27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਚੰਡੀਗੜ੍ਹ ਦੇ ਕਲਾਗ੍ਰਾਮ ਵਿਖੇ 10-ਰੋਜ਼ਾ ਸਾਲਾਨਾ ਰਾਸ਼ਟਰੀ ਦਸਤਕਾਰੀ ਮੇਲੇ ਦਾ ਆਗਾਜ਼

ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ)-ਭਾਰਤ ਸਰਕਾਰ ਦੇ ਨੌਰਥ ਜ਼ੋਨ ਕਲਚਰਲ ਸੈਂਟਰ (ਐਨ. ਜੈਡ.

ਅਜੀਤ ਡੈਸਕ 28-11-2026
ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ)-ਭਾਰਤ ਸਰਕਾਰ ਦੇ ਨੌਰਥ ਜ਼ੋਨ ਕਲਚਰਲ ਸੈਂਟਰ (ਐਨ. ਜੈਡ. ਸੀ. ਸੀ.), ਪਟਿਆਲਾ ਵਲੋਂ ਚੰਡੀਗੜ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ‘ਚੰਡੀਗੜ੍ਹ ਰਾਸ਼ਟਰੀ ਦਸਤਕਾਰੀ ਮੇਲੇ’ ਦੇ 16ਵੇਂ ਸੰਸਕਰਨ ਦੀ ਸ਼ੁਰੂਆਤ ਇਥੇ ਕਲਾਗ੍ਰਾਮ ਵਿਖੇ ਸ਼ਾਨੋ-ਸ਼ੌਕਤ ਨਾਲ ਹੋਈ। ਇਸ 10- ਰੋਜ਼ਾ ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਤਾੜੀਆਂ ਦੀ ਗੂੰਜ ਵਿਚ ‘ਨਗਾਰਾ’ ਵਜਾ ਕੇ ਕੀਤਾ। ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਦਿਲਚਸਪ ਸੱਭਿਆਚਾਰਕ ਪੇਸ਼ਕਾਰੀਆਂ ਹੋਈਆਂ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਸੱਭਿਆਚਾਰਕ ਕੇਂਦਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਥਾਪਤ ਤੇ ਉੱਭਰਦੇ ਕਲਾਕਾਰਾਂ ਤੇ ਦਸਤਕਾਰਾਂ ਨੂੰ ਇਕ ਮੰਚ ਪ੍ਰਦਾਨ ਕਰਕੇ, ਦੇਸ਼ ਭਰ ਵਿਚ ਲੁਪਤ ਹੋ ਰਹੀ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਸੰਭਾਲਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਐਨ. ਜੈਡ. ਸੀ. ਸੀ. ਦੇ ਡਾਇਰੈਕਟਰ ਅਸ਼ਵਿਨ ਐਮ. ਦਲਵੀ ਨੇ ਕਿਹਾ ਕਿ ਦੇਸ਼ ਭਰ ਦੇ ਸੱਭਿਆਚਾਰਕ ਕੇਂਦਰਾਂ ਤੇ ਕਲਾਕਾਰਾਂ ਵਿਚਕਾਰ ਇਕ ਵਿਸ਼ੇਸ਼ ਆਪਸੀ ਰਿਸ਼ਤਾ ਅਤੇ ਸਾਂਝ ਹੈ। ਉਨ੍ਹਾਂ ਦੱਸਿਆ ਕਿ ਇਸ ਸਥਾਨ ’ਤੇ 25 ਰਾਜਾਂ ਦੇ ਵਿਰਾਸਤੀ ਸਟਾਲ ਲਗਾਏ ਗਏ ਹਨ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ’ਚ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ; ਰਾਜਪਾਲ ਦੇ ਵਧੀਕ ਮੁੱਖ ਸਕੱਤਰ (ਏ. ਸੀ. ਐਸ.) ਵੀ.ਪੀ. ਸਿੰਘ; ਚੰਡੀਗੜ੍ਹ ਦੇ ਸਕੱਤਰ (ਸੱਭਿਆਚਾਰ) ਸਈਅਦ ਆਬਿਦ ਰਸ਼ੀਦ ਸ਼ਾਹ; ਚੰਡੀਗੜ੍ਹ ਦੇ ਸੱਭਿਆਚਾਰਕ ਮਾਮਲਿਆਂ ਦੇ ਡਾਇਰੈਕਟਰ ਨਵੀਨ ਰੱਟੂ; ਅਤੇ ਐਨ.ਜ਼ੈਡ.ਸੀ.ਸੀ ਦੇ ਡਾਇਰੈਕਟਰ ਡਾ. ਅਸ਼ਵਿਨ ਐਮ. ਦਲਵੀ ਆਦਿ ਨੇ ਸ਼ਿਰਕਤ ਕੀਤੀ। ‘ਚੰਡੀਗੜ੍ਹ - ਸੱਭਿਆਚਾਰਾਂ ਦਾ ਸੰਗਮ’ ਵਿਸ਼ੇ ’ਤੇ ਆਧਾਰਿਤ ਇਸ ਸ਼ਾਨਦਾਰ ਪੇਸ਼ਕਾਰੀ ਦੌਰਾਨ, ਵੱਖ-ਵੱਖ ਰਾਜਾਂ ਦੇ 250 ਕਲਾਕਾਰਾਂ ਨੇ ਪ੍ਰਸਿੱਧ ਕੋਰੀਓਗ੍ਰਾਫਰ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਲੋਕ-ਨਾਚਾਂ ਅਤੇ ਸ਼ਾਸਤਰੀ ਨਾਚਾਂ ਦਾ ਇੱਕ ਅਦਭੁਤ ਪ੍ਰਦਰਸ਼ਨ ਕੀਤਾ।ਬਰਸਾਨਾ ਤੋਂ ਆਈਆਂ ਦੀਦੀ ਸਾਧਵੀ ਪੂਰਨਿਮਾ ਨੇ ਆਪਣੀ ਰੂਹਾਨੀ ਆਵਾਜ਼ ਵਿਚ ਭਜਨ ਗਾਇਨ ਕਰਕੇ ਕਲਾਗ੍ਰਾਮ ਦੇ ਵਿਸ਼ਾਲ ਮੈਦਾਨ ਨੂੰ ਭਗਤੀ ਦੇ ਰੰਗ ਵਿਚ ਰੰਗ ਦਿੱਤਾ।
ਪਿਛਲੀ ਖ਼ਬਰ ਯੂ. ਟੀ. ਦੇ ਹੋਮ ਸੈਕਟਰੀ ਮਨਦੀਪ ਸਿੰਘ ਬਰਾੜ ਵਲੋਂ ਡਾ. ਅਨੁਪਮ ਜੈਨ ਦੀ ਪੁਸਤਕ ‘ਦ ਆਰਟ ਆਫ ਬੈਲੈਂਸਿੰਗ: ਮਦਰ, ਵਾਈਫ ਐਂਡ... ਅਗਲੀ ਖ਼ਬਰ ਹਵਾਈ ਹਮਲੇ ਦੀ ਐਮਰਜੈਂਸੀ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਮੌਕ ਡਰਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।