28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮਾਂ-ਬੋਲੀ ਦੀ ਸੇਵਾ ’ਚ ਪੇਂਡੂ ਸਾਹਿਤ ਸਭਾ ਦਾ ਸ਼ਲਾਘਾਯੋਗ ਉਪਰਾਲਾ ਪੰਜਾਬੀ ’ਚੋਂ ਅੱਵਲ ਵਿਦਿਆਰਥੀ ਸਨਮਾਨਿਤ

ਬਾਲਿਆਂਵਾਲੀ, 27 ਅਕਤੂਬਰ (ਪੱਤਰ/ਪ੍ਰੇਰਕ)-ਅੰਗਰੇਜ਼ੀ ਦੀ ਚਕਾਚੌਂਧ ਵਿਚ ਆਪਣੀ ਮਾਂ-ਬੋਲੀ ਨੂੰ ਸਤਿਕਾਰਨਾ ਹੀ ਸੱਚੀ ਸੇਵਾ ਹੈ। ਇਸ ਭਾਵਨਾ ਤਹਿਤ ਪੇਂਡੂ ਸਾਹਿਤ ਸਭਾ (ਰਜਿ:) ਬਾਲਿਆਂਵਾਲੀ ਵਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ।

ਅਜੀਤ ਡੈਸਕ 28-10-2026
ਬਾਲਿਆਂਵਾਲੀ, 27 ਅਕਤੂਬਰ (ਪੱਤਰ/ਪ੍ਰੇਰਕ)-ਅੰਗਰੇਜ਼ੀ ਦੀ ਚਕਾਚੌਂਧ ਵਿਚ ਆਪਣੀ ਮਾਂ-ਬੋਲੀ ਨੂੰ ਸਤਿਕਾਰਨਾ ਹੀ ਸੱਚੀ ਸੇਵਾ ਹੈ। ਇਸ ਭਾਵਨਾ ਤਹਿਤ ਪੇਂਡੂ ਸਾਹਿਤ ਸਭਾ (ਰਜਿ:) ਬਾਲਿਆਂਵਾਲੀ ਵਲੋਂ ਕਵੀਸ਼ਰ ਮਾਘੀ ਸਿੰਘ ਗਿੱਲ ਯਾਦਗਾਰੀ ਅਤੇ ਬ੍ਰਿਗੇਡੀਅਰ ਬੰਤ ਸਿੰਘ ਮੈਮੋਰੀਅਲ ਸੁਵਿਧਾ ਕੇਂਦਰ ਅਤੇ ਕੰਪਿਊਟਰ ਸੈਂਟਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਸੁਖਮੰਦਰ ਸਿੰਘ ਚੱਠਾ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਸ਼ਾਮਿਲ ਹੋਏ। ਸਮਾਗਮ ਸੁਰਜੀਤ ਸਿੰਘ ਮਾਧੋਪੁਰੀ ਸਰਵ ਸ੍ਰੇਸ਼ਠ ਪੁਰਸਕਾਰ ਵਿਜੇਤਾ ਕੈਨੇਡਾ ਅਤੇ ਪਿੰਡ ਦੀਆਂ ਸਵਰਗਵਾਸੀ ਸ਼ਖ਼ਸੀਅਤਾਂ ਦਲਜੀਤ ਪਾਂਧੀ, ਪ੍ਰਿੰਸੀਪਲ ਸੁਖਦੇਵ ਸਿੰਘ ਦਰਦੀ, ਮਾ: ਦਰਸ਼ਨ ਸਿੰਘ ਸਿੱਧੂ, ਮਾ: ਮਨੋਹਰ ਲਾਲ ਗੁਪਤਾ, ਸ੍ਰੀਮਤੀ ਮਨਜੀਤ ਕੌਰ ਅਤੇ ਰਾਮ ਕਰਨ ਸਿੰਘ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਲਾਕੇ ਦੇ 16 ਪਿੰਡਾਂ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਦੇ ਉਨ੍ ਹਾਂ ਬੱਚਿਆਂ ਨੂੰ ਨਕਦ ਇਨਾਮ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ, ਜਿਨ੍ਹਾਂ ਨੇ ਪੰਜਾਬੀ ਵਿਸ਼ੇ ’ਚੋਂ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ ਜਦਕਿ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਸੁਖਮੰਦਰ ਸਿੰਘ ਚੱਠਾ ਨੇ ਏ. ਆਈ. ਦੇ ਯੁੱਗ ’ਚ ਅਧਿਆਪਕ ਦੀ ਕਦਰ ’ਤੇ ਚਾਨਣਾ ਪਾਇਆ ਅਤੇ ਸਭਾ ਦੇ ਉਪਰਾਲੇ ਦੀ ਰੱਜਵੀਂ ਸ਼ਲਾਘਾ ਕੀਤੀ। ਪ੍ਰਧਾਨਗੀ ਸੁਖਦਰਸ਼ਨ ਗਰਗ ਨੇ ਕੀਤੀ। ਇਸ ਮੌਕੇ ਜਸਵਿੰਦਰ ਸਿੰਘ ਹੇਅਰ ਦੀ ਪੁਸਤਕ ‘ਗਣਿਤ ਦੀ ਜੜ੍ਹ’ ਲੋਕ-ਅਰਪਣ ਕੀਤੀ ਗਈ, ਜਿਸ ਬਾਰੇ ਮਾ: ਗੁਰਵਿੰਦਰ ਸਿੰਘ ਸਿੱਧੂ ਤੇ ਲੇਖਕ ਨੇ ਕਿਤਾਬ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਜੀਤ ਸਿੰਘ ਚਹਿਲ, ਅਜਮੇਰ ਸਿੰਘ ਦੀਵਾਨਾ, ਸਤਪਾਲ ਸਿੰਘ ਗਿੱਲ, ਪ੍ਰੈੱਸ ਸਕੱਤਰ ਕੁਲਦੀਪ ਮਤਵਾਲਾ , ਪ੍ਰਚਾਰ ਸਕੱਤਰ ਗੁਰਤੇਜ ਸਿੰਘ, ਗੁਰਮੀਤ ਕੁਮਾਰ, ਕ੍ਰਿਸਟਲ ਸਿੰਘ, ਗੁਰਮੇਲ ਸਿੰਘ ਮੇਲਾ, ਸ੍ਰੀਮਤੀ ਹਰਜਿੰਦਰ ਕੌਰ, ਗੁਰਪ੍ਰੀਤ ਕੌਰ, ਮਾ. ਹਾਕਮ ਸਿੰਘ ਢੱਡੇ ਐੱਚ.ਟੀ. ਮਾ: ਨਿਰਭੈ ਸਿੰਘ ਐਚ. ਟੀ. ਹਾਜ਼ਰ ਸਨ। ਸਮਾਗਮ ਚ ਮੰਚ ਸੰਚਾਲਨ ਮਾ: ਜਗਨ ਨਾਥ ਨੇ ਬਾਖੂਬੀ ਨਿਭਾਇਆ।
ਪਿਛਲੀ ਖ਼ਬਰ ਵਿਸ਼ਵ ਚੈਂਪੀਅਨਸ਼ਿਪ ਮਿਸ਼ਰਤ ਮਾਰਸ਼ਲ ਆਰਟਸ ’ਚ ਬੁਢਲਾਡਾ ਦੀ ਹਰਸਿਮਰਤ ਕੌਰ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਅਤੇ ਕੇਂਦਰੀ ਭੂਜਲ ਬੋਰਡ, ਚੰਡੀਗੜ੍ਹ ਵਿਚਕਾਰ ਸਮਝੌਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।