29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਾਰੇ ਚੱਲ ਰਹੇ ਪ੍ਰੋਜੈਕਟ ਤਿੰਨ ਮਹੀਨੇ ਦੇ ਅੰਦਰ ਪੂਰੇ ਕੀਤੇ ਜਾਣ–ਐਚ. ਰਾਜੇਸ਼ ਪ੍ਰਸਾਦ <br/>

ਅਜੀਤ ਡੈਸਕ 22-05-2026
ਚੰਡੀਗੜ੍ਹ, 21 ਮਈ (ਸੰਦੀਪ ਕੁਮਾਰ ਮਾਹਨਾ) -ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਨੇ ਅੱਜ ਜੰਗਲਾਤ, ਵਾਤਾਵਰਨ ਅਤੇ ਵਿਗਿਆਨ ਤੇ ਤਕਨਾਲੋਜੀ ਤੇ ਨਵੀਂਕਰਣਯੋਗ ਊਰਜਾ ਵਿਭਾਗ (ਡੀ.ਐਸ.ਟੀ.ਐਂਡ.ਆਰ.ਈ) ਵਲੋਂ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਅਤੇ ਯੋਜਨਾਵਾਂ ਦੀ ਵਿਸਤਿ੍ਤ ਸਮੀਖਿਆ ਕੀਤੀ | ਇਸ ਦੌਰਾਨ ਉਨ੍ਹਾਂ ਨੇ ਚੱਲ ਰਹੇ ਕੰਮਾਂ ਦੀ ਪ੍ਰਗਤੀ, ਲਾਗੂ ਕਰਨ ਦੀ ਸਥਿਤੀ ਅਤੇ ਭਵਿੱਖੀ ਯੋਜਨਾਵਾਂ ਦਾ ਗਹਿਰਾਈ ਨਾਲ ਜਾਇਜ਼ਾ ਲਿਆ | ਸਮੀਖਿਆ ਬੈਠਕ 'ਚ ਮਨਦੀਪ ਸਿੰਘ ਬਰਾੜ ਸਕੱਤਰ ਜੰਗਲਾਤ, ਸੌਰਭ ਕੁਮਾਰ ਮੁੱਖ ਵਣ ਅਧਿਕਾਰੀ-ਕਮ-ਮੁੱਖ ਵਨ ਜੀਵ ਵਾਰਡਨ, ਅਨੂਪ ਕੁਮਾਰ ਸੋਨੀ ਵਣ ਸੰਰਖਣ ਅਧਿਕਾਰੀ-ਕਮ-ਵਧੀਕ ਡਾਇਰੈਕਟਰ ਵਾਤਾਵਰਨ ਅਤੇ ਨਿਤਿਸ਼ ਸਿੰਗਲਾ ਡਾਇਰੈਕਟਰ ਵਿਗਿਆਨ ਤੇ ਤਕਨਾਲੋਜੀ ਅਤੇ ਨਵੀਂਕਰਣਯੋਗ ਊਰਜਾ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ | ਬੈਠਕ ਦੌਰਾਨ ਸ਼ਹਿਰ ਦੇ ਜੰਗਲਾਤ ਤੇ ਟ੍ਰੀ ਕਵਰ ਬਾਰੇ ਵਿਸਤਿ੍ਤ ਪੇਸ਼ਕਾਰੀ ਦਿੱਤੀ ਗਈ | ਉਨ੍ਹਾਂ ਨੇ ਜੰਗਲਾਂ ਦੇ ਵਿਗਿਆਨਕ ਪ੍ਰਬੰਧਨ ਤੇ ਵਨ ਜੀਵ ਹਬੀਟੈਟਸ ਦੇ ਇਕੀਕਿ੍ਤ ਵਿਕਾਸ ਲਈ ਚੱਲ ਰਹੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ | ਅਧਿਕਾਰੀਆਂ ਨੇ ਦੱਸਿਆ ਕਿ ਗ੍ਰੀਨਿੰਗ ਚੰਡੀਗੜ੍ਹ ਐਕਸ਼ਨ ਪਲਾਨ 2025-26 ਤਹਿਤ 5,76,221 ਬੂਟੇ ਲਗਾਉਣ ਦੇ ਟੀਚੇ ਦੇ ਮੁਕਾਬਲੇ ਵੱਖ-ਵੱਖ ਏਜੰਸੀਆਂ ਵਲੋਂ 6,64,133 ਬੂਟੇ ਲਗਾਏ ਜਾ ਚੁੱਕੇ ਹਨ | ਮਾਰਚ 2026 ਤੱਕ ਇਨ੍ਹਾਂ ਦੀ ਸਰਵਾਈਵਲ ਦਰ ਕਰੀਬ 79 ਫ਼ੀਸਦੀ ਰਹੀ ਹੈ | ਇਸ ਦੇ ਨਾਲ ਹੀ ਵਾਇਲਡ ਲਾਈਫ਼ ਇੰਸਟੀਚਿਊਟ ਆਫ਼ ਇੰਡੀਆ (ਦੇਹਰਾਦੂਨ) ਨਾਲ ਮਿਲ ਕੇ ਵਾਇਲਡ ਲਾਈਫ਼ ਸਰਵੇ, ਫਿਸ਼ ਡਾਈਵਰਸਿਟੀ ਸਟੱਡੀ ਤੇ ਵੈਟਲੈਂਡ ਮਿਤ੍ਰ ਪ੍ਰੋਗਰਾਮ ਵਰਗੀਆਂ ਪਹਿਲਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ | ਜੰਗਲਾਤ ਸਕੱਤਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 2026-27 ਲਈ ਪਲਾਂਟੇਸ਼ਨ ਯੋਜਨਾ ਤਿਆਰੀ ਦੇ ਆਖ਼ਰੀ ਪੜਾਅ 'ਚ ਹੈ ਤੇ ਵਿਭਾਗ ਹੁਣ ਮਾਤਰਾ ਦੀ ਥਾਂ ਗੁਣਵੱਤਾ ਵਾਲੀ ਰੋਪਾਈ 'ਤੇ ਧਿਆਨ ਦੇ ਰਿਹਾ ਹੈ | ਉਨ੍ਹਾਂ ਅਨੁਸਾਰ ਇਸ ਸਾਲ 4,10,725 ਬੂਟਿਆਂ ਦਾ ਟਾਰਗੇਟ (ਵੰਡ ਸਮੇਤ) ਨਿਰਧਾਰਿਤ ਕੀਤਾ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਸੁਖਨਾ ਚੋਅ ਜੰਗਲਾਤ ਖੇਤਰ ਵਿਚ ਸਿਟੀ ਫ਼ਾਰੈਸਟ ਵਿਕਸਤ ਕਰਨ ਦਾ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ | ਸਮੀਖਿਆ ਦੌਰਾਨ ਮੁੱਖ ਸਕੱਤਰ ਨੇ ਜੰਗਲਾਂ ਦੇ ਵਿਗਿਆਨਕ ਪ੍ਰਬੰਧਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਡੀ.ਐਸ.ਟੀ. ਐਂਡ ਆਰ.ਈ. ਨਿਰਦੇਸ਼ਕ ਨਿਤਿਸ਼ ਸਿੰਗਲਾ ਨੇ ਰਿਸਰਚ ਐਂਡ ਡਿਵੈਲਪਮੈਂਟ ਸਹਾਇਤਾ, ਸਾਇੰਸ ਪ੍ਰਚਾਰ ਪ੍ਰੋਗਰਾਮ, ਪੀ.ਐਮ. ਸੂਰਿਆ ਘਰ, ਮੁਫ਼ਤ ਬਿਜਲੀ ਯੋਜਨਾ ਤੇ ਇਲੈਕਟਿ੍ਕ ਵਹੀਕਲ ਨੀਤੀ ਸਬੰਧੀ ਚੱਲ ਰਹੀਆਂ ਯੋਜਨਾਵਾਂ ਬਾਰੇ ਪੇਸ਼ਕਾਰੀ ਦਿੱਤੀ | ਮੁੱਖ ਸਕੱਤਰ ਨੇ ਕਿਹਾ ਕਿ ਆਰ.ਐਂਡ.ਡੀ. ਯੋਜਨਾ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਵਿਗਿਆਨਕ ਖੋਜ ਨੂੰ ਮਜ਼ਬੂਤ ਕਰਨਾ ਤੇ ਸਮਾਜਿਕ ਪੱਧਰ 'ਤੇ ਠੋਸ ਨਤੀਜੇ ਲਿਆਉਣਾ ਹੋਣਾ ਚਾਹੀਦਾ ਹੈ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸੀ.ਡੀ.ਓ.ਈ. ਵਿਭਾਗ ਨੇ ਸਾਲਾਨਾ ਇਨਾਮ ਤੇ ਡਿਗਰੀ ਵੰਡ ਸਮਾਰੋਹ ਕਰਵਾਇਆ ਅਗਲੀ ਖ਼ਬਰ ਖਰੜ ਸ਼ਹਿਰ ਦੀ ਵਾਰਡਬੰਦੀ ਦੌਰਾਨ ਹੋਏ ਘੁਟਾਲੇ ਦੀ ਉੱਚ ਪੱਧਰੀ ਜਾਂਚ ਹੋਵੇ : ਸਿੰਗਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।