28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਦਸਮੇਸ਼ ਸਕੂਲ ਦੀ ਹੈਂਡਬਾਲ ਖਿਡਾਰਨ ਹਰਮਨਦੀਪ ਕੌਰ ਦੀ ਨੈਸ਼ਨਲ ਪੱਧਰ ਲਈ ਚੋਣ

ਸਰਦੂਲਗੜ੍ਹ, 27 ਅਕਤੂਬਰ (ਜੀ. ਐਮ.

ਅਜੀਤ ਡੈਸਕ 28-10-2026
ਸਰਦੂਲਗੜ੍ਹ, 27 ਅਕਤੂਬਰ (ਜੀ.ਐਮ.ਅਰੋੜਾ)- ਸਥਾਨਕ ਦਸਮੇਸ਼ ਕਾਨਵੈਂਟ ਸਕੂਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਹਰਮਨਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਵਾਸੀ ਫੱਤਾ ਮਲੋਕਾ ਨੇ ਮਾਨਸਾ ਜਿਲ੍ਹੇ ਵਲੋਂ ਬਠਿੰਡਾ ਵਿਖੇ ਹੋਈ ਪੰਜਾਬ ਸਟੇਟ ਅੰਡਰ-14 ਹੈਂਡਬਾਲ ਸਕੂਲੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਖਿਡਾਰਨ ਨੇ ਪਲੇਇੰਗ ਸੈਟ ’ਚ ਹੈਂਡਬਾਲ ਖੇਡਦਿਆਂ ਬਹੁਤ ਵਧੀਆ ਗੋਲ-ਕੀਪਰ ਰਹਿੰਦਿਆਂ ਜਲੰਧਰ ਵਿਰੁੱਧ 15 ਗੋਲ ਰੋਕੇ, ਨਵਾਂ ਸ਼ਹਿਰ ਵਿਰੁੱਧ 18, ਸੰਗਰੂਰ ਵਿਰੁੱਧ 15, ਸੈਮੀਫਾਈਨਲ ਮੈਚ ’ਚ ਪਟਿਆਲਾ ਵਿਰੁੱਧ 13 ਅਤੇ ਫਾਈਨਲ ਮੁਕਾਬਲੇ ’ਚ ਬਠਿੰਡਾ ਵਿਰੁੱਧ 10 ਗੋਲ ਰੋਕ ਕੇ ਇਹ ਮੁਕਾਮ ਹਾਸਲ ਕੀਤਾ। ਉਸ ਦੇ ਗੋਲ-ਕੀਪਰ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਪੰਜਾਬ ਸਟੇਟ ਵਲੋਂ ਨੈਸ਼ਨਲ ਖੇਡਣ ਲਈ ਚੋਣ ਹੋਈ। ਸਕੂਲ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਅਤੇ ਦਿਲਮੋਹਿਤ ਸਿੰਘ ਸੰਧੂ ਨੇ ਹਰਮਨਦੀਪ ਤੇ ਹੈਂਡਬਾਲ ਕੋਚ ਜਸਦੀਪ ਜੱਸੀ, ਗੁਰਸੇਵਕ ਸਿੰਘ ਅਤੇ ਅਵਤਾਰ ਸਿੰਘ ਨੂੰ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਦੀਸ਼ਾ ਰਾਣੀ ਨੇ ਤੀਰਅੰਦਾਜ਼ੀ ’ਚ ਸੋਨ ਤਗਮਾ ਹਾਸਿਲ ਕੀਤਾ ਅਗਲੀ ਖ਼ਬਰ ਝੋਟਾ ਹੱਤਿਆ ਮਾਮਲੇ ’ਚ ਤਿੰਨਕੋਨੀ ਮਾਨਸਾ ਵਿਖੇ ਲਗਾਇਆ ਧਰਨਾ 15ਵੇਂ ਦਿਨ ’ਚ ਦਾਖਲ ਲੋਕ ਵੱਡੀ ਗਿਣਤੀ ’ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।