28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਹਰਿਆਣਾ ਸਿਵਲ ਸਰਵਿਸਿਜ਼ ਪ੍ਰੀਖਿਆ ’ਚੋਂ ਸਫਲ ਰਹਿਣ ਵਾਲੀ ਕਰੀਮੀ ਗਰਗ ਦਾ ਸਨਮਾਨ

ਮਾਨਸਾ, 27 ਅਕਤੂਬਰ (ਰਵੀ)- ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਨ ਵਾਲੀ ਸਥਾਨਕ ਸ਼ਹਿਰ ਦੀ ਜੰਮਪਲ ਕਰੀਮੀ ਗਰਗ ਦਾ ਕੇ. ਕੇ.

ਅਜੀਤ ਡੈਸਕ 28-10-2026
ਮਾਨਸਾ, 27 ਅਕਤੂਬਰ (ਰਵੀ)- ਹਰਿਆਣਾ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰਨ ਵਾਲੀ ਸਥਾਨਕ ਸ਼ਹਿਰ ਦੀ ਜੰਮਪਲ ਕਰੀਮੀ ਗਰਗ ਦਾ ਕੇ.ਕੇ. ਯੋਗਾ ਵੈੱਲਫੇਅਰ ਗਰੁੱਪ ਵਲੋਂ ਸਨਮਾਨ ਕੀਤਾ ਗਿਆ। ਬਾਲ ਭਵਨ ਮਾਨਸਾ ਵਿਖੇ ਕਰਵਾਏ ਸਮਾਗਮ ਮੌਕੇ ਗਰੁੱਪ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਕਰੀਮੀ ਨੇ ਸੂਬੇ ਭਰ ’ਚੋਂ ਚੌਥਾ ਸਥਾਨ ਹਾਸਲ ਕਰ ਕੇ ਮਾਅਰਕਾ ਮਾਰਿਆ ਹੈ, ਜੋ ਜ਼ਿਲ੍ਹਾ ਵਾਸੀਆਂ ਲਈ ਖ਼ੁਸ਼ੀ ਵਾਲੀ ਗੱਲ ਹੈ। ਇਸ ਮੌਕੇ ਉਪ ਯੋਗਾ ਅਧਿਆਪਕ ਰਜਨੀ ਸਿੰਗਲਾ, ਪੂਜਾ ਕਾਂਸਲ, ਸਤਵੰਤ ਸੱਤਾ, ਸੁਰਿੰਦਰ ਗੁਲਾਟੀ, ਨਰਿੰਦਰ ਜਿੰਦਲ, ਵਿਜੈ ਸ਼ਰਮਾ, ਰਜਿੰਦਰ ਸਿੰਗਲਾ, ਐਡਵੋਕੇਟ ਜਸਵੰਤ ਸਿੰਘ, ਭੂਸ਼ਨ ਮਿਤਵਾ, ਗਗਨ ਸਿੰਗਲਾ, ਵਿਸ਼ਾਲ ਜਿੰਦਲ, ਅਮਨਦੀਪ ਕੌਰ ਖਾਰਾ, ਮੋਨਿਕਾ ਮੋਨਾ, ਨੀਸ਼ਾ ਗਰਗ, ਸੀਮਾ ਸ਼ਰਮਾ, ਪੂਜਾ ਰਾਣੀ, ਰਿੰਪੀ ਰਾਣੀ, ਚਰਨਜੀਤ ਕੌਰ, ਦਲਵੀਰ ਕੌਰ, ਰਣਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਉਪ ਮੰਡਲ ਮੈਜਿਸਟਰੇਟਾਂ ਵਲੋਂ ਜ਼ਿਲ੍ਹੇ ’ਚ ਅਨਾਜ ਮੰਡੀਆਂ ਦਾ ਦੌਰਾ ਅਗਲੀ ਖ਼ਬਰ ਵਿਸ਼ਵ ਚੈਂਪੀਅਨਸ਼ਿਪ ਮਿਸ਼ਰਤ ਮਾਰਸ਼ਲ ਆਰਟਸ ’ਚ ਬੁਢਲਾਡਾ ਦੀ ਹਰਸਿਮਰਤ ਕੌਰ ਨੇ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।