27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਯੂ. ਟੀ. ਦੇ ਹੋਮ ਸੈਕਟਰੀ ਮਨਦੀਪ ਸਿੰਘ ਬਰਾੜ ਵਲੋਂ ਡਾ. ਅਨੁਪਮ ਜੈਨ ਦੀ ਪੁਸਤਕ ‘ਦ ਆਰਟ ਆਫ ਬੈਲੈਂਸਿੰਗ: ਮਦਰ, ਵਾਈਫ ਐਂਡ ਐਂਟਰਪ੍ਰੇਨਿਓਰ’ ਲੋਕ ਅਰਪਣ

ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ)-ਪ੍ਰਸਿੱਧ ਉਦਯੋਗਪਤੀ, ਸਿੱਖਿਆ ਸ਼ਾਸਤਰੀ ਤੇ ਸਮਾਜ ਸੇਵਿਕਾ ਡਾ. ਅਨੁਪਮ ਜੈਨ ਦੀ ਪੁਸਤਕ ‘ਦ ਆਰਟ ਆਫ ਬੈਲੈਂਸਿੰਗ: ਮਦਰ, ਵਾਈਫ ਐਂਡ ਐਂਟਰਪ੍ਰੇਨਿਓਰ’ ਦਾ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਮ ਸੈਕਟਰੀ ਮਨਦੀਪ ਸਿੰਘ ਬਰਾੜ ਨੇ ਸੀ.

ਅਜੀਤ ਡੈਸਕ 28-11-2026
ਚੰਡੀਗੜ੍ਹ, 27 ਨਵੰਬਰ (ਅਜਾਇਬ ਸਿੰਘ ਔਜਲਾ)-ਪ੍ਰਸਿੱਧ ਉਦਯੋਗਪਤੀ, ਸਿੱਖਿਆ ਸ਼ਾਸਤਰੀ ਤੇ ਸਮਾਜ ਸੇਵਿਕਾ ਡਾ. ਅਨੁਪਮ ਜੈਨ ਦੀ ਪੁਸਤਕ ‘ਦ ਆਰਟ ਆਫ ਬੈਲੈਂਸਿੰਗ: ਮਦਰ, ਵਾਈਫ ਐਂਡ ਐਂਟਰਪ੍ਰੇਨਿਓਰ’ ਦਾ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਮ ਸੈਕਟਰੀ ਮਨਦੀਪ ਸਿੰਘ ਬਰਾੜ ਨੇ ਸੀ. ਆਈ. ਆਈ. ਨਾਰਥ, ਚੰਡੀਗੜ੍ਹ ਵਿਖੇ ਲੋਕ ਅਰਪਣ ਕੀਤਾ। ਇਸ ਮੌਕੇ ਸਾਬਕਾ ਆਈ. ਏ. ਐੱਸ. ਅਧਿਕਾਰੀ ਤੇ ਮੋਟੀਵੇਸ਼ਨਲ ਸਪੀਕਰ ਵਿਵੇਕ ਅਤਰੇ, ਚੰਡੀਗੜ੍ਹ ਦੀ ਸਾਬਕਾ ਮੇਅਰ ਹਰਪ੍ਰੀਤ ਕੌਰ ਬਬਲਾ, ਸਾਬਕਾ ਥਲ ਸੈਨਾ ਮੁਖੀ ਜਨਰਲ ਵੀ. ਪੀ. ਮਲਿਕ ਦੀ ਪਤਨੀ ਰੰਜਨਾ ਮਲਿਕ, ਸੀ.ਆਈ.ਆਈ. ਇੰਡੀਅਨ ਵੁਮੈਨ ਨੈੱਟਵਰਕ ਦੀ ਸਾਬਕਾ ਚੇਅਰਪਰਸਨ ਰੀਤਿੰਦਰ ਕੋਹਲੀ, ਡਾ. ਅਨੁਪਮ ਜੈਨ ਦੇ ਪਤੀ ਅਤੇ ਪ੍ਰਮੁੱਖ ਉਦਯੋਗਪਤੀ ਰਾਕੇਸ਼ ਜੈਨ ਦੇ ਨਾਲ ਸੂਰਿਆ ਕਰਨ ਜੈਨ ਅਤੇ ਆਇਨਾ ਸਮੇਤ ਵੱਖ ਵੱਖ ਖੇਤਰਾਂ ਦੀਆਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਪੁਸਤਕ ਦੇ ਲੋਕ ਅਰਪਣ ਤੋਂ ਬਾਅਦ ਗੱਲਬਾਤ ਕਰਦਿਆਂ ਡਾ. ਅਨੁਪਮ ਜੈਨ ਨੇ ਕਿਹਾ ਕਿ ਇਸ ਪੁਸਤਕ ਰਾਹੀਂ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮਹਿਲਾਵਾਂ ਨੂੰ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਲਈ ਆਪਣੇ ਨਿੱਜੀ ਸੁਪਨਿਆਂ ਤੇ ਇੱਛਾਵਾਂ ਦਾ ਤਿਆਗ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ 100 ਪੰਨਿਆਂ ਦੀ ਇਸ ਕਿਤਾਬ ਵਿਚ ਕੁੱਲ 17 ਅਧਿਆਇ ਹਨ। ਡਾ. ਜੈਨ ਇਸ ਸਮੇਂ ਡਬਲਿਊ. ਆਈ. ਸੀ. ਸੀ. ਆਈ. (ਵੁਮੈਨਜ਼ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ) ਦੀ ਫਿਊਚਰ ਸਕਿੱਲਜ਼ ਐਂਡ ਡਿਜੀਟਲ ਇਨਕਲੂਜ਼ਨ ਕੌਂਸਲ ਦੀ ਕੌਮੀ ਪ੍ਰਧਾਨ ਹਨ। ਉਹ ਲਗਾਤਾਰ ਦੋ ਸਾਲ ਸੀ. ਆਈ. ਆਈ. ਇੰਡੀਅਨ ਵੁਮੈਨ ਨੈੱਟਵਰਕ (ਆਈ. ਡਬਲਿਊ. ਐੱਨ.) ਦੇ ਚੰਡੀਗੜ੍ਹ ਟ੍ਰਾਈਸਿਟੀ ਚੈਪਟਰ ਦੀ ਚੇਅਰਪਰਸਨ ਵੀ ਰਹਿ ਚੁੱਕੇ ਹਨ। ਪੁਸਤਕ ਲੋਕ ਅਰਪਣ ਸਮਾਰੋਹ ’ਚ ਇੰਸਟੀਚਿਊਟ ਫਾਰ ਦ ਬਲਾਈਂਡ ਦੇ ਚੇਅਰਮੈਨ ਦਿਨੇਸ਼ ਕੁਮਾਰ ਕਪਿਲਾ, ਟਾਈ ਵੁਮੈਨ ਵਿੰਗ ਦੀ ਚੇਅਰਪਰਸਨ ਪੂਜਾ ਨਈਅਰ, ਰਾਧਿਕਾ ਆਨੰਦ, ਰਿਤੂ ਸਿੰਗਲ, ਸਲਿਲ ਬਾਲੀ ਤੇ ਦੀਪਕ ਸੂਦ, ਰਜਤ ਭਟਨਾਗਰ, ਡਾ. ਪ੍ਰੀਤੀ ਜਿੰਦਲ, ਸ਼ਰਮਿਤਾ ਭਿੰਡਰ, ਮੁਬਾਰਕ ਸੰਧੂ, ਮੰਜੂ ਸ਼ਰਮਾ ਅਤੇ ਨੀਰੂ ਖੱਟਰ, ਚਰਨ ਸਿੰਘ ਭੰਡਾਰੀ, ਵਿਕਾਸ ਪੰਵਾਰ ਆਦਿ ਵੀ ਮੌਜੂਦ ਰਹੇ।
ਪਿਛਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਨੇ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਤਹਿਤ 3 ਪਿੰਡਾਂ ਦੇ 651 ਪਰਿਵਾਰਾਂ ਨੂੰ ਸੌਂਪੇ ਪ੍ਰਾਪਰਟੀ ਕਾਰ... ਅਗਲੀ ਖ਼ਬਰ ਚੰਡੀਗੜ੍ਹ ਦੇ ਕਲਾਗ੍ਰਾਮ ਵਿਖੇ 10-ਰੋਜ਼ਾ ਸਾਲਾਨਾ ਰਾਸ਼ਟਰੀ ਦਸਤਕਾਰੀ ਮੇਲੇ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।