਾਈ ਕਾਮਿਆਂ ਨੂੰ ਸੁਰੱਖਿਆ ਕਿੱਟਾਂ ਅਤੇ ਕੰਮ ਲਈ ਲੋੜੀਂਦਾ ਸਾਰਾ ਸਾਮਾਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ । ਇਸ ਤੋਂ ਇਲਾਵਾ ਖ਼ਰਾਬ ਟਿੱਪਰਾਂ ਦੀ ਮੁਰੰਮਤ ਲਈ ਪੱਕਾ ਪ੍ਰਬੰਧ ਕਰਨ ਅਤੇ ਮਹਿਲਾ ਸਫ਼ਾਈ ਕਾਮਿਆਂ ਲਈ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ’ ਤੇ ਵੀ ਜ਼ੋਰ ਦਿੱਤਾ ਗਿਆ ਹੈ । ਆਗੂਆਂ ਨੇ ਦੱਸਿਆ ਕਿ ਸਭਾ ਵਲੋਂ ਇਹ ਰਿਪੋਰਟ ਬਠਿੰਡਾ , ਤਲਵੰਡੀ ਸਾਬੋ ਅਤੇ ਰਾਮਪੁਰਾ ਫੂਲ ਵਿਚ ਸਫ਼ਾਈ ਕਾਮਿਆਂ , ਮੁਹੱਲਾ ਕਮੇਟੀਆਂ , ਭਰਾਤਰੀ ਜਥੇਬੰਦੀਆਂ ਅਤੇ ਸ਼ਹਿਰ ਵਾਸੀਆਂ ਵਿਚ ਵੰਡੀ ਜਾਵੇਗੀ , ਤਾਂ ਜੋ ਸਫ਼ਾਈ ਵਿਵਸਥਾ ਅਤੇ ਕਾਮਿਆਂ ਦੇ ਹੱਕਾਂ ਨਾਲ ਜੁੜੇ ਮੁੱਦਿਆਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ।