08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੀ.ਪੀ.ਡੀ.ਐਲ ਨੇ ਸਾਰੰਗਪੁਰ ’ਚ ਖੋਲ੍ਹਿਆ ਨਵਾਂ ਕੇਂਦ

ਚੰਡੀਗੜ੍ਹ, 7 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਬਿਜਲੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਹੁਣ ਸਾਰੰਗਪੁਰ, ਖੁੱਡਾ ਲਾਹੌਰਾ, ਖੁੱਡਾ ਜੱਸੂ ਤੇ ਧਨਾਸ ਦੇ ਖਪਤਕਾਰਾਂ ਨੂੰ ਦੂਰ ਨਹੀਂ ਜਾਣਾ ਪਵੇਗਾ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.

ਸੀ.ਪੀ.ਡੀ.ਐਲ ਵਲੋਂ ਸਾਰੰਗਪੁਰ ਸਬ-ਸਟੇਸ਼ਨ ਵਿਖੇ ਸ਼ੁਰੂ ਕੀਤੇ ਗਏ ਨਵੇਂ ਸ਼ਿਕਾਇਤ ਕੇਂਦਰ ਦੀ ਇਮਾਰਤ ਦੀ ਤਸਵੀਰ। ਅਜੀਤ ਤਸਵੀਰ। 08-10-2026
ਚੰਡੀਗੜ੍ਹ, 7 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਬਿਜਲੀ ਸਪਲਾਈ ਨਾਲ ਜੁੜੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ ਹੁਣ ਸਾਰੰਗਪੁਰ, ਖੁੱਡਾ ਲਾਹੌਰਾ, ਖੁੱਡਾ ਜੱਸੂ ਤੇ ਧਨਾਸ ਦੇ ਖਪਤਕਾਰਾਂ ਨੂੰ ਦੂਰ ਨਹੀਂ ਜਾਣਾ ਪਵੇਗਾ। ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.ਪੀ.ਡੀ.ਐਲ) ਨੇ ਇਨ੍ਹਾਂ ਇਲਾਕਿਆਂ ਦੇ ਕਰੀਬ 16 ਹਜ਼ਾਰ ਖਪਤਕਾਰਾਂ ਦੀ ਸਹੂਲਤ ਲਈ ਸਾਰੰਗਪੁਰ ਸਬ-ਸਟੇਸ਼ਨ ਵਿਖੇ ਨਵਾਂ ਸ਼ਿਕਾਇਤ ਕੇਂਦਰ ਸ਼ੁਰੂ ਕੀਤਾ ਹੈ। ਇੱਥੇ ਖਪਤਕਾਰ ਬਿਜਲੀ ਸਪਲਾਈ ’ਚ ਵਿਘਨ, ਵੋਲਟੇਜ ’ਚ ਉਤਾਰ-ਚੜ੍ਹਾਅ ਸਮੇਤ ਹੋਰ ਸਮੱਸਿਆਵਾਂ ਸਬੰਧੀ ਆਪਣੀਆਂ ਸ਼ਿਕਾਇਤਾਂ ਸਿੱਧੇ ਦਰਜ ਕਰਵਾ ਸਕਣਗੇ। ਸੀ.ਪੀ.ਡੀ.ਐਲ ਵਲੋਂ ਸ਼ੁਰੂ ਕੀਤੇ ਇਸ ਕੇਂਦਰ ਦਾ ਉਦੇਸ਼ ਖਪਤਕਾਰਾਂ ਨੂੰ ਬਿਜਲੀ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਸਥਾਨਕ ਪੱਧਰ ’ਤੇ ਸਹੂਲਤ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਨਿਪਟਾਰਾ ਯਕੀਨੀ ਬਣਾਉਣਾ ਹੈ। ਸਾਰੰਗਪੁਰ ਸਬ-ਸਟੇਸ਼ਨ ਵਿਖੇ ਬਣਾਏ ਗਏ ਇਸ ਸ਼ਿਕਾਇਤ ਕੇਂਦਰ ਤੋਂ ਸਾਰੰਗਪੁਰ ਤੋਂ ਇਲਾਵਾ ਖੁੱਡਾ ਲਾਹੌਰਾ, ਖੁੱਡਾ ਜੱਸੂ ਅਤੇ ਧਨਾਸ ਦੇ ਖਪਤਕਾਰ ਲਾਭ ਲੈ ਸਕਣਗੇ। ਖਪਤਕਾਰ ਕੇਂਦਰ ’ਤੇ ਪਹੁੰਚ ਕੇ ਬਿਜਲੀ ਸਪਲਾਈ ’ਚ ਵਿਘਨ, ਘੱਟ ਜਾਂ ਵੱਧ ਵੋਲਟੇਜ, ਵੋਲਟੇਜ ’ਚ ਉਤਾਰ-ਚੜ੍ਹਾਅ ਅਤੇ ਬਿਜਲੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਦੀ ਸ਼ਿਕਾਇਤ ਦਰਜ ਕਰਵਾ ਸਕਣਗੇ। ਇਸ ਨਾਲ ਖਪਤਕਾਰਾਂ ਨੂੰ ਆਪਣੀ ਸਮੱਸਿਆ ਸਬੰਧਤ ਕਰਮਚਾਰੀਆਂ ਤੱਕ ਸਿੱਧੀ ਪਹੁੰਚਾਉਣ ਅਤੇ ਉਸ ਦੇ ਹੱਲ ਲਈ ਲੋੜੀਂਦੀ ਸਹਾਇਤਾ ਪ੍ਰਾਪਤ ਕਰਨ ਦੀ ਸਹੂਲਤ ਮਿਲੇਗੀ। ਇਸ ਪਹਿਲ ਬਾਰੇ ਸੀ.ਪੀ.ਡੀ.ਐਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਬ੍ਰਜੇਸ਼ ਕੁਮਾਰ ਨੇ ਕਿਹਾ ਕਿ ਨਵਾਂ ਸ਼ਿਕਾਇਤ ਕੇਂਦਰ ਖਪਤਕਾਰਾਂ ਨੂੰ ਬਿਹਤਰ ਅਤੇ ਵਧੇਰੇ ਸੁਵਿਧਾਜਨਕ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਆਪਣੀਆਂ ਬਿਜਲੀ ਅਤੇ ਵੋਲਟੇਜ ਸਬੰਧੀ ਸ਼ਿਕਾਇਤਾਂ ਸਿੱਧੇ ਦਰਜ ਕਰਵਾਉਣ ਦੀ ਸਹੂਲਤ ਮਿਲਣ ਨਾਲ ਸ਼ਿਕਾਇਤ ਨਿਪਟਾਰੇ ਦੀ ਪ੍ਰਕਿਰਿਆ ਹੋਰ ਸੁਚਾਰੂ ਹੋਵੇਗੀ। ਉਨ੍ਹਾਂ ਕਿਹਾ ਕਿ ਖਪਤਕਾਰ ਸੇਵਾਵਾਂ ਨੂੰ ਉਨ੍ਹਾਂ ਦੇ ਹੋਰ ਨੇੜੇ ਲਿਆਉਣ ਦੇ ਨਾਲ-ਨਾਲ ਇਸ ਕੇਂਦਰ ਰਾਹੀਂ ਸੀ.ਪੀ.ਡੀ.ਐਲ ਦੀਆਂ ਫ਼ੀਲਡ ਟੀਮਾਂ ਅਤੇ ਖਪਤਕਾਰਾਂ ਵਿਚਕਾਰ ਤਾਲਮੇਲ ਵੀ ਬਿਹਤਰ ਹੋਵੇਗਾ। ਇਸ ਨਾਲ ਬਿਜਲੀ ਸਪਲਾਈ ਅਤੇ ਵੋਲਟੇਜ ਨਾਲ ਸਬੰਧਤ ਸਮੱਸਿਆਵਾਂ ਦੇ ਸਮੇਂ ਸਿਰ ਨਿਪਟਾਰੇ ’ਚ ਮਦਦ ਮਿਲਣ ਦੀ ਉਮੀਦ ਹੈ। ਸੀ.ਪੀ.ਡੀ.ਐਲ ਨੇ ਖਪਤਕਾਰਾਂ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਸਟਮਰ ਕੇਅਰ ਸੇਵਾ ਦੀ ਸਹੂਲਤ ਵੀ ਦਿੱਤੀ ਹੋਈ ਹੈ। ਖਪਤਕਾਰ 9240216666 ਨੰਬਰ ’ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਸੇ ਨੰਬਰ ’ਤੇ ਵਾਟਸਐਪ ਰਾਹੀਂ ‘ਹਾਏ’ ਭੇਜ ਕੇ ਵੀ ਬਿਜਲੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।
ਪਿਛਲੀ ਖ਼ਬਰ ਮੁਹਾਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਕੁਝ ਸਕੂਲਾਂ ਨੇ ਵਿਦਿਆਰਥੀਆਂ ਨੂੰ ਘਰ ਭੇਜਣ ਦਾ ਲਿਆ ਫ਼ੈਸਲਾ ਅਗਲੀ ਖ਼ਬਰ ਆਨਲਾਈਨ ਟਰੇਡਿੰਗ ਦੇ ਨਾਂਅ ’ ਤੇ 19.12 ਲੱਖ ਰੁੁਪਏ ਦੀ ਠੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।