27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਭਾਕਿਯੂ (ਉਗਰਾਹਾਂ) ਵਲੋਂ ਫਾਈਨਾਂਸ ਕੰਪਨੀ ਦੇ ਦਫ਼ਤਰ ਦਾ ਗੇਟ ਬੰਦ ਕਰ ਕੇ ਧਰਨਾ

ਮਾਨਸਾ, 26 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਇਕ ਫਾਈਨਾਂਸ ਕੰਪਨੀ ਵਲੋਂ ਮਾਨਸਾ ਦੇ ਕਿਸਾਨ ਦੀ ਕੰਬਾਈਨ ਫੜ ਕੇ ਰਸਤੇ ’ਚ ਚੋਰੀ ਕੀਤਾ ਸਾਮਾਨ ਬਰਾਮਦ ਕਰਵਾਉਣ ਲਈ ਕੰਪਨੀ ਦੇ ਦਫ਼ਤਰ ਦਾ ਗੇਟ ਬੰਦ ਕਰ ਕੇ ਧਰਨਾ ਲਗਾਇਆ ਗਿਆ। ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਕਿਸਾਨ ਜਸਪ੍ਰੀਤ ਸਿੰਘ ਵਲੋਂ ਕੰਪਨੀ ਤੋਂ 2024 ’ਚ 22 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੀਆਂ 2 ਕਿਸ਼ਤਾਂ ਭਰ ਦਿੱਤੀਆਂ ਸਨ।

ਅਜੀਤ ਡੈਸਕ 27-09-2026
ਮਾਨਸਾ, 26 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਇਕ ਫਾਈਨਾਂਸ ਕੰਪਨੀ ਵਲੋਂ ਮਾਨਸਾ ਦੇ ਕਿਸਾਨ ਦੀ ਕੰਬਾਈਨ ਫੜ ਕੇ ਰਸਤੇ ’ਚ ਚੋਰੀ ਕੀਤਾ ਸਾਮਾਨ ਬਰਾਮਦ ਕਰਵਾਉਣ ਲਈ ਕੰਪਨੀ ਦੇ ਦਫ਼ਤਰ ਦਾ ਗੇਟ ਬੰਦ ਕਰ ਕੇ ਧਰਨਾ ਲਗਾਇਆ ਗਿਆ। ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੇ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਕਿਸਾਨ ਜਸਪ੍ਰੀਤ ਸਿੰਘ ਵਲੋਂ ਕੰਪਨੀ ਤੋਂ 2024 ’ਚ 22 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਦੀਆਂ 2 ਕਿਸ਼ਤਾਂ ਭਰ ਦਿੱਤੀਆਂ ਸਨ। ਤੀਜੀ ਕਿਸ਼ਤ ਟੁੱਟਣ ਕਰ ਕੇ ਕੰਪਨੀ ਦੇ ਅਧਿਕਾਰੀਆਂ ਨੇ ਕਿਸਾਨ ਤੋਂ ਕੰਬਾਈਨ ਫੜ ਕੇ ਆਪਣੇ ਯਾਰਡ ਲੁਧਿਆਣਾ ਵਿਖੇ ਲਗਾ ਦਿੱਤੀ। ਮਸਲਾ ਜਥੇਬੰਦੀ ਦੇ ਧਿਆਨ ’ਚ ਆਉਣ ’ਤੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਕਿ ਕਿਸਾਨ ਆਪਣੀ ਰਹਿੰਦੀ ਕਿਸ਼ਤ ਭਰ ਦੇਵੇਗਾ। ਕੰਪਨੀ ਕਿਸਾਨ ਦੀ ਕੰਬਾਈਨ ਵਾਪਸ ਕਰ ਦੇਵੇਗੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਜਦੋਂ ਕੰਬਾਈਨ ਮਾਨਸਾ ਤੋਂ ਲੁਧਿਆਣੇ ਲਿਜਾਈ ਜਾ ਰਹੀ ਸੀ ਤਾਂ ਰਸਤੇ ’ਚ ਪਿੰਡ ਰੂੜੇਕੇ ਕੋਲ ਕੰਬਾਈਨ ਖੜ੍ਹਾ ਕੇ 12 ਪੁਰਜ਼ੇ ਬਦਲ ਕੇ ਪੁਰਾਣੇ ਪਾ ਦਿੱਤੇ ਗਏ। ਕੰਪਨੀ ਅਧਿਕਾਰੀਆਂ ਨਾਲ ਪੁਲਿਸ ਦੀ ਹਾਜ਼ਰੀ ’ਚ ਸਮਝੌਤਾ ਹੋਇਆ ਕਿ ਚੋਰੀ ਹੋਏ ਸਮਾਨ ਦੇ 2 ਲੱਖ ਰੁਪਏ ਫਾਈਨਾਂਸ ਕੰਪਨੀ ਭੁਗਤੇਗੀ। ਇਸ ਉਪਰੰਤ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਭਾਨ ਸਿੰਘ ਬਰਨਾਲਾ, ਮਹਿੰਦਰ ਸਿੰਘ ਖੜਕ ਸਿੰਘ ਵਾਲਾ, ਲਾਭ ਸਿੰਘ ਖੋਖਰ, ਸੁਖਦੇਵ ਸਿੰਘ ਬੁਰਜ ਹਰੀ, ਜਸਵੰਤ ਸਿੰਘ ਉੱਭਾ, ਸੁਰਜੀਤ ਸਿੰਘ ਕੋਟ ਲੱਲੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਬੁੱਧ ਰਾਮ ਵਲੋਂ ਬਰੇਟਾ ’ਚ ਆਮ ਆਦਮੀ ਪਾਰਕ ਦਾ ਉਦਘਾਟਨ ਅਗਲੀ ਖ਼ਬਰ ਪੰਜਾਬੀ ਲਿਖਾਰੀ ਸਭਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 2 ਅਕਤੂਬਰ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।