22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਛਿੰਝ ਕਮੇਟੀ ਮੈਂਬਰਾਂ ਨੇ ਕੁਸ਼ਤੀ ਦੰਗਲ ਕਰਵਾਉਣ ਦਾ ਲਿਆ ਫ਼ੈਸਲਾ

ਮਾਜਰੀ, 20 ਅਗਸਤ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਦੀ ਛਿੰਝ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਦੀ ਪ੍ਰਧਾਨਗੀ ‘ਚ ਕਮੇਟੀ ਮੈਂਬਰਾਂ ਤੇ ਪਿੰਡ ਦੇ ਪਤਵੰਤਿਆਂ ਦੀ ਅਹਿਮ ਮੀਟਿੰਗ ਹੋਈ। ਇਸ ਮੌਕੇ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਖਿਜ਼ਰਾਬਾਦ ਵਿਖੇ 12 ਤੇ 13 ਸਤੰਬਰ ਨੂੰ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ।

ਅਜੀਤ ਡੈਸਕ 21-08-2026
ਮਾਜਰੀ, 20 ਅਗਸਤ (ਕੁਲਵੰਤ ਸਿੰਘ ਧੀਮਾਨ)-ਇਤਿਹਾਸਕ ਕਸਬਾ ਖਿਜ਼ਰਾਬਾਦ ਦੀ ਛਿੰਝ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸੱਤਾ ਦੀ ਪ੍ਰਧਾਨਗੀ ‘ਚ ਕਮੇਟੀ ਮੈਂਬਰਾਂ ਤੇ ਪਿੰਡ ਦੇ ਪਤਵੰਤਿਆਂ ਦੀ ਅਹਿਮ ਮੀਟਿੰਗ ਹੋਈ। ਇਸ ਮੌਕੇ ਸਤਨਾਮ ਸਿੰਘ ਸੱਤਾ ਨੇ ਦੱਸਿਆ ਕਿ ਖਿਜ਼ਰਾਬਾਦ ਵਿਖੇ 12 ਤੇ 13 ਸਤੰਬਰ ਨੂੰ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਜਾਵੇਗਾ। 12 ਸਤੰਬਰ ਨੂੰ 80 ਕਿੱਲੋ ਅਤੇ 90 ਕਿੱਲੋ ਭਾਰ ਵਰਗ ਦੀਆਂ ਕੁਸ਼ਤੀਆਂ ਗੱਦਿਆਂ ‘ਤੇ ਹੋਣਗੀਆਂ, ਜਿਸ ‘ਚ ਭਾਰਤ ਦੇ ਨੈਸ਼ਨਲ ਪੱਧਰ ਦੇ ਪਹਿਲਵਾਨ ਹਿੱਸਾ ਲੈਣਗੇ। ਇਸੇ ਤਰ੍ਹਾਂ 13 ਸਤੰਬਰ ਨੂੰ ਦੁਪਹਿਰ 2 ਵਜੇ ਸੱਦੇ ਹੋਏ ਭਾਰਤ ਦੇ ਪ੍ਰਮੁੱਖ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ, ਜਿਸ ਦੌਰਾਨ ਝੰਡੀ ਦੇ ਪਹਿਲਵਾਨ ਦਿਨੇਸ਼ ਗੂਲੀਆ ਝੰਜਰ, ਸ਼ਾਨਵੀਰ ਕੁਹਾਲੀ, ਮੁਸਤਫਾ ਇਰਾਨ, ਜੌਂਟੀ ਗੁੱਜਰ ਦਿੱਲੀ, ਰਾਜੂ ਰਾਈਏਵਲ ਤਾਲੀਬ, ਬਾਬਾ ਫਲਾਈ, ਦਾਦਾ ਸੇਲਕੇ ਮਹਾਰਾਸ਼ਟਰ, ਛੋਟਾ ਸੁਦਾਮ ਹੁਸ਼ਿਆਰਪੁਰ, ਅੰਕਿਤ ਮਥੁਰਾ, ਨਰਿੰਦਰ ਖੰਨਾ, ਸਹਿਬਾਜਪੁਰ ਆਲਮਗੀਰ, ਗੁਰਜੀਤ ਮਗਰੋੜ ਹੋਣਗੇ, ਜਦਕਿ ਜੋੜ ਮੌਕੇ ‘ਤੇ ਹੀ ਮਿਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਮੁਕਾਬਲੇ ਦੌਰਾਨ ਕਮੇਟੀ ਦਾ ਫ਼ੈਸਲਾ ਅਟੱਲ ਹੋਵੇਗਾ।
ਪਿਛਲੀ ਖ਼ਬਰ ਕਾਂਗਰਸ ਦੇ ਪੰਜਾਬੀਆਂ ਨਾਲ ਵਿਸ਼ਵਾਸ਼ਘਾਤ ਨੇ ਸਿਰਜਿਆ ਪੰਜਾਬ ਅੰਦਰ ਕਤਲੋਗਾਰਦ ਦਾ ਬ੍ਰਿਤਾਂਤ : ਕਾਹਲੋਂ ਅਗਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਦੀ ਮਸ਼ਹੂਰੀ ਵਾਲੀ ਫਲੈਕਸ ਅੱਗੇ ਲੱਗੇ ਕੂੜੇ ਦੇ ਢੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।