29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੰਜਾਬ ਯੂਨੀਵਰਸਿਟੀ ਦੇ ਸੀ.ਡੀ.ਓ.ਈ. ਵਿਭਾਗ ਨੇ ਸਾਲਾਨਾ ਇਨਾਮ ਤੇ ਡਿਗਰੀ ਵੰਡ ਸਮਾਰੋਹ ਕਰਵਾਇਆ

ਸਮਾਰੋਹ ਦੌਰਾਨ ਵਿਦਿਆਰਥਣ ਨੂੰ ਡਿਗਰੀ ਦਿੰਦੇ ਹੋਏ ਗੁਰੂਗ੍ਰਾਮ ਯੂਨੀਵਰਸਿਟੀ ਹਰਿਆਣਾ ਦੇ ਉਪ ਕੁਲਪਤੀ ਪ੍ਰੋ. ਸੰਜੇ ਕੌਸ਼ਿਕ | ਨਾਲ ਸੀ.ਡੀ.ਓ.ਈ. ਦੇ ਡਾਇਰੈਕਟਰ ਪ੍ਰੋ. ਹਰਸ਼ ਗੰਧਰ ਤੇ ਹੋਰ | (ਸੱਜੇ) ਡਿਗਰੀ ਵੰਡ ਸਮਾਰੋਹ ਮੌਕੇ ਡਿਗਰੀਆਂ ਪ੍ਰਾਪਤ ਕਰਨ ਤੋਂ ਬਾਅਦ ਸਾਂਝੀ ਤਸਵੀਰ ਕਰਾਉਂਦੇ ਹੋਏ | ਤਸਵੀਰਾਂ : ਗੁਰਿੰਦਰ ਸਿੰਘ <br/> 22-05-2026
ਸਮਾਰੋਹ 'ਚ 135 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਇਨਾਮ ਵੰਡੇ
ਚੰਡੀਗੜ੍ਹ, 21 ਮਈ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਫ਼ਾਰ ਡਿਸਟੈਂਸ ਐਂਡ ਆਨਲਾਈਨ ਐਜੂਕੇਸ਼ਨ (ਸੀ.ਡੀ.ਓ.ਈ) ਨੇ ਅੱਜ ਅਕਾਦਮਿਕ ਸੈਸ਼ਨ 2024-25 ਲਈ 50ਵਾਂ ਸਾਲਾਨਾ ਇਨਾਮ-ਵੰਡ ਪ੍ਰੋਗਰਾਮ ਦੇ ਨਾਲ-ਨਾਲ ਆਪਣਾ 10ਵਾਂ ਸਾਲਾਨਾ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਇਸ ਵੱਕਾਰੀ ਸਮਾਰੋਹ ਦੌਰਾਨ ਕਲਾ, ਭਾਸ਼ਾਵਾਂ, ਵਣਜ ਅਤੇ ਪ੍ਰਬੰਧਨ, ਵਿਗਿਆਨ, ਲਾਇਬ੍ਰੇਰੀ ਵਿਗਿਆਨ ਤੇ ਸਿੱਖਿਆ ਫੈਕਲਟੀ ਦੇ 135 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਇਨਾਮ ਦਿੱਤੇ ਗਏ | ਸੀ.ਡੀ.ਓ.ਈ. ਦੇ ਡਾਇਰੈਕਟਰ ਪ੍ਰੋ. ਹਰਸ਼ ਗੰਧਰ ਦੁਆਰਾ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ | ਡਿਗਰੀ ਵੰਡ ਸਮਾਰੋਹ ਵਿਚ ਭਾਸ਼ਣ ਦਿੰਦੇ ਹੋਏ ਗੁਰੂਗ੍ਰਾਮ ਯੂਨੀਵਰਸਿਟੀ ਹਰਿਆਣਾ ਦੇ ਉਪ ਕੁਲਪਤੀ ਪ੍ਰੋ. ਸੰਜੇ ਕੌਸ਼ਿਕ ਨੇ ਇਸ ਗੱਲ 'ਤੇ ਵਿਚਾਰ ਕੀਤਾ ਕਿ ਕਿਵੇਂ ਅਕਾਦਮਿਕ ਪ੍ਰਾਪਤੀ ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਵੀ ਲਿਆਉਂਦੀ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਰਚਨਾਤਮਕ ਤੇ ਹੋਂਦ ਦੀ ਆਜ਼ਾਦੀ ਪ੍ਰਦਾਨ ਕਰਨ ਤਾਂ ਜੋ ਉਹ ਆਪਣੇ ਜੀਵਨ ਅਤੇ ਕਰੀਅਰ ਬਾਰੇ ਸਪੱਸ਼ਟਤਾ ਦੇ ਨਾਲ ਸਵੈ-ਜਾਗਰੂਕ ਵਿਅਕਤੀਆਂ ਵਿਚ ਵਧ ਸਕਣ | ਪੰਜਾਬ ਯੂਨੀਵਰਸਿਟੀ ਦੀ ਡੀਨ ਪ੍ਰੋ. ਮੀਨਾਕਸ਼ੀ ਗੋਇਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਵਧਾਈ ਦਿੱਤੀ | ਸਮਾਗਮ ਦਾ ਇਕ ਮੁੱਖ ਆਕਰਸ਼ਨ ਡਾ. ਅਨਿਲ ਕੁਮਾਰ ਦੁਆਰਾ ਲਿਖੀ ਗਈ ਕਿਤਾਬ ਦਾ ਲੋਕ ਅਰਪਣ ਹੋਣਾ ਸੀ ਜਿਨ੍ਹਾਂ ਨੇ ਪ੍ਰਕਾਸ਼ਨ ਵਿਚ ਖੋਜੀਆਂ ਗਈਆਂ ਮੁੱਖ ਚਿੰਤਾਵਾਂ ਤੇ ਸੂਝਾਂ ਸਾਂਝੀਆਂ ਕੀਤੀਆਂ | ਪ੍ਰੋ. ਯੋਜਨਾ ਰਾਵਤ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ | ਰਸਮੀ ਧੰਨਵਾਦ ਪ੍ਰੋ. ਸ਼ੀਨਾ ਪਾਲ ਦੁਆਰਾ ਕੀਤਾ ਗਿਆ | ਪ੍ਰੋਗਰਾਮ ਦਾ ਪ੍ਰਬੰਧਨ ਡਾ. ਕਮਲਾ ਸੰਧੂ, ਡਾ. ਰਵਿੰਦਰ ਕੌਰ ਅਤੇ ਡਾ. ਪੂਰਵਾ ਮਿਸ਼ਰਾ ਦੁਆਰਾ ਕੁਸ਼ਲਤਾ ਨਾਲ ਕੀਤਾ ਗਿਆ |
ਪਿਛਲੀ ਖ਼ਬਰ ਪੁਲਿਸ ਨੇ ਵਿਦਿਆਰਥੀਆਂ ਨੂੰ ਸਿਖਾਏ ਸਵੈ-ਰੱਖਿਆ ਦੇ ਤਰੀਕੇ <br/> ਅਗਲੀ ਖ਼ਬਰ ਸਾਰੇ ਚੱਲ ਰਹੇ ਪ੍ਰੋਜੈਕਟ ਤਿੰਨ ਮਹੀਨੇ ਦੇ ਅੰਦਰ ਪੂਰੇ ਕੀਤੇ ਜਾਣ–ਐਚ. ਰਾਜੇਸ਼ ਪ੍ਰਸਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।