21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੋ-ਖੋ ਮੁਕਾਬਲਿਆਂ ਦੀ ਚਤਾਮਲੀ ਵਿਖੇ ਸ਼ੁਰੂਆਤ

ਕੁਰਾਲੀ , 20 ਅਗਸਤ ( ਬਿੱਲਾ ਅਕਾਲਗੜ੍ਹੀਆ )- ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤਹਿਤ ਖੋ - ਖੋ ਦੇ ਮੁਕਾਬਲੇ ਅੱਜ ਨਜ਼ਦੀਕੀ ਪਿੰਡ ਚਤਾਮਲੀ ਦੇ ਸਰਕਾਰੀ ਹਾਈ ਸਕੂਲ ਵਿਖੇ ਸ਼ੁਰੂ ਹੋਏ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਧਰਮਿੰਦਰ ਸਿੰਘ ਭੰਗੂ ਅਤੇ ਜ਼ੋਨਲ ਸਕੱਤਰ ਸੁਰਮੁੱਖ ਸਿੰਘ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹਰਮੀਤ ਕੌਰ ਮੁੱਖ ਅਧਿਆਪਕਾ ਨੇ ਕਰਵਾਈ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।

ਅਜੀਤ ਡੈਸਕ 21-08-2026
ਕੁਰਾਲੀ , 20 ਅਗਸਤ ( ਬਿੱਲਾ ਅਕਾਲਗੜ੍ਹੀਆ )- ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤਹਿਤ ਖੋ - ਖੋ ਦੇ ਮੁਕਾਬਲੇ ਅੱਜ ਨਜ਼ਦੀਕੀ ਪਿੰਡ ਚਤਾਮਲੀ ਦੇ ਸਰਕਾਰੀ ਹਾਈ ਸਕੂਲ ਵਿਖੇ ਸ਼ੁਰੂ ਹੋਏ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੀਡੀਆ ਇੰਚਾਰਜ ਧਰਮਿੰਦਰ ਸਿੰਘ ਭੰਗੂ ਅਤੇ ਜ਼ੋਨਲ ਸਕੱਤਰ ਸੁਰਮੁੱਖ ਸਿੰਘ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਹਰਮੀਤ ਕੌਰ ਮੁੱਖ ਅਧਿਆਪਕਾ ਨੇ ਕਰਵਾਈ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ । ਉਨ੍ਹਾਂ ਦੱਸਿਆ ਕਿ ਖੋ - ਖੋ ਦੇ ਕਨਵੀਨਰ ਪਰਮਜੀਤ ਸਿੰਘ ਰਤਨਗੜ੍ਹ ਦੀ ਦੇਖ - ਰੇਖ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਦੇ 14 ਸਾਲਾ ਉਮਰ ਵਰਗ ‘ ਚ ਜ਼ੋਨ ਰੂਪਨਗਰ , ਨੂਰਪੁਰ ਬੇਦੀ , ਅਨੰਦਪੁਰ ਸਾਹਿਬ ਅਤੇ ਤਖ਼ਤਗੜ੍ਹ ਨੇ ਵਿਰੋਧੀ ਟੀਮਾਂ ਨੂੰ ਹਰਾ ਕੇ ਸੈਮੀ - ਫਾਈਨਲ ‘ ਚ ਪ੍ਰਵੇਸ਼ ਕੀਤਾ । ਇਸੇ ਤਰ੍ਹਾਂ ਉਮਰ ਵਰਗ 17 ਸਾਲ ‘ ਚ ਨੂਰਪੁਰ ਬੇਦੀ , ਮੋਰਿੰਡਾ , ਤਵਤਗੜ੍ਹ ਅਤੇ ਨੂਰਪੁਰ ਬੇਦੀ ਨੇ ਸੈਮੀ - ਫਾਈਨਲ ਪ੍ਰਵੇਸ਼ ਕੀਤਾ , ਜਦਕਿ 19 ਸਾਲਾ ਉਮਰ ਵਰਗ ‘ ਚ ਸ੍ਰੀ ਚਮਕੌਰ ਸਾਹਿਬ , ਤਖ਼ਤਗੜ੍ਹ ਨੇ ਅੱਜ ਹੋਏ ਮੈਚਾਂ ‘ ਚ ਸੈਮੀ - ਫਾਈਨਲ ਪ੍ਰਵੇਸ਼ ਕੀਤਾ । ਇਸ ਮੌਕੇ ਪਰਮਜੀਤ ਸਿੰਘ ਰਤਨਗੜ੍ਹ , ਗੁਰਤੇਜ ਸਿੰਘ , ਅਮਨਦੀਪ ਸਿੰਘ ਢੰਗਰਾਲੀ , ਗੁਰਇੰਦਰਜੀਤ ਸਿੰਘ ਮਾਨ , ਭਵਨਦੀਪ ਸਿੰਘ , ਸਰਬਜੀਤ ਕੌਰ , ਵਿਜੇ ਕੁਮਾਰ , ਗੁਰਪ੍ਰੀਤ ਕੌਰ , ਗੁਰਪ੍ਰਤਾਪ , ਸਤਮੀਤ ਕੌਰ , ਸਤਵੰਤ ਕੌਰ , ਗੁਰਦਰਸ਼ਨ ਕੌਰ , ਚਰਨਜੀਤ ਕੌਰ , ਸਤਨਾਮ ਸਿੰਘ ਗਾਰਡਨ ਵੈਲੀ , ਮਨਪ੍ਰੀਤ ਸਿੰਘ ਤੇ ਰਾਜ ਰਾਣੀ ਆਦਿ ਨੇ ਮੁਕਾਬਲਿਆਂ ਦੇ ਸਫ਼ਲਤਾਪੂਰਵਕ ਪ੍ਰਬੰਧਾਂ ‘ ਚ ਯੋਗਦਾਨ ਪਾਇਆ । ਸਤਬੀਰ ਸਿੰਘ ਨੂੰ ਲਾਇਆ ਰੋਹਤਕ ਦਾ ਡੀ.ਸੀ., ਤਿੰਨ ਆਈ.ਏ.ਐੱਸ. ਅਧਿਕਾਰੀਆਂ ਦਾ ਤਬਾਦਲਾ ਚੰਡੀਗੜ੍ਹ , 20 ਅਗਸਤ ( ਵਿਸ਼ੇਸ਼ ਪ੍ਰਤੀਨਿਧੀ )- ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਤਿੰਨ ਆਈ . ਏ . ਐੱਸ . ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ । ਆਯੁਸ਼ਮਾਨ ਭਾਰਤ - ਹਰਿਆਣਾ ਸਿਹਤ ਸੁਰੱਖਿਆ ਅਥਾਰਟੀ ਦੇ ਸੀ . ਈ . ਓ . ਸਤਬੀਰ ਸਿੰਘ ਨੂੰ ਰੋਹਤਕ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ ਹੈ । ਖਾਦ ਅਤੇ ਔਸ਼ਧੀ ਪ੍ਰਸ਼ਾਸਨ ਵਿਭਾਗ ਦੇ ਕਮਿਸ਼ਨਰ ਅਤੇ ਹਰਿਆਣਾ ਮੈਡੀਕਲ ਸਰਵਿਸਿਜ਼ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਮਨੋਜ ਕੁਮਾਰ ਨੂੰ ਆਯੁਸ਼ਮਾਨ ਭਾਰਤ - ਹਰਿਆਣਾ ਸਿਹਤ ਸੁਰੱਖਿਆ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ । ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੀ ਵਿਸ਼ੇਸ਼ ਸਕੱਤਰ , ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਮੈਂਬਰ ਸਕੱਤਰ ਅਤੇ ਹਰਿਆਣਾ ਮਹਿਲਾ ਵਿਕਾਸ ਨਿਗਮ ਦੀ ਮੈਨੇਜਿੰਗ ਡਾਇਰੈਕਟਰ ਸੁਸ੍ਰੀ ਪ੍ਰਤਿਮਾ ਚੌਧਰੀ ਨੂੰ ਹਰਿਆਣਾ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਸਕੱਤਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ ।
ਪਿਛਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਦੀ ਮਸ਼ਹੂਰੀ ਵਾਲੀ ਫਲੈਕਸ ਅੱਗੇ ਲੱਗੇ ਕੂੜੇ ਦੇ ਢੇਰ ਅਗਲੀ ਖ਼ਬਰ 70 ਵੀਂਆਂ ਜ਼ੋਨਲ ਸਕੂਲਜ਼ ਖੇਡਾਂ ’ਚ ਖ਼ਾਲਸਾ ਸਕੂਲ ਖਰੜ ਦੇ ਵਿਦਿਆਰਥੀਆਂ ਵੱਖ-ਵੱਖ ਖੇਡਾਂ ’ਚ ਛਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।