21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

70 ਵੀਂਆਂ ਜ਼ੋਨਲ ਸਕੂਲਜ਼ ਖੇਡਾਂ ’ਚ ਖ਼ਾਲਸਾ ਸਕੂਲ ਖਰੜ ਦੇ ਵਿਦਿਆਰਥੀਆਂ ਵੱਖ-ਵੱਖ ਖੇਡਾਂ ’ਚ ਛਾਏ

ਖਰੜ, 20 ਅਗਸਤ (ਗੁਰਮੁੱਖ ਸਿੰਘ ਮਾਨ)-70ਵੀਂ ਜ਼ੋਨਲ ਸਕੂਲਜ਼ ਖੇਡਾਂ ‘ਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਿੰ.

ਅਜੀਤ ਡੈਸਕ 21-08-2026
ਖਰੜ, 20 ਅਗਸਤ (ਗੁਰਮੁੱਖ ਸਿੰਘ ਮਾਨ)-70ਵੀਂ ਜ਼ੋਨਲ ਸਕੂਲਜ਼ ਖੇਡਾਂ ‘ਚ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਪ੍ਰਿੰ. ਜਸਵੀਰ ਸਿੰਘ ਧਨੋਆ ਨੇ ਦੱਸਿਆ ਕਿ ਸਕੂਲ ਦੀ ਪੀ. ਆਈ. ਆਈ. ਅਧਿਆਪਕ ਕਮਲਜੀਤ ਕੌਰ ਦੀ ਅਗਵਾਈ ਵਿਚ ਸਕੂਲ ਦੇ ਖਿਡਾਰੀਆਂ ਨੇ ਅੰਡਰ-17 ਤੇ 19 ਵਰਗ ਵਿਚ ਕਰਾਟੇ ਵਿਚ ਪਹਿਲਾ, ਅਥਲੈਟਿਕਸ ਵਿਚ ਰਜ਼ੀਆ ਨੇ 100 ਮੀਟਰ ਵਿਚ ਦੌੜ ‘ਚ ਦੂਜਾ, ਪ੍ਰਿਆ ਪਾਂਡੇ ਨੇ 200 ਮੀਟਰ ਦੌੜ ਵਿਚ ਤੀਜ਼ਾ, ਸਿਵਜੋਤ ਸਿੰਘ ਨੇ 800 ਮੀਟਰ ਦੌੜ ਵਿਚ ਤੀਜ਼ਾ, ਸ਼ਿਵਜੋਤ ਸਿੰਘ ਨੇ 3000 ਮੀਟਰ ਦੌੜ ਵਿਚ ਪਹਿਲਾ, ਪ੍ਰਭਨੂਰ ਸਿੰਘ ਨੇ ਹਰਡਲ ਦੌੜਾਂ ਵਿਚ ਪਹਿਲਾ, ਰਾਹੁਲ ਨੇ ਹਾਈ ਜੰਪ ਵਿਚ ਦੂਜਾ ਅਤੇ ਗੁਰਕਮਲ ਸਿੰਘ ਨੇ ਕੁਸ਼ਤੀ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਖਿਡਾਰੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਅਨੁਸ਼ਾਸ਼ਨ, ਮਿਹਨਤ, ਟੀਮ ਭਾਵਨ ਅਤੇ ਆਤਮ ਵਿਸ਼ਵਾਸ਼ ਨਾਲ ਖੇਡਦਿਆਂ ਸਕੂਲ ਅਤੇ ਮਾਪਿਆਂ ਦਾ ਨਾਂਅ ਚਮਕਾਇਆ ਹੈ। ਇਸ ਮੌਕੇ ਚਰਨਜੀਤ ਕੌਰ, ਰੁਪਿੰਦਰ ਕੌਰ ਤੇ ਸਿਮਰਨਜੀਤ ਕੌਰ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਖੋ-ਖੋ ਮੁਕਾਬਲਿਆਂ ਦੀ ਚਤਾਮਲੀ ਵਿਖੇ ਸ਼ੁਰੂਆਤ ਅਗਲੀ ਖ਼ਬਰ ਟ੍ਰੈਫ਼ਿਕ ਨਿਯਮਾਂ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।